Onnline TV

ਪੰਜਾਬ ਪੰਜਾਬੀ

ਹੜ੍ਹ ਦੀ ਤੁਰੰਤ ਚੇਤਾਵਨੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣ ਦੀ ਅਪੀਲ

ਪਟਿਆਲਾ, 03 ਸਤੰਬਰ
ਘੱਗਰ ਦਰਿਆ – ਤਹਿਸੀਲ ਰਾਜਪੁਰਾ (ਘਨੌਰ) ਦੇ ਘੱਗਰ ਨੇੜੇ ਲੱਗਦੇ ਪਿੰਡਾਂ ਵਿੱਚ ਘੱਗਰ ਵਿੱਚ ਕਿਸੇ ਵੀ ਸਮੇਂ ਪਾੜ ਪੈ ਸਕਦਾ ਹੈ, ਇਸ ਲਈ ਹੇਠ ਲਿਖੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੁਰੰਤ ਸੁਰੱਖਿਅਤ ਥਾਂਵਾਂ ‘ਤੇ ਪਹੁੰਚਣ।
ਤੇਪਲਾ, ਰਾਜਗੜ੍ਹ, ਮਹਿਮੂਦਪੁਰ, ਦੜਵਾ, ਸੰਜਰਪੁਰ, ਨਨਹੇੜੀ, ਰਾਏਪੁਰ, ਸ਼ਮਸਪੁਰ, ਊਂਟਸਰ, ਜੰਡ ਮੰਗੋਲੀ, ਹਰਪਾਲਾਂ, ਕਾਮੀ ਖੁਰਦ, ਰਾਮਪੁਰ, ਸੌਂਟਾ, ਚਮਾਰੂ, ਕਪੂਰੀ, ਕਮਾਲਪੁਰ, ਲਾਛੜੂ ਖੁਰਦ, ਸਰਾਲਾ ਕਲਾਂ, ਮਹਿਦੂਦਾ, ਸਰਾਲਾ ਖੁਰਦ।
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਹਾਇਤਾ ਪ੍ਰਦਾਨ ਕਰਨ ਲਈ ਹਾਜ਼ਰ ਹਨ। ਕਿਰਪਾ ਕਰਕੇ ਸਹਿਯੋਗ ਕਰੋ ਅਤੇ ਆਪਣੀ ਸੁਰੱਖਿਆ ਨੂੰ ਤਰਜੀਹ ਦਿਓ। ਸਿਰਫ਼ ਅਧਿਕਾਰਤ ਚੇਤਾਵਨੀਆਂ ਦੀ ਪਾਲਣਾ ਕਰੋ। ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰਾਂ ਦੀ ਵੀ ਸਥਾਪਨਾ ਕੀਤੀ ਗਈ ਹੈ, ਜਿਨ੍ਹਾਂ ਵਿੱਚ ਵੀ ਮਦਦ ਲਈ ਜਾ ਸਕਦੀ ਹੈ।
ਕਿਸੇ ਵੀ ਸੂਚਨਾ ਜਾਂ ਮਦਦ ਲਈ ਤੁਰੰਤ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ਅਤੇ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।

LEAVE A RESPONSE

Your email address will not be published. Required fields are marked *