ਪਟਿਆਲਾ, 23 ਅਪ੍ਰੈਲ
ਵਧੀਕ ਡਿਪਟੀ ਕਮਿਸ਼ਨਰ Simarpreet Kaur ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਡਿਫੈਂਸ ਦੀ ਤਿਆਰੀ ਨੂੰ ਮਜ਼ਬੂਤ ਬਣਾਉਣ ਲਈ, ਡਿਪਟੀ ਕਮਿਸ਼ਨਰ Himanshu Aggarwal ਦੀ ਅਗਵਾਈ ਹੇਠ Punjab Home Guards and Civil Defence ਵੱਲੋਂ 24 ਅਪ੍ਰੈਲ ਰਾਤ 8 ਵਜੇ ਪਟਿਆਲਾ ਵਿੱਚ ਡੀਐਮਡਬਲਯੂ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੌਕ ਡਰਿੱਲ ਦੀ ਸ਼ੁਰੂਆਤ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਹੋਵੇਗੀ, ਜਿਸ ਲਈ 2 ਮਿੰਟ ਤੱਕ ਉੱਚੀ-ਨੀਵੀਂ ਪਿੱਚ ਵਾਲਾ ਸਾਇਰਨ ਵਜਾਇਆ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਵੱਲੋਂ ਨਿਰਧਾਰਤ ਖੇਤਰ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ।
ਬਲੈਕਆਊਟ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ। ਨਾਲ ਹੀ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਇਨਵਰਟਰ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।
ਮੌਕ ਐਕਸਰਸਾਈਜ਼ ਦੇ ਅੰਤ ‘ਤੇ “ਸਭ ਠੀਕ ਹੈ” ਦਾ ਸੰਕੇਤ ਦੇਣ ਲਈ 2 ਮਿੰਟ ਤੱਕ ਲਗਾਤਾਰ ਉੱਚੀ ਪਿੱਚ ਵਾਲਾ ਸਾਇਰਨ ਵਜਾਇਆ ਜਾਵੇਗਾ, ਜੋ ਡਰਿੱਲ ਦੇ ਸਮਾਪਤ ਹੋਣ ਦੀ ਜਾਣਕਾਰੀ ਦੇਵੇਗਾ।
watch……Punjab CM Mann’s Vision: Honoring Shaheed Sarabha at Halwara
ਸਿਵਲ ਡਿਫੈਂਸ ਦੇ ਨੋਡਲ ਅਧਿਕਾਰੀ Mohandeep Singh ਅਤੇ ਚੀਫ਼ ਵਾਰਡਨ K S Sekhon ਨੇ ਦੱਸਿਆ ਕਿ ਇਸ ਮੌਕ ਡਰਿੱਲ ਦੌਰਾਨ ਫਾਇਰ ਰਿਸਪਾਂਸ, ਸਰਚ ਐਂਡ ਰੈਸਕਿਊ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਦੀ ਰਾਹਤ, ਅਤੇ ਟ੍ਰੈਫਿਕ ਤੇ ਭੀੜ ਨਿਯੰਤਰਣ ਵਰਗੇ ਅਭਿਆਸ ਕੀਤੇ ਜਾਣਗੇ।
ਏ.ਡੀ.ਸੀ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ, ਕਿਉਂਕਿ ਇਹ ਸਿਰਫ਼ ਇੱਕ ਰੁਟੀਨ ਮੌਕ ਡਰਿੱਲ ਹੈ, ਜਿਸ ਦਾ ਮਕਸਦ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰੀਆਂ ਦੀ ਜਾਂਚ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਡਰਿੱਲਾਂ ਪਹਿਲਾਂ ਵੀ ਕਰਵਾਈਆਂ ਜਾਂਦੀਆਂ ਰਹੀਆਂ ਹਨ ਅਤੇ ਇਹ ਸਿਰਫ਼ ਅਭਿਆਸ ਦਾ ਹਿੱਸਾ ਹਨ।
