Homeਪੰਜਾਬੀਲੋਕ ਸਭਾ ਹਲਕਾ ਸੰਗਰੂਰ ਵਿੱਚ ਕੁੱਲ 64.63 ਫੀਸਦੀ ਪੋਲਿੰਗ ਹੋਈ

ਲੋਕ ਸਭਾ ਹਲਕਾ ਸੰਗਰੂਰ ਵਿੱਚ ਕੁੱਲ 64.63 ਫੀਸਦੀ ਪੋਲਿੰਗ ਹੋਈ

- Advertisement -spot_img

ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਵਿੱਚ ਸਹਿਯੋਗ ਦੇਣ ਲਈ ਸਮੂਹ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ

ਸੰਗਰੂਰ, 1 ਜੂਨ:
ਲੋਕ ਸਭਾ ਹਲਕਾ 12-ਸੰਗਰੂਰ ’ਚ ਲੋਕ ਸਭਾ ਚੋਣਾਂ-2024 ਤਹਿਤ ਵੋਟਾਂ ਪਾਉਣ ਦਾ ਕੰਮ ਅਮਨ ਤੇ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ। ਲੋਕ ਸਭਾ ਹਲਕੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਲਗਭਗ 64.63 ਫੀਸਦੀ ਵੋਟਰਾਂ ਵਲੋਂ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਲਹਿਰਾ ’ਚ 66.68 ਫੀਸਦੀ, ਦਿੜ੍ਹਬਾ ’ਚ 67.36 ਫੀਸਦੀ, ਸੁਨਾਮ ’ਚ 65.38 ਫੀਸਦੀ, ਭਦੌੜ ’ਚ 63.51 ਫੀਸਦੀ, ਬਰਨਾਲਾ ਵਿਖੇ 59.99 ਫੀਸਦੀ, ਮਹਿਲ ਕਲਾਂ ਵਿਖੇ 61.81 ਫੀਸਦੀ, ਮਲੇਰਕੋਟਲਾ ਵਿਖੇ 69.76 ਫੀਸਦੀ, ਧੂਰੀ ਵਿਖੇ 65.94 ਫੀਸਦੀ ਅਤੇ ਹਲਕਾ ਸੰਗਰੂਰ ’ਚ 61.65 ਫੀਸਦੀ ਵੋਟਾਂ ਪਈਆਂ ਜੋ ਕਿ ਲੋਕ ਸਭਾ ਹਲਕਾ ਸੰਗਰੂਰ ਵਿੱਚ ਕੁੱਲ 64.63 ਫੀਸਦੀ ਬਣਦਾ ਹੈ।
ਰਿਟਰਨਿੰਗ ਅਫ਼ਸਰ ਸ਼੍ਰੀ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਸਮੁੱਚੇ ਵੋਟਰਾਂ ਦਾ ਸ਼ਾਂਤਮਈ ਵੋਟਿੰਗ ਪ੍ਰਕਿਰਿਆ ਲਈ ਧੰਨਵਾਦ ਕੀਤਾ। ਉਨ੍ਹਾਂ ਸਹਾਇਕ ਰਿਟਰਨਿੰਗ ਅਧਿਕਾਰੀਆਂ, ਚੋਣ ਅਮਲੇ, ਪੁਲਿਸ , ਸੁਰੱਖਿਆ ਬਲਾਂ ਸਮੇਤ ਸਮੂਹ ਚੌਕਸੀ ਟੀਮਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਭ ਦੇ ਸਹਿਯੋਗ ਨਾਲ ਲੋਕ ਸਭਾ ਹਲਕਾ ਸੰਗਰੂਰ ਵਿਖੇ ਸਮੁੱਚਾ ਪੋਲਿੰਗ ਕਾਰਜ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ।

LINK….ਇੱਕ ਵੀ ਰਾਸ਼ਨ ਕਾਰਡ ਨਹੀਂ ਹੋਵੇਗਾ ਰੱਦ, ਅਸੀਂ ਤਾਂ ਹੋਰ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਤਿਆਰੀ ‘ਚ ਹਾਂ : ਭਗਵੰਤ ਮਾਨ

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here