Homeਪੰਜਾਬੀਪੰਜਾਬਜਾਨ-ਮਾਲ ਅਤੇ ਜਾਇਦਾਦ ਦੀ ਸੁਰੱਖਿਆ ਲਈ ਮਹਿਲਾ ਨੇ ਪੁਲਿਸ ਅਧਿਕਾਰੀਆਂ ਕੋਲ ਲਗਾਈ...

ਜਾਨ-ਮਾਲ ਅਤੇ ਜਾਇਦਾਦ ਦੀ ਸੁਰੱਖਿਆ ਲਈ ਮਹਿਲਾ ਨੇ ਪੁਲਿਸ ਅਧਿਕਾਰੀਆਂ ਕੋਲ ਲਗਾਈ ਗੁਹਾਰ

- Advertisement -spot_img

ਪਟਿਆਲਾ, 25 ਸਤੰਬਰ
ਪਟਿਆਲਾ ਦੇ ਪੰਜਾਬੀ ਬਾਗ ਇਲਾਕੇ ਦੀ ਰਹਿਣ ਵਾਲੀ ਅਮਰਜੀਤ ਕੌਰ ਪਤਨੀ ਸਵਰਗਵਾਸੀ ਪਰਮਜੀਤ ਸਿੰਘ ਨੇ ਆਪਣੀ ਜਾਨ-ਮਾਲ ਅਤੇ ਜਾਇਦਾਦ ਦੀ ਸੁਰੱਖਿਆ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਉਨ੍ਹਾਂ ਨੇ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਝੂਠੀਆਂ ਦਰਖਾਸਤਾਂ ਦੇ ਕੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਜਾਇਦਾਦ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ।

ਅਮਰਜੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮਕਾਨ ਨੰਬਰ 2, ਪੰਜਾਬੀ ਬਾਗ, ਪਟਿਆਲਾ ਦੀ ਵਸਨੀਕ ਹੈ ਅਤੇ ਸਬੰਧਤ ਜਾਇਦਾਦ ਉਸਦੇ ਨਾਮ ’ਤੇ ਹੈ। ਉਨ੍ਹਾਂ ਮੁਤਾਬਕ ਉਸਦੇ ਤਿੰਨ ਪੁੱਤਰ ਹਨ, ਜੋ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ।

ਸ਼ਿਕਾਇਤ ਅਨੁਸਾਰ ਜਾਇਦਾਦ ਸਬੰਧੀ ਮਾਮਲਾ ਐੱਸ.ਡੀ.ਐੱਮ. ਪਟਿਆਲਾ ਕੋਲ ਵੀ ਵਿਚਾਰ ਅਧੀਨ ਹੈ। ਮਹਿਲਾ ਨੇ ਦੋਸ਼ ਲਗਾਇਆ ਕਿ ਪ੍ਰਾਪਰਟੀ ਡੀਲਰ ਰਾਕੇਸ਼ ਗੋਇਲ, ਵਾਸੀ ਸੈਂਚੁਰੀ ਇਨਕਲੇਵ, ਫੇਜ਼-1, ਨਾਭਾ ਰੋਡ, ਪਟਿਆਲਾ ਅਤੇ ਐੱਸ.ਪੀ. ਰਾਜੇਸ਼ ਛਿੱਬੜ, ਵਾਸੀ ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ ਨਾਲ ਕਥਿਤ ਮਿਲੀਭੁਗਤ ਕਰਕੇ ਉਨ੍ਹਾਂ ਦੀ ਜਾਇਦਾਦ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

watch…ਪੰਜਾਬ ਪੁਲਿਸ ਦੀ ਨਫ਼ਰੀ ਵਧੇਗੀ, 450 ਏਐੱਸਆਈਜ਼ ਦੀ ਹੋਵੇਗੀ ਸਿੱਧੀ ਭਰਤੀ

ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਕਸਦ ਲਈ ਥਾਣਾ ਪੁਲਿਸ ਲਾਈਨ, ਪਟਿਆਲਾ ਵਿਖੇ ਉਨ੍ਹਾਂ ਖ਼ਿਲਾਫ਼ ਕਥਿਤ ਤੌਰ ’ਤੇ ਝੂਠੀਆਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਰਿਵਾਰ ਨੂੰ ਪੁਲਿਸ ਕਾਰਵਾਈ ਦਾ ਡਰ ਦਿਖਾ ਕੇ ਦਬਾਅ ਬਣਾਇਆ ਜਾ ਰਿਹਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੂੰ ਅਤੇ ਉਸਦੇ ਬੱਚਿਆਂ ਨੂੰ ਜਾਨ-ਮਾਲ ਅਤੇ ਜਾਇਦਾਦ ਸਬੰਧੀ ਖਤਰਾ ਹੈ।

ਅਮਰਜੀਤ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ 21 ਸਤੰਬਰ 2026 ਨੂੰ ਪੁਲਿਸ ਦੀਆਂ ਕਈ ਗੱਡੀਆਂ ਉਨ੍ਹਾਂ ਦੇ ਘਰ ਪਹੁੰਚੀਆਂ ਅਤੇ ਪਰਿਵਾਰ ਨਾਲ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਝੂਠੀਆਂ ਦਰਖਾਸਤਾਂ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਦੋਸ਼ ਸਹੀ ਪਾਏ ਜਾਣ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here