Onnline TV

ਪੰਜਾਬ ਪੰਜਾਬੀ

ਇਨਕਮ ਟੈਕਸ ਵਿਭਾਗ ਵੱਲੋਂ ਟੈਕਸ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ

ਪਟਿਆਲਾ, 21 ਦਸੰਬਰ

ਇਨਕਮ ਟੈਕਸ ਆਫਿਸ ਪਟਿਆਲਾ ਵੱਲੋਂ ਅੰਮ੍ਰਿਤਸਰ ਦੇ ਚੀਫ਼ ਕਮਿਸ਼ਨਰ ਇਨਕਮ ਟੈਕਸ ਲਾਲ ਚੰਦ (ਆਈ.ਆਰ.ਐਸ.) ਅਤੇ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਡਾਇਰੈਕਟ ਟੈਕਸ ਵਿਵਾਦ ਸੇ ਵਿਸ਼ਵਾਸ ਸਕੀਮ 2024’ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਪਟਿਆਲਾ ਆਫਿਸ ਵਿਖੇ ਕੀਤਾ ਗਿਆ।

ਪਟਿਆਲਾ ਰੇਂਜ ਦੇ ਜੁਆਇੰਟ ਕਮਿਸ਼ਨਰ ਪ੍ਰਦੀਪ ਕੁਮਾਰ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਨੇ ਸਕੀਮ ਦੇ ਅਹਿਮ ਪਹਿਲੂਆਂ ਬਾਰੇ ਸਮੂਹ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕੀਤਾ। ਇਸ ਮੌਕੇ ਸੀ.ਏ. ਐਸੋਸੀਏਸ਼ਨ, ਚਾਰਟਡ ਅਕਾਊਂਟੈਂਟ ਆਫ਼ ਇੰਡੀਆ ਪਟਿਆਲਾ ਬ੍ਰਾਂਚ, ਪਟਿਆਲਾ ਟੈਕਸ ਬਾਰ ਐਸੋਸੀਏਸ਼ਨ, ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਅਤੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੱਡੇ ਪੱਧਰ ‘ਤੇ ਭਾਗ ਲਿਆ। ਇਸ ਮੌਕੇ ਇਨਕਮ ਟੈਕਸ ਵਿਭਾਗ ਦੇ ਅਫ਼ਸਰਾਂ ਨੇ ਇਸ ਸਕੀਮ ਬਾਰੇ ਹੋਰ ਮਹੱਤਵਪੂਰਨ ਜਾਣਕਾਰੀਆਂ ਤੋਂ ਸਮੂਹ ਮੈਂਬਰਾਂ, ਟੈਕਸ ਅਧਿਕਾਰੀਆਂ ਅਤੇ ਟੈਕਸ ਕਰਦਾਤਿਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਮੂਹ ਟੈਕਸ ਭਰਨ ਵਾਲੇ ਅਦਾਰਿਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਦੀ ਕੋਈ ਵੀ ਟੈਕਸ ਸਬੰਧੀ ਵਿਭਾਗੀ ਕਾਰਵਾਈ ਪੈਂਡਿੰਗ ਹੈ, ਤਾਂ ਉਸ ਨੂੰ 31 ਦਸੰਬਰ 2024 ਤੱਕ ਸੈਟਲ ਕਰਵਾ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਟੈਕਸ ਦਾਤਿਆਂ ਨੂੰ ਐਡਵਾਂਸ ਇਨਕਮ ਟੈਕਸ ਭਰਨ ਲਈ ਵੀ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸੀ.ਏ. ਲਵਿਸ਼ ਗੋਇਲ ਚੇਅਰਮੈਨ ਸੀ.ਏ. ਐਸੋਸੀਏਸ਼ਨ ਪਟਿਆਲਾ, ਐਡ. ਰਕੇਸ਼ ਕਾਜਲਾ ਪ੍ਰਧਾਨ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ, ਰਾਜਬੀਰ ਸਿੰਘ ਬਲਿੰਗ, ਹਾਕਮ ਸਿੰਘ, ਇੰਦਰਜੀਤ ਸਿੰਘ, ਆਰ.ਡੀ. ਗੋਇਲ (ਸਾਰੇ ਆਈ.ਟੀ.ਓ.), ਸੀ.ਏ. ਸ਼ਸ਼ੀ ਭੂਸ਼ਨ ਗੁਪਤਾ, ਸੀ.ਏ. ਆਰ.ਪੀ. ਭਾਂਬਰੀ ਅਤੇ ਐਡ. ਆਰਾਜੇਸ਼ ਮਲਹੌਤਰਾ ਨੇ ਆਪਣੇ ਵਡਮੁੱਲੇ ਵਿਚਾਰਾਂ ਰਾਹੀਂ ਟੈਕਸ ਦਾਤਿਆਂ ਨੂੰ ਪ੍ਰੇਰਿਤ ਕੀਤਾ।

LEAVE A RESPONSE

Your email address will not be published. Required fields are marked *