
ਦਿੱਲੀ/ਪਟਿਆਲਾ, 11 ਜੁਲਾਈ
ਨਿਊਜ਼ੀਲੈਂਡ ਵਿਖੇ 12 ਤੋਂ 19 ਜੁਲਾਈ ਤੱਕ ਰਾਸ਼ਟਰਮੰਡਲ ਤਲਵਾਰਬਾਜ਼ੀ ਫੈਡਰੇਸ਼ਨ ਜੂਨੀਅਰ ਅਤੇ ਕੈਡੇਟ ਕਾਮਨਵੈਲਥ ਫੈਂਸਿੰਗ ਚੈਂਪੀਅਨਸ਼ਿਪ ਦਾ ਆਯੋਜਨ ਕਰ ਰਹੀ ਹੈ। ਭਾਰਤੀ ਜੂਨੀਅਰ ਅਤੇ ਕੈਡੇਟ ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਟੀਮ ਨਿਊਜ਼ੀਲੈਂਡ ਰਵਾਨਾ ਹੋ ਗਈ।
ਟੀਮ ਵਿੱਚ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਤੋਂ ਅਨਮੋਲ ਸ਼ਰਮਾ ਫੈਂਸਰ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਤੋਂ ਸ਼ੌਰਿਆ ਅਸ਼ਵਨੀ, ਗੁਰਸੁਖਮਨ ਕੌਰ ਕੇਡੀ ਇੰਟਰਨੈਸ਼ਨਲ ਪਬਲਿਕ ਸਕੂਲ, ਅੰਕੁਸ਼ ਜਿੰਦਲ ਬਾਬਾ ਫਰੀਦ ਅਕੈਡਮੀ ਸਕੂਲ, ਮਾਨਸਾ (ਪੰਜਾਬ), ਸ਼ਾਮਿਲ ਹਨ। ਗੁਜਰਾਤ ਵਿਖੇ ਕੈਡੇਟ ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੀ ਪ੍ਰਾਪਤੀ ਦੇ ਆਧਾਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਭਾਰਤੀ ਤਲਵਾਰਬਾਜ਼ੀ ਟੀਮ ਐੱਮ. ਤੁਕਾਰਮ ਹਾਈ ਪਰਫਾਰਮੈਂਸ ਕੋਚ (HPC) ਔਰੰਗਾਬਾਦ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਪ੍ਰਧਾਨਗੀ ‘ਚ ਗਈ ਹੈ।
See This link Also….India wins 3rd T20I, leads the series by 2-1
ਤਲਵਾਰਬਾਜ਼ੀ ਵਿੱਚ ਤਿੰਨ ਵੱਖ-ਵੱਖ ਈਵੈਂਟਸ ਹਨ – ਏਪੀ, ਫੋਇਲ ਅਤੇ ਸਾਬਰ ਜਿਨ੍ਹਾਂ ਵਿੱਚ ਮੁਕਾਬਲੇ ਕਰਵਾਏ ਜਾਂਦੇ ਹਨ। ਮੁਕਾਬਲੇ FIE ਦੇ ਨਿਯਮਾਂ ਅਨੁਸਾਰ ‘ਵਿਅਕਤੀਗਤ’ ਅਤੇ ‘ਟੀਮ’ ਈਵੈਂਟਸ ਵਿੱਚ ਕਰਵਾਏ ਜਾਂਦੇ ਹਨ। ਉਕਤ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ।




