Homeਪੰਜਾਬੀਪੰਜਾਬਖਮਾਣੋਂ ’ਚ ਸ਼ਰਾਬ ਦੇ ਰੇਟਾਂ ਦਾ ਮਾਮਲਾ ਗਰਮਾਇਆ, ਠੇਕੇਦਾਰਾਂ ’ਤੇ ਲੱਗੇ ਗੰਭੀਰ...

ਖਮਾਣੋਂ ’ਚ ਸ਼ਰਾਬ ਦੇ ਰੇਟਾਂ ਦਾ ਮਾਮਲਾ ਗਰਮਾਇਆ, ਠੇਕੇਦਾਰਾਂ ’ਤੇ ਲੱਗੇ ਗੰਭੀਰ ਦੋਸ਼

- Advertisement -spot_img

ਸੰਘੋਲ, 21 ਸਤੰਬਰ (ਔਜਲਾ)

ਸਬ-ਡਵੀਜ਼ਨ ਖਮਾਣੋਂ ਅੰਦਰ ਸ਼ਰਾਬ ਦ ਠੇਕੇਦਾਰਾਂ ਵੱਲੋਂ ਕਥਿਤ ਤੌਰ ’ਤੇ ਮਨਮਰਜ਼ੀ ਦੇ ਰੇਟਾਂ ’ਤੇ ਸ਼ਰਾਬ ਵੇਚੇ ਜਾਣ ਦੇ ਦੋਸ਼ ਲੱਗ ਰਹੇ ਹਨ। ਇਸ ਕਾਰਨ ਖਾਸ ਕਰਕੇ ਲੇਬਰ ਵਰਗ ਦੀ ਜੇਬ ’ਤੇ ਵਾਧੂ ਬੋਝ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਬ-ਡਵੀਜ਼ਨ ਇੱਕ ਹੋਣ ਦੇ ਬਾਵਜੂਦ ਵੱਖ-ਵੱਖ ਇਲਾਕਿਆਂ ਵਿੱਚ ਸ਼ਰਾਬ ਦੇ ਰੇਟ ਵੱਖਰੇ ਦੱਸੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਸਬ-ਡਵੀਜ਼ਨ ਵਿੱਚ ਸ਼ਰਾਬ ਦੇ ਦੋ ਗਰੁੱਪ ਹਨ। ਖਮਾਣੋਂ ਸ਼ਹਿਰ ਅਤੇ ਸੰਘੋਲ ਵਿੱਚ ਦੇਸੀ ਸ਼ਰਾਬ ਦੀ ਇੱਕ ਬੋਤਲ 330 ਰੁਪਏ ਵਿੱਚ ਵੇਚੇ ਜਾਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਦਿਹਾਤੀ ਖੇਤਰ ਦੇ ਖੇੜੀ ਨੌਧ ਸਿੰਘ ਸਰਕਲ ਵਿੱਚ ਇਹੀ ਬੋਤਲ 350 ਰੁਪਏ ਵਿੱਚ ਵੇਚੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਰਕਲ ਅਧੀਨ ਕਰੀਬ ਅੱਧੀ ਦਰਜਨ ਸ਼ਰਾਬ ਦੇ ਠੇਕੇ ਦੱਸੇ ਜਾਂਦੇ ਹਨ।

watch….ਬੱਸੀ ਪਠਾਣਾਂ ’ਚ ‘ਆਪ’ ਦੀ ਅੰਦਰੂਨੀ ਸਿਆਸਤ ਤੇਜ਼, ਵਿਧਾਇਕ ਹੈਪੀ ਤੇ ਜੀਪੀ ਧੜੇ ਆਹਮੋ-ਸਾਹਮਣੇ

ਇੱਕ ਸੈਂਪਲ ਸਰਵੇ ਅਨੁਸਾਰ ਇਸ ਸਰਕਲ ਦੇ ਠੇਕਿਆਂ ’ਤੇ ਰੋਜ਼ਾਨਾ ਦੇਸੀ ਸ਼ਰਾਬ ਦੀਆਂ ਲਗਭਗ 500 ਤੋਂ 1,000 ਬੋਤਲਾਂ ਦੀ ਵਿਕਰੀ ਹੋਣ ਦਾ ਅਨੁਮਾਨ ਹੈ। ਇਸ ਹਿਸਾਬ ਨਾਲ ਸੰਘੋਲ ਦੇ ਮੁਕਾਬਲੇ ਇਸ ਸਰਕਲ ਵਿੱਚ ਖਪਤਕਾਰਾਂ ਤੋਂ ਰੋਜ਼ਾਨਾ ਕਰੀਬ 10 ਤੋਂ 20 ਹਜ਼ਾਰ ਰੁਪਏ ਵਾਧੂ ਵਸੂਲੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਲਾਕਾ ਵਾਸੀਆਂ ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਪ੍ਰਬੋਧ ਕੁਮਾਰ ਅਤੇ ਗੁਰਮੇਲ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਦੇਸੀ ਸ਼ਰਾਬ ਦੀ ਵਰਤੋਂ ਮੁੱਖ ਤੌਰ ’ਤੇ ਲੇਬਰ ਵਰਗ ਵੱਲੋਂ ਕੀਤੀ ਜਾਂਦੀ ਹੈ ਅਤੇ ਵੱਖਰੇ ਰੇਟਾਂ ਕਾਰਨ ਇਸ ਵਰਗ ਦੀ ਜੇਬ ’ਤੇ ਵਾਧੂ ਬੋਝ ਪੈ ਰਿਹਾ ਹੈ।

ਇਲਾਕਾ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਬਿਨਾਂ ਪਰਮਿਟ ਸ਼ਰਾਬ ਦੀ ਬੰਦ ਪੇਟੀ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ, ਪਰ ਕਥਿਤ ਤੌਰ ’ਤੇ ਕੁਝ ਠੇਕੇਦਾਰ ਹੋਲੋਗ੍ਰਾਮ ਉਤਾਰ ਕੇ ਸ਼ਰਾਬ ਦੀਆਂ ਪੇਟੀਆਂ ਦੀ ਵਿਕਰੀ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਹੋਲੋਗ੍ਰਾਮ ਉਤਾਰਨ ਦਾ ਮਕਸਦ ਇਹ ਹੁੰਦਾ ਹੈ ਕਿ ਸ਼ਰਾਬ ਕਿਸ ਠੇਕੇ ਤੋਂ ਜਾਰੀ ਹੋਈ ਹੈ, ਇਸ ਦਾ ਪਤਾ ਨਾ ਲੱਗ ਸਕੇ।

ਇਲਾਕਾ ਵਾਸੀਆਂ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਦੇ ਵੀ ਦੋਸ਼ ਲਗਾਏ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।

ਉਨ੍ਹਾਂ ਕਿਹਾ ਕਿ ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਆਪਣੀ ਮਰਜ਼ੀ ਨਾਲ ਰੇਟ ਵਧਾਏ ਜਾਣ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸ਼ਰਾਬ ਦੀ ਵਿਕਰੀ ਦੇ ਰੇਟਾਂ ਅਤੇ ਪਰਮਿਟ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਸਾਬਤ ਹੁੰਦੀ ਹੈ ਤਾਂ ਸਬੰਧਤ ਠੇਕੇਦਾਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here