–ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੀ ਦੋ ਦਿਨਾਂ ਵਰਕਸ਼ਾਪ ਵਿੱਚ ਅੰਤਰਰਾਸ਼ਟਰੀ ਮਾਹਿਰਾਂ ਵੱਲੋਂ ਸਿਖਲਾਈ
ਪਟਿਆਲਾ, 21 ਅਪ੍ਰੈਲ
ਕਿਸੇ ਵੀ ਭਾਸ਼ਾਈ ਭਾਈਚਾਰੇ ਦੀ ਮਜ਼ਬੂਤੀ ਉਸਦੇ ਜਾਗਰੂਕ ਤੇ ਸਰਗਰਮ ਵਲੰਟੀਅਰਾਂ ‘ਤੇ ਨਿਰਭਰ ਕਰਦੀ ਹੈ। ਜਦੋਂ ਸੇਵਾ ਭਾਵਨਾ ਮਜ਼ਬੂਤ ਹੁੰਦੀ ਹੈ, ਤਦ ਹੀ ਭਾਸ਼ਾ ਅਤੇ ਗਿਆਨ ਦੀ ਪਹੁੰਚ ਵਧਦੀ ਹੈ। ਇਹ ਵਿਚਾਰ Tanveer Hasan ਨੇ ਪ੍ਰਗਟ ਕੀਤੇ, ਜੋ ਕਿ ਸੈਂਟਰ ਫਾਰ ਇੰਟਰਨੈਟ ਐਂਡ ਸੋਸਾਇਟੀ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਇੰਟਰਨੈਸ਼ਨਲ ਇੰਸਟੀਟਿਊਟ ਆਫ ਇਨਫਾਰਮੇਸ਼ਨ ਟੈਕਨੋਲੋਜੀ, ਹੈਦਰਾਬਾਦ ਦੇ ਪ੍ਰੋਜੈਕਟ ਓਪਨ ਨਾਲੇਜ ਇਨੀਸ਼ਿਏਟਿਵ ਦੇ ਮੁੱਖ ਆਰਕੀਟੈਕਟ ਹਨ। ਉਹ Punjabi Wikimedians User Group ਵੱਲੋਂ ਆਯੋਜਿਤ ਦੋ ਦਿਨਾਂ ਸਕਿੱਲ ਡਿਵੈਲਪਮੈਂਟ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਵਲੰਟੀਅਰ ਮੀਡੀਆ ਐਡਵਾਈਜ਼ਰ Aman Arora ਨੇ ਦੱਸਿਆ ਕਿ ਸੀਨੀਅਰ ਵਿਕੀਮੀਡੀਅਨਜ਼ Nitesh Gill ਅਤੇ ਗਰੁੱਪ ਕੋਆਰਡੀਨੇਟਰ Kuldeep Burj Bhalaike ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਅੰਤਰਰਾਸ਼ਟਰੀ ਮਾਹਿਰਾਂ ਨੇ ਵਲੰਟੀਅਰ ਵਿਕੀਮੀਡੀਅਨਜ਼ ਨੂੰ ਵੱਖ-ਵੱਖ ਵਿਸ਼ਿਆਂ ‘ਤੇ ਸਿਖਲਾਈ ਦਿੱਤੀ।
ਤਨਵੀਰ ਹਸਨ ਨੇ ਕਿਹਾ ਕਿ ਭਾਸ਼ਾਈ ਭਾਈਚਾਰਿਆਂ ਦੀ ਲੰਬੇ ਸਮੇਂ ਦੀ ਸਫਲਤਾ ਲਈ ਨਵੇਂ ਵਲੰਟੀਅਰਾਂ ਨੂੰ ਜੋੜਨਾ, ਉਨ੍ਹਾਂ ਨੂੰ ਲਗਾਤਾਰ ਟ੍ਰੇਨਿੰਗ ਦੇਣਾ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਗੁਣ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਮਰੱਥਾ ਵਿਕਾਸ ਅਤੇ ਭਾਸ਼ਾ ਦੇ ਪ੍ਰਚਾਰ ਨੂੰ ਇਕੱਠੇ ਅੱਗੇ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ।
