Homeਪੰਜਾਬੀਖੇਡਾਂਅੰਡਰ-17 ਸ਼ਾਟਪੁੱਟ ’ਚ ਮੁਕੰਦਬਾਲ ਸੇਖੋਂ ਅੱਵਲ, ਕੋਚ ਲਖਵੀਰ ਲੱਖਾ ਦੀ ਕੋਚਿੰਗ ਨੂੰ...

ਅੰਡਰ-17 ਸ਼ਾਟਪੁੱਟ ’ਚ ਮੁਕੰਦਬਾਲ ਸੇਖੋਂ ਅੱਵਲ, ਕੋਚ ਲਖਵੀਰ ਲੱਖਾ ਦੀ ਕੋਚਿੰਗ ਨੂੰ ਸਿਹਰਾ

- Advertisement -spot_img

ਸੰਘੋਲ, 30 ਸਤੰਬਰ (ਔਜਲਾ)

ਨੇੜਲੇ ਪਿੰਡ ਖੇੜੀ ਨੌਧ ਸਿੰਘ ਦੇ ਡੀਪੀਐਸ ਪਬਲਿਕ ਸਕੂਲ ਦੀ 10ਵੀਂ ਜਮਾਤ ਦੇ ਵਿਦਿਆਰਥੀ ਮੁਕੰਦਬਾਲ ਸਿੰਘ ਸੇਖੋਂ ਨੇ ਸ਼ਾਟਪੁੱਟ ਮੁਕਾਬਲੇ ਦੇ ਅੰਡਰ-17 ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਮੁਕੰਦਬਾਲ ਸੇਖੋਂ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਉਸ ਦੇ ਕੋਚ ਲਖਵੀਰ ਸਿੰਘ ਲੱਖਾ ਵੱਲੋਂ ਦਿੱਤੀ ਜਾ ਰਹੀ ਕੋਚਿੰਗ ਨੂੰ ਵੀ ਜਾਂਦਾ ਹੈ। ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਮੁਕੰਦਬਾਲ ਸੇਖੋਂ ਇਸ ਤੋਂ ਪਹਿਲਾਂ ਅੰਡਰ-14 ਵਰਗ ਵਿੱਚ ਲਗਾਤਾਰ ਤਿੰਨ ਵਾਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਚੁੱਕਾ ਹੈ।

watch…..ਪਟਿਆਲਾ ’ਚ ਖੇਡਾਂ ਦਾ ਜੋਸ਼, 14 ਤੋਂ 70 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਨੇ ਦਿਖਾਏ ਜੌਹਰ, ‘ਖੇਡਾਂ ਵਤਨ ਪੰਜਾਬ ਦੀਆਂ-4’ ਦਾ ਆਗਾਜ਼

ਸਕੂਲ ਦੇ ਪ੍ਰਿੰਸੀਪਲ ਲਿਆਕਤ ਅਲੀ ਅਤੇ ਡੀਪੀਆਈ ਮੁਸਕਾਨ ਵਾਲੀਆ ਨੇ ਮੁਕੰਦਬਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਕੋਈ ਨਾ ਕੋਈ ਖੇਡ ਜ਼ਰੂਰ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਸਿੱਖਿਆ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਸਹਾਇਕ ਹੁੰਦੀਆਂ ਹਨ।

ਮੁਕੰਦਬਾਲ ਸੇਖੋਂ ਨੇ ਦੱਸਿਆ ਕਿ ਉਹ ਹੁਣ ਹੋਣ ਵਾਲੀਆਂ ਪੰਜਾਬ ਪੱਧਰੀ ਖੇਡਾਂ ਲਈ ਤਿਆਰੀ ਕਰ ਰਿਹਾ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here