Homeਪੰਜਾਬੀਪੰਜਾਬਬੁੱਲ੍ਹੇ ਸ਼ਾਹ ਤੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਨੇ ਸਰੋਤਿਆਂ ਨੂੰ ਕੀਤਾ ਮੰਤਰਮੁਗਧ

ਬੁੱਲ੍ਹੇ ਸ਼ਾਹ ਤੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਨੇ ਸਰੋਤਿਆਂ ਨੂੰ ਕੀਤਾ ਮੰਤਰਮੁਗਧ

- Advertisement -spot_img

ਰਾਜਪੁਰਾ, 5 ਨਵੰਬਰ

ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਵੱਲੋਂ ਰੋਟਰੀ ਭਵਨ ਵਿਖੇ ਇੱਕ ਸਾਹਿਤਕ ਬੈਠਕ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਕੀਤੀ। ਬੈਠਕ ਦੀ ਸ਼ੁਰੂਆਤ ਮਰਹੂਮ ਨਿਰੰਜਨ ਸਿੰਘ ਸੈਲਾਨੀ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਰੋਟਰੀ ਕਲੱਬ ਦੇ ਪ੍ਰਧਾਨ ਸੁਮੀਤ ਮਹਿਤਾ ਅਤੇ ਗੁਜ਼ਰਾਲ ਸ਼ਾਮਲ ਸਨ।

ਸਾਹਿਤਕ ਬੈਠਕ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਆਪਣੀ ਕਵਿਤਾ ‘ਡੁੱਬਦਾ ਜਾਂਦਾ ਅੰਨਦਾਤਾ, ਕੋਈ ਪੁੱਛੇ ਨਾ ਸਾਰ’ ਨਾਲ ਕੀਤਾ। ਇਸ ਉਪਰੰਤ ਰਾਕੇਸ਼ ਛਾਬੜਾ ਨਾਦਾਨ ਨੇ ਆਪਣੇ ਸ਼ੇਅਰਾਂ ਰਾਹੀਂ ਸਰੋਤਿਆਂ ਨੂੰ ਕੀਲਿਆ। ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਆਪਣੀ ਰਚਨਾ ‘ਧਰਮ ਦੇ ਆਪਣੇ ਅਸੂਲ ਬਣਾ ਲਏ ਨੇ’ ਪੇਸ਼ ਕੀਤੀ।

ਸੁਰਿੰਦਰ ਸਿੰਘ ਸੋਹਣਾ ਨੇ ‘ਜੇ ਤੂੰ ਮਿਸ਼ਰੀ ਬਦਾਮ ਨੇ ਖਾਣੇ, ਸਿੱਖ ਲੈ ਤਬੀਤ ਕਰਨੇ’ ਰਾਹੀਂ ਸਮਾਜਿਕ ਕੁਰੀਤੀਆਂ ’ਤੇ ਵਿਅੰਗ ਕੀਤਾ। ਬੁਲੰਦ ਆਵਾਜ਼ ਦੀ ਮਾਲਕ ਸੁਰਿੰਦਰ ਕੌਰ ਬਾੜਾ ਨੇ ਬੁੱਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਤਵਿੰਦਰ ਸਿੰਘ ਚੱਢਾ ਨੇ ‘ਦਿਲਾਂ ਦੇ ਵਿਚ ਵੱਸਦੇ ਨੇ ਜਿਹੜੇ’ ਰਚਨਾ ਪੇਸ਼ ਕਰਕੇ ਆਪਣੀ ਕਾਵਿਕ ਸੂਝ ਦਾ ਪ੍ਰਗਟਾਵਾ ਕੀਤਾ।

ਕੁਲਵੰਤ ਸਿੰਘ ਜੱਸਲ ਨੇ ਆਪਣੀ ਬਾਲ ਕਵਿਤਾ ‘ਪਿਆਰ ਤੇ ਮੁਹੱਬਤਾਂ ਸੱਚੀ ਖਾ ਗਿਆ ਮੋਬਾਈਲ ਜੀ’ ਰਾਹੀਂ ਮੋਬਾਈਲ ਦੀ ਵਧ ਰਹੀ ਵਰਤੋਂ ’ਤੇ ਚੋਟ ਕੀਤੀ। ਅਮਰੀਕ ਸਿੰਘ ਨੇ ‘ਜਗਤ ਮੇਂ ਕੋਈ ਨਾ ਪਰਮਾਨੈਂਟ’ ਰਚਨਾ ਪੇਸ਼ ਕੀਤੀ। ਡਾ. ਜਸਵੰਤ ਸਿੰਘ ਦਿਹੋਤ ਨੇ ‘ਸਾਡਾ ਵੀ ਜੀਅ ਕਰਦਾ’ ਅਤੇ ਸੁਨੀਤਾ ਦੇਸਰਾਜ ਨੇ ‘ਜੀਅ ਕਰੇ ਪੰਛੀ ਬਣ ਜਾਵਾਂ’ ਸੁਣਾ ਕੇ ਸਾਹਿਤਕ ਮਾਹੌਲ ਨੂੰ ਹੋਰ ਵੀ ਰੰਗੀਨ ਬਣਾਇਆ।

watch…..8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਲਾਭ, ਦਸੰਬਰ ਦੀ ਤਨਖ਼ਾਹ ਨਾਲ ਵਧਿਆ ਡੀ.ਏ.

ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਸਮੇਂ ਦੀ ਅਹਿਮੀਅਤ ਨੂੰ ਉਜਾਗਰ ਕਰਦੀ ਆਪਣੀ ਕਵਿਤਾ ‘ਸਮੇਂ ਦੀ ਆਵਾਜ਼’ ਪੇਸ਼ ਕੀਤੀ ਅਤੇ ਸਮੇਂ ਦੀ ਪਾਬੰਦੀ ਦਾ ਸੁਨੇਹਾ ਦਿੱਤਾ। ਇਸੇ ਦੌਰਾਨ ਇਕਬਾਲ ਸਿੰਘ ਸੱਭਰਵਾਲ ਨੇ ‘ਅੱਜ ਰਾਤੀ ਮੈਨੂੰ ਇਕ ਸੁਫ਼ਨਾ ਆਇਆ’ ਰਚਨਾ ਸੁਣਾਈ, ਜਦਕਿ ਬਲਦੇਵ ਸਿੰਘ ਖੁਰਾਣਾ ਨੇ ਆਪਣੇ ਗੀਤ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆ।

ਸਮੁੱਚੀ ਬੈਠਕ ਦੌਰਾਨ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਾਹਿਤਕ ਮਾਹੌਲ ਸਿਰਜਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵੀ ਬਲਦੇਵ ਸਿੰਘ ਖੁਰਾਣਾ ਨੇ ਬਾਖੂਬੀ ਨਿਭਾਈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here