ਪਟਿਆਲਾ, 3 ਅਕਤੂਬਰ
ਲਾਈਫ ਡਿਜ਼ਾਈਨਰ ਪਰਮਜੀਤ ਚੱਡਾ ਵੱਲੋਂ “ਅੰਦਰੂਨੀ ਸ਼ਾਂਤੀ ਤੋਂ ਬਾਹਰੀ ਨਿਖਾਰ ਵੱਲ ਯਾਤਰਾ” ਵਿਸ਼ੇ ’ਤੇ ਇੱਕ ਵਿਸ਼ੇਸ਼ ਮੁਫ਼ਤ ਹੀਲਿੰਗ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਹਸਤੀਆਂ ਸਮੇਤ 80 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
ਸੈਮੀਨਾਰ ਦੌਰਾਨ ਭਾਗੀਦਾਰਾਂ ਨੂੰ ਆਪਣੀਆਂ ਭਾਵਨਾਵਾਂ ਅਤੇ ਅੰਦਰੂਨੀ ਮਾਨਸਿਕ ਅਵਸਥਾ ਨੂੰ ਸਮਝਣ, ਮਨ ’ਤੇ ਪਏ ਬੋਝ ਨੂੰ ਘਟਾਉਣ ਅਤੇ ਮਾਨਸਿਕ ਸਹਿਜਤਾ ਮਹਿਸੂਸ ਕਰਨ ਲਈ ਵੱਖ-ਵੱਖ ਹੀਲਿੰਗ ਤਕਨੀਕਾਂ ਬਾਰੇ ਮਾਰਗਦਰਸ਼ਨ ਦਿੱਤਾ ਗਿਆ। ਭਾਗੀਦਾਰਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆਂ ਉਨ੍ਹਾਂ ਨੂੰ ਅੰਦਰੂਨੀ ਸ਼ਾਂਤੀ, ਸਕਾਰਾਤਮਕ ਸੋਚ ਅਤੇ ਮਾਨਸਿਕ ਸਕੂਨ ਵੱਲ ਪ੍ਰੇਰਿਤ ਕੀਤਾ ਗਿਆ।
ਪਰਮਜੀਤ ਚੱਡਾ ਨੇ ਦੱਸਿਆ ਕਿ ਇਹ ਉਪਰਾਲਾ ਸਮਾਜ ਸੇਵਾ ਦੇ ਉਦੇਸ਼ ਨਾਲ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਅਤੇ ਇਸ ਲਈ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਕੋਈ ਵਿਅਕਤੀ, ਸੰਸਥਾ ਜਾਂ ਸਮੂਹ ਇਸ ਤਰ੍ਹਾਂ ਦਾ ਹੀਲਿੰਗ ਸੈਸ਼ਨ ਜਾਂ ਸਮਾਗਮ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
watch…..GOLD FOR INDIA! Team India Defeats Pakistan in Asian Games Final
ਇਸ ਮੌਕੇ ਵੂਮੈਨ ਇੰਮਪਾਵਰਮੈਂਟ ਟੀਮ ਅਤੇ ਪਟਿਆਲਾ ਵੂਮੈਨ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਉਪਰਾਲੇ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸ਼ਮਿੰਦਰ, ਨੇਹਾ, ਅੰਜਲੀ ਅਤੇ ਸੀਮਾ ਧਿਮਾਨ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਸਮਾਗਮ ਦੇ ਆਯੋਜਨ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਸਹਿਯੋਗ ਦਿੱਤਾ।
ਇਸ ਦੌਰਾਨ ਅੰਜਲੀ ਨੇ ਚਮੜੀ ਦੀ ਸੰਭਾਲ ਨਾਲ ਸਬੰਧਤ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਾਗੀਦਾਰਾਂ ਨੂੰ ਫੇਸ ਯੋਗਾ ਸਬੰਧੀ ਵੀ ਮਾਰਗਦਰਸ਼ਨ ਦਿੱਤਾ।
ਸੈਮੀਨਾਰ ਭਾਗੀਦਾਰਾਂ ਲਈ ਅੰਦਰੂਨੀ ਸ਼ਾਂਤੀ, ਆਤਮ-ਚਿੰਤਨ ਅਤੇ ਮਾਨਸਿਕ ਸਹਿਜਤਾ ਨਾਲ ਜੁੜਿਆ ਇੱਕ ਵਿਸ਼ੇਸ਼ ਅਨੁਭਵ ਰਿਹਾ।





