Homeਪੰਜਾਬੀਸਿਹਤਫੂਡ ਸੇਫਟੀ ਟੀਮ ਦੀ ਕਾਰਵਾਈ, ਪਨੀਰ ਦਾ ਸੈਂਪਲ ਨਿਕਲਿਆ Non-Conforming

ਫੂਡ ਸੇਫਟੀ ਟੀਮ ਦੀ ਕਾਰਵਾਈ, ਪਨੀਰ ਦਾ ਸੈਂਪਲ ਨਿਕਲਿਆ Non-Conforming

- Advertisement -spot_img

ਪਟਿਆਲਾ, 1 ਅਕਤੂਬਰ

ਫੂਡ ਸੇਫਟੀ ਵਿਭਾਗ, ਪਟਿਆਲਾ ਦੀ ਟੀਮ ਵੱਲੋਂ ਅੱਜ ਸਵੇਰੇ ਕਰੀਬ 5 ਵਜੇ ਨਾਭਾ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਦੁੱਧ ਤੋਂ ਬਣੇ ਉਤਪਾਦਾਂ ਦੇ 3 ਸੈਂਪਲ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਵਿਭਾਗ ਅਨੁਸਾਰ ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਿਯਮਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ, ਵਿਭਾਗ ਵੱਲੋਂ 23 ਸਤੰਬਰ 2026 ਨੂੰ ਲਏ ਗਏ ਪਨੀਰ ਦੇ ਸੈਂਪਲ ਦੀ ਜਾਂਚ ਦੌਰਾਨ ਉਹ ਮਿਆਰਾਂ ਅਨੁਸਾਰ ਨਾ ਹੋਣ (non-conforming) ਵਾਲਾ ਪਾਇਆ ਗਿਆ। ਵਿਭਾਗ ਵੱਲੋਂ ਇਸ ਅਸੁਰੱਖਿਅਤ ਪਨੀਰ ਨੂੰ ਅੱਜ ASI ਬਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਨਿਯਮਾਂ ਅਨੁਸਾਰ ਨਸ਼ਟ ਕਰਵਾ ਦਿੱਤਾ ਗਿਆ।

ਫੂਡ ਸੇਫਟੀ ਵਿਭਾਗ ਨੇ ਜ਼ਿਲ੍ਹਾ ਪਟਿਆਲਾ ਦੇ ਸਮੂਹ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਵੈਂਡਰਾਂ ਜਾਂ ਸਪਲਾਇਰਾਂ ਤੋਂ ਪਨੀਰ ਅਤੇ ਹੋਰ ਦੁੱਧ ਉਤਪਾਦ ਨਾ ਖਰੀਦਣ, ਜੋ ਖਰੀਦ ਸਮੇਂ ਬਿੱਲ ਜਾਂ ਰਸੀਦ ਮੁਹੱਈਆ ਨਹੀਂ ਕਰਵਾਉਂਦੇ।

watch…..ਪੀਆਰਟੀਸੀ ਦੇ ਬੇੜੇ ’ਚ ਸ਼ਾਮਲ ਹੋਣਗੀਆਂ 100 ਨਵੀਆਂ ਮਿੱਡੀ ਤੇ 309 ਵੱਡੀਆਂ ਬੱਸਾਂ, ਪਟਿਆਲਾ ਪੁਰਾਣਾ ਬੱਸ ਸਟੈਂਡ ਮੁੜ ਚਾਲੂ ਕਰਨ ਦਾ ਕੰਮ ਜਾਰੀ

ਵਿਭਾਗ ਨੇ ਕਿਹਾ ਕਿ ਖਪਤਕਾਰਾਂ ਅਤੇ ਦੁਕਾਨਦਾਰਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖਰੀਦੇ ਜਾ ਰਹੇ ਦੁੱਧ ਉਤਪਾਦ ਦਾ ਸਰੋਤ, ਸਪਲਾਇਰ ਅਤੇ ਵਿਕਰੇਤਾ ਸਬੰਧੀ ਜਾਣਕਾਰੀ ਉਨ੍ਹਾਂ ਕੋਲ ਮੌਜੂਦ ਹੋਵੇ। ਖਰੀਦਦਾਰੀ ਸਮੇਂ ਬਿੱਲ ਜਾਂ ਰਸੀਦ ਜ਼ਰੂਰ ਲਈ ਜਾਵੇ ਅਤੇ ਉਸ ਦਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ, ਤਾਂ ਜੋ ਦੁੱਧ ਉਤਪਾਦਾਂ ਦੀ ਟ੍ਰੇਸਬਿਲਟੀ (Traceability) ਯਕੀਨੀ ਬਣਾਈ ਜਾ ਸਕੇ।

ਫੂਡ ਸੇਫਟੀ ਵਿਭਾਗ ਵੱਲੋਂ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਗੁਣਵੱਤਾ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਚੈਕਿੰਗ ਅਤੇ ਸੈਂਪਲਿੰਗ ਦੀ ਕਾਰਵਾਈ ਲਗਾਤਾਰ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਬਿੱਲ ਵਾਲੇ ਜਾਂ ਸ਼ੱਕੀ ਸਰੋਤ ਤੋਂ ਮਿਲਣ ਵਾਲੇ ਖਾਧ ਪਦਾਰਥ ਖਰੀਦਣ ਤੋਂ ਗੁਰੇਜ਼ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here