
- ਪੰਜਾਬ ਸਰਕਾਰ ਨੇ ਬਜਟ ਵਿੱਚ ਸਿੱਖਿਆ ਲਈ 17,762 ਕਰੋੜ ਰੁਪਏ ਰੱਖੇ
ਚੰਡੀਗੜ੍ਹ/ਖੰਨਾ, 7 ਅਪ੍ਰੈਲ:
ਬਦਲਦੇ ਪੰਜਾਬ ਦੀ ਜ਼ਿੰਦਾ ਤਸਵੀਰ ਹੁਣ ਹਰ ਪਾਸੇ ਦਿਖਾਈ ਦੇ ਰਹੀ ਹੈ। ਸੂਬਾ “ਪੰਜਾਬ ਸਿੱਖਿਆ ਕ੍ਰਾਂਤੀ” ਵਿੱਚ ਨਵੇਂ ਕਦਮ ਪੁੱਟ ਰਿਹਾ ਹੈ। ਪੰਜਾਬ ਸਰਕਾਰ ਨੇ ਬਜਟ ਵਿੱਚ ਸਿੱਖਿਆ ਲਈ 17,762 ਕਰੋੜ ਰੁਪਏ ਰੱਖੇ ਹਨ। ਸਿੱਖਿਆ ਕਿਸੇ ਵੀ ਸਮਾਜ ਦੀ ਮੁੱਢਲੀ ਤਾਕਤ ਹੁੰਦੀ ਹੈ ਅਤੇ ਸੂਬਾ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਹਰ ਬੱਚੇ ਨੂੰ, ਚਾਹੇ ਉਸ ਦਾ ਪਿਛੋਕੜ ਕੋਈ ਵੀ ਹੋਵੇ, ਚੰਗੀ ਸਿੱਖਿਆ ਮਿਲ ਸਕੇ।
ਇਹ ਗੱਲ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੋਮਵਾਰ ਨੂੰ ਖੰਨਾ ਹਲਕੇ ਦੇ ਸਰਕਾਰੀ ਮਿਡਲ ਸਕੂਲ ਰਹੋਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ, ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ, ਸਰਕਾਰੀ ਮਿਡਲ ਸਕੂਲ ਗੋਹ, ਸਰਕਾਰੀ ਪ੍ਰਾਇਮਰੀ ਸਕੂਲ ਗੋਹ ਅਤੇ ਸਰਕਾਰੀ ਮਿਡਲ ਸਕੂਲ ਰਤਨਹੇੜੀ ਵਿੱਚ 79.85 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਸਮੇਂ ਕਹੀ।
watch…..‘Patient Facilitation Centre’ to Soon Begin at Government Rajindra Hospital: Dr. Balbir Singh
ਵੇਰਵੇ ਦਿੰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਰਹੌਣ ਦੇ ਸਰਕਾਰੀ ਮਿਡਲ ਸਕੂਲ ਵਿੱਚ 19 ਲੱਖ ਰੁਪਏ ਨਾਲ ਚਾਰਦੀਵਾਰੀ ਬਣਾਈ ਗਈ ਹੈ। ਇਸ ਤੋਂ ਇਲਾਵਾ ਬਾਥਰੂਮ ਦੀ ਪੂਰੀ ਤਿਆਰੀ ਅਤੇ ਮੁਰੰਮਤ ਲਈ 1 ਲੱਖ ਰੁਪਏ ਖਰਚੇ ਗਏ। ਲਲਹੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੋ ਵੱਡੇ ਕਲਾਸ ਰੂਮਾਂ ਲਈ 15 ਲੱਖ 2 ਹਜ਼ਾਰ ਰੁਪਏ ਅਤੇ ਦੋ ਆਧੁਨਿਕ ਲੈਬਾਂ ਲਈ 15 ਲੱਖ 2 ਹਜ਼ਾਰ ਰੁਪਏ ਖਰਚ ਹੋਏ। ਲੜਕੀਆਂ ਲਈ ਨਵੇਂ ਬਾਥਰੂਮਾਂ ਤੇ ਡੇਢ ਲੱਖ ਰੁਪਏ ਲੱਗੇ। ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਾਥਰੂਮ ਲਈ 1.66 ਲੱਖ ਰੁਪਏ ਖਰਚ ਹੋਏ। ਰਤਨਹੇੜੀ ਦੇ ਸਰਕਾਰੀ ਮਿਡਲ ਸਕੂਲ ਵਿੱਚ ਤਿੰਨ ਵੱਡੇ ਕਲਾਸ ਰੂਮਾਂ ਲਈ 18.50 ਲੱਖ ਰੁਪਏ ਖਰਚੇ ਗਏ। ਗੋਹ ਦੇ ਸਰਕਾਰੀ ਮਿਡਲ ਸਕੂਲ ਦੀ ਚਾਰਦੀਵਾਰੀ ਲਈ 4.75 ਲੱਖ ਰੁਪਏ ਅਤੇ ਬਾਥਰੂਮ ਲਈ 1.40 ਲੱਖ ਰੁਪਏ ਖਰਚ ਹੋਏ। ਗੋਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚਾਰਦੀਵਾਰੀ ਲਈ 2 ਲੱਖ ਰੁਪਏ ਲੱਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਹੁਣ ਮੁਕਾਬਲੇ ਵਿੱਚ ਕਾਨਵੈਂਟ ਤੇ ਮਾਡਲ ਸਕੂਲਾਂ ਨੂੰ ਪਛਾੜ ਰਹੇ ਹਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਪਹਿਲੀ ਚੋਣ ਬਣ ਰਹੇ ਹਨ।
ਸੌਂਦ ਨੇ ਦੱਸਿਆ ਕਿ ਸਰਕਾਰ ਨੇ 12,500 ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਅਤੇ 20 ਹਜ਼ਾਰ ਨਵੇਂ ਅਧਿਆਪਕਾਂ ਦੀ ਭਰਤੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਤੱਕ 56 ਹਜ਼ਾਰ ਨੌਕਰੀਆਂ ਦਿੱਤੀਆਂ, ਜਿਸ ਨਾਲ ਸਾਲਾਨਾ 18 ਹਜ਼ਾਰ ਦਾ ਅਨੁਪਾਤ ਬਣਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਇਨ੍ਹਾਂ ਸਕੂਲਾਂ ਦੀਆਂ ਸਾਰੀਆਂ ਲੋੜਾਂ ਨੂੰ ਤਰਜੀਹ ਨਾਲ ਪੂਰਾ ਕੀਤਾ ਜਾ ਰਿਹਾ ਹੈ। ਵਿਦਿਆਰਥੀ ਨਾ ਸਿਰਫ਼ ਪੜ੍ਹਾਈ ਵਿੱਚ, ਸਗੋਂ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਵੀ ਸਫਲਤਾ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਬਣਾ ਕੇ ਵਿਦਿਆਰਥੀਆਂ ਨੂੰ ਨਿਖਾਰਨ ਲਈ ਸ਼ਾਨਦਾਰ ਕਦਮ ਚੁੱਕਿਆ ਗਿਆ ਹੈ, ਜਿਸ ਨਾਲ ਸੈਂਕੜੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਰਾਹਤ ਮਿਲੀ ਹੈ।