Rachit Sharma, ਮੂਵਮੈਂਟ ਕਮਿਊਨਿਕੇਸ਼ਨ ਮੈਨੇਜਰ Wikimedia Foundation ਨੇ ਸੰਸਥਾ ਦੀ ਸਾਲਾਨਾ ਯੋਜਨਾ ਅਤੇ ਸੰਚਾਰ ਸਾਧਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਸੰਚਾਰ ਕਿਸੇ ਵੀ ਅੰਦੋਲਨ ਦੀ ਸਫਲਤਾ ਲਈ ਅਹਿਮ ਹੈ ਅਤੇ ਡਿਜ਼ਿਟਲ ਪਲੇਟਫਾਰਮਾਂ ਦਾ ਸਹੀ ਇਸਤੇਮਾਲ ਭਾਈਚਾਰੇ ਦੀ ਪਹੁੰਚ ਅਤੇ ਭਾਗੀਦਾਰੀ ਨੂੰ ਵਧਾ ਸਕਦਾ ਹੈ।
ਸੀਨੀਅਰ ਟਰੱਸਟ ਐਂਡ ਸੇਫਟੀ ਕਮਿਊਨਿਟੀ ਗਵਰਨੈਂਸ ਸਪੈਸ਼ਲਿਸਟ Manavpreet Kaur ਨੇ ਆਚਾਰ ਜ਼ਾਬਤੇ ‘ਤੇ ਗੱਲ ਕਰਦਿਆਂ ਕਿਹਾ ਕਿ ਸੁਰੱਖਿਅਤ, ਸਮਾਨਤਾਪੂਰਣ ਅਤੇ ਸਨਮਾਨਜਨਕ ਮਾਹੌਲ ਕਿਸੇ ਵੀ ਆਨਲਾਈਨ ਭਾਈਚਾਰੇ ਦੀ ਨੀਂਹ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਆਚਾਰ ਜ਼ਾਬਤੇ ਦੀ ਪਾਲਣਾ ਨਾਲ ਹੀ ਭਰੋਸੇਯੋਗ ਅਤੇ ਸਹਿਯੋਗੀ ਵਾਤਾਵਰਣ ਬਣਾਇਆ ਜਾ ਸਕਦਾ ਹੈ।
watch…..Volunteers Are the Backbone of Linguistic Communities — Tanveer Hasan
ਇਸ ਤੋਂ ਇਲਾਵਾ ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਵਿੱਚ Praveen Das ਵੱਲੋਂ ਯੋਜਨਾਬੱਧ ਰਣਨੀਤੀ ਅਤੇ ਪ੍ਰੋਜੈਕਟ ਡਿਜ਼ਾਈਨ, Sneha PP ਵੱਲੋਂ ਭਾਰਤੀ ਵਿਕੀਮੀਡੀਆ ਭਾਈਚਾਰਿਆਂ ਵਿੱਚ ਖੋਜ ਦੇ ਖੇਤਰ, Satdeep Gill ਵੱਲੋਂ ਡਿਜ਼ਿਟਲ ਟੂਲਜ਼ ਦੀ ਵਰਤੋਂ ਅਤੇ Medhavi Gandhi ਵੱਲੋਂ ਵਿਰਾਸਤ ਸੰਭਾਲ ਵਿੱਚ ਡਿਜ਼ਿਟਲ ਪਲੇਟਫਾਰਮਾਂ ਦੀ ਭੂਮਿਕਾ ਬਾਰੇ ਸਿਖਲਾਈ ਦਿੱਤੀ ਗਈ। ਹੋਰ ਕਈ ਮਾਹਿਰਾਂ ਨੇ ਵੀ ਵਰਕਸ਼ਾਪ ਵਿੱਚ ਆਪਣਾ ਯੋਗਦਾਨ ਪਾਇਆ।
ਵਰਕਸ਼ਾਪ ਵਿੱਚ ਸੀਨੀਅਰ ਵਿਕੀਮੀਡੀਅਨਜ਼ ਜਿਵੇਂ ਕਿ Charan Gill, Dr. Stalinjeet Brar, Dr. Gaurav Jhammat, Nishan Singh Virdi, Gurmel Kaur ਅਤੇ Tamanpreet Kaur ਸਮੇਤ ਦੋ ਦਰਜਨ ਤੋਂ ਵੱਧ ਵਲੰਟੀਅਰਾਂ ਨੇ ਹਿੱਸਾ ਲਿਆ ਅਤੇ ਸਿਖਲਾਈ ਪ੍ਰਾਪਤ ਕੀਤੀ।

