Homeਪੰਜਾਬੀਪੰਜਾਬਸੁਖਬੀਰ ਬਾਦਲ ਨੇ ਬਣਾਈ 10 ਮੈਂਬਰੀ ਲੀਗਲ ਕਮੇਟੀ, ਸੋਸ਼ਲ ਮੀਡੀਆ ਸਮੱਗਰੀ ’ਤੇ...

ਸੁਖਬੀਰ ਬਾਦਲ ਨੇ ਬਣਾਈ 10 ਮੈਂਬਰੀ ਲੀਗਲ ਕਮੇਟੀ, ਸੋਸ਼ਲ ਮੀਡੀਆ ਸਮੱਗਰੀ ’ਤੇ ਰਹੇਗੀ ਨਜ਼ਰ

- Advertisement -spot_img

ਚੰਡੀਗੜ੍ਹ, 2 ਅਕਤੂਬਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਪਾਰਟੀ ਅਤੇ ਇਸ ਦੇ ਆਗੂਆਂ ਖ਼ਿਲਾਫ਼ ਸੈਟੇਲਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਥਿਤ ਤੌਰ ’ਤੇ ਫੈਲਾਏ ਜਾ ਰਹੇ ‘ਝੂਠੇ ਪ੍ਰਚਾਰ’ ਨਾਲ ਸਬੰਧਤ ਮਾਮਲਿਆਂ ਲਈ 10 ਮੈਂਬਰੀ ਵਕੀਲਾਂ ਦੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ।

ਪਾਰਟੀ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, ਇਹ ਕਮੇਟੀ ਸੋਸ਼ਲ ਮੀਡੀਆ ਅਤੇ ਹੋਰ ਪਲੇਟਫਾਰਮਾਂ ’ਤੇ ਪ੍ਰਸਾਰਿਤ ਕੀਤੀ ਜਾ ਰਹੀ ਸਮੱਗਰੀ, ਬਿਆਨਾਂ, ਦੋਸ਼ਾਂ ਅਤੇ ਵੀਡੀਓਜ਼ ਦੀ ਜਾਂਚ ਕਰੇਗੀ। ਜਿੱਥੇ ਲੋੜ ਪਈ, ਉੱਥੇ ਉਪਲਬਧ ਫੌਜਦਾਰੀ ਅਤੇ ਸਿਵਲ ਕਾਨੂੰਨ ਦੀਆਂ ਧਾਰਾਵਾਂ ਤਹਿਤ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕਮੇਟੀ ਦੇ ਕੋਆਰਡੀਨੇਟਰ ਵਜੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਚੀਫ਼ ਸਪੋਕਸਪਰਸਨ ਅਤੇ ਪ੍ਰਧਾਨ, ਲੀਗਲ ਵਿੰਗ, ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

watch…..2027 ਲਈ ਨੌਜਵਾਨਾਂ ਨੂੰ ‘ਸਹੀ ਚੋਣ’ ਦਾ ਸੱਦਾ, ਸੁਖਬੀਰ ਬਾਦਲ ਨੇ ਸਾਂਝੇ ਕੀਤੇ ਸਿਆਸੀ ਵਿਚਾਰ

ਕਮੇਟੀ ਵਿੱਚ ਐਡਵੋਕੇਟ ਅਮਰਦੀਪ ਸਿੰਘ ਧਰਨੀ ਨੂੰ ਚੇਅਰਮੈਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਐਡਵੋਕੇਟ ਜਸਪ੍ਰੀਤ ਸਿੰਘ ਬਰਾੜ, ਐਡਵੋਕੇਟ ਸੌਰਭ ਭਾਟੀਆ, ਐਡਵੋਕੇਟ ਰਵੀ ਰਾਣਾ, ਐਡਵੋਕੇਟ ਕੇ.ਐੱਸ. ਮਠਾਰੂ, ਐਡਵੋਕੇਟ ਜੇ.ਐੱਸ. ਢਿੱਲੋਂ, ਐਡਵੋਕੇਟ ਰਵਿੰਦਰ ਸਿੰਘ ਸਾਂਪਲਾ, ਐਡਵੋਕੇਟ ਪੁਨੀਤਇੰਦਰ ਸਿੰਘ ਕਾਂਗ, ਐਡਵੋਕੇਟ ਰਮਨਦੀਪ ਕੌਰ ਭੱਟਲ, ਐਡਵੋਕੇਟ ਮਨਪ੍ਰੀਤ ਸਿੰਘ ਧਾਲੀਵਾਲ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਸਰਾ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਪਾਰਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਾਇਜ਼, ਸਕਾਰਾਤਮਕ ਅਤੇ ਉਸਾਰੂ ਆਲੋਚਨਾ ਦਾ ਸਮਰਥਨ ਕਰਦਾ ਹੈ। ਹਾਲਾਂਕਿ, ਪਾਰਟੀ ਜਾਂ ਇਸ ਦੇ ਆਗੂਆਂ ਖ਼ਿਲਾਫ਼ ਪ੍ਰਸਾਰਿਤ ਕੀਤੀ ਜਾਣ ਵਾਲੀ ਕਥਿਤ ਤੌਰ ’ਤੇ ਝੂਠੀ, ਬੇਬੁਨਿਆਦ ਜਾਂ ਮਾਣਹਾਨੀ ਵਾਲੀ ਸਮੱਗਰੀ ਦੀ ਜਾਂਚ ਕੀਤੀ ਜਾਵੇਗੀ ਅਤੇ ਜਿੱਥੇ ਕਾਨੂੰਨੀ ਤੌਰ ’ਤੇ ਜ਼ਰੂਰੀ ਹੋਵੇਗਾ, ਉੱਥੇ ਕਾਰਵਾਈ ਕੀਤੀ ਜਾਵੇਗੀ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here