
ਪਟਿਆਲਾ (22 ਅਪ੍ਰੈਲ)
ਹਰ ਸਾਲ ਧਰਤੀ ਦਿਵਸ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ 1970 ਵਿੱਚ ਸ਼ੁਰੂ ਹੋਈ
ਆਧੁਨਿਕ ਵਾਤਾਵਰਣ ਅੰਦੋਲਨ ਦੀ ਸ਼ੁਰੂਆਤ ਦੀ ਵਰ੍ਹੇਗੰਢ ਨੂੰ ਦਰਸਾਉਂਦਾ ਹੈ, ਪਰ ਇਹ
ਧਰਤੀ ਲਈ ਸਮਰਥਨ ਦਿਖਾਉਣ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ
ਦਾ ਦਿਨ ਵੀ ਹੈ।
ਵਿਦਿਆਰਥੀਆਂ ਵਿੱਚ ਇਸ ਦਿਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ , ਸਕਾਲਰ ਫੀਲਡਜ਼
ਪਬਲਿਕ ਸਕੂਲ ਦੇ ਵਿਹੜੇ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਲਈ ਸਕੂਲ ਦੀ
ਮੈਨੇਜਮੈਂਟ ਵੱਲੋਂ ਸਕੂਲ ਵਿੱਚ ਇੱਕ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਕੀਤਾ
ਗਿਆ । ਇਸ ਸਮਾਗਮ ਵਿੱਚ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀ ਨੇ ਵੱਧ ਚੜ ਕੇ
ਹਿੱਸਾ ਲਿਆ । ਵਿਦਿਆਰਥੀਆਂ ਦੇ ਸਵੇਰ ਦੀ ਸਭਾ ਵਿੱਚ ਬਹੁਤ ਸਾਰੇ ਮੁਕਾਬਲੇ ਕਰਵਾਏ
ਗਏ । ਜਿਵੇਂ ਕਿ ਇੰਟਰਹਾਊਸ ਨੁੱਕੜ ਨਾਟਕ ਦੇ ਮੁਕਾਬਲਾ ਜਿਸ ਵਿੱਚ ਵਿਦਿਆਰਥੀਆਂ ਨੇ
ਦੱਸਿਆ ਕਿ ਸਾਨੂੰ ਆਪਣੀ ਧਰਤੀ ਮਾਤਾ ਦੀ ਕਿਵੇਂ ਰੱਖਿਆ ਕਰਨੀ ਚਾਹੀਦੀ ਹੈ ਅਤੇ ਇਸ ਦੇ
ਨਾਲ ਹੀ ਉਹਨਾਂ ਨੇ ਨਾਟਕ ਵਿੱਚ ਇਹ ਸੰਦੇਸ਼ ਦਿੱਤਾ ਕਿ ਸਾਨੂੰ ਜਿਆਦਾ ਤੋਂ ਜਿਆਦਾ
ਰੁੱਖ ਲਗਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਪਹਿਲੀ ਤੋਂ ਪੰਜਵੀਂ ਜਮਾਤ ਦੇ
ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਏ ਗਏ। ਉੱਥੇ ਹੀ ਵਿਦਿਆਰਥੀਆਂ
ਨੂੰ ਕੁਦਰਤ ਦੀ ਸੰਭਾਲ ਬਾਰੇ ਦੱਸਿਆ ਗਿਆ । ‘ਕੁਦਰਤ ਦੀ ਮਹੱਤਤਾ ਅਤੇ ਇਸ ਦੀ
ਸੁਰੱਖਿਆ’ ਦੇ ਵਿਸ਼ੇ ‘ਤੇ ਭਾਸ਼ਣ ਵੀ ਦਿੱਤੇ ਗਏ । ਇਹਨਾਂ ਸਾਰੇ ਮੁਕਾਬਲਿਆਂ ਵਿੱਚ
ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦੀ ਧਾਕ ਜਮਾ ਦਿੱਤੀ । ਅੰਤ
ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਡਾ . ਪੂਨਮ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਦੇਸ਼
ਦਿੱਤਾ ਕੀ ਸਾਨੂੰ ਆਪਣੀ ਧਰਤੀ ਮਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ
ਤੇ ਇਸ ਦੇ ਨਾਲ ਪ੍ਣ ਕੀਤਾ ਕਿ ਅਸੀਂ ਆਪਣੇ ਘਰ ਦੇ ਆਸ ਪਾਸ ਇੱਕ ਇੱਕ ਰੁੱਖ
ਲਗਾਵਾਗੇ , ਆਸ – ਪਾਸ ਦੇ ਰੁੱਖਾਂ ਦੀ ਸਾਂਭ ਸੰਭਾਲ ਕਰਾਗੇ ਅਤੇ ਵਾਤਾਵਰਨ ਨੂੰ ਸਾਫ
ਰੱਖਾਂਗੇ ਤਾਂ ਜੋ ਇਸ ਨਿੱਕੀ ਅਜਿਹੀ ਕੋਸ਼ਿਸ਼ ਨਾਲ ਅਸੀਂ ਆਪਣੀ ਆਉਣ ਵਾਲੀ ਪੀੜੀ
ਨੂੰ ਅਨਮੋਲ ਤੋਹਫਾ ਦੇ ਸਕੀਏ ।



