ਸੰਘੋਲ, 27 ਸਤੰਬਰ (ਔਜਲਾ)
ਪਿੰਡ ਭੜੀ ਵਿਖੇ ਨਾਹਰ ਸ਼ੂਗਰ ਮਿੱਲ, ਅਮਲੋਹ ਵੱਲੋਂ ਗੰਨੇ ਦੀ ਆਧੁਨਿਕ ਤਕਨੀਕ ਅਤੇ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੀ ਅਗਵਾਈ ਮਿੱਲ ਦੇ ਅਧਿਕਾਰੀ ਸੁਧੀਰ ਕੁਮਾਰ (ਵਾਈਸ ਪ੍ਰੈਜ਼ੀਡੈਂਟ) ਅਤੇ ਮਨੋਜ ਕੁਮਾਰ ਨੇ ਕੀਤੀ।
ਕੈਂਪ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਅੱਸੂ-ਕੱਤਕ ਮਹੀਨੇ ਵਿੱਚ ਗੰਨੇ ਦੀ ਬਿਜਾਈ ਚੌੜੀ ਅਤੇ ਡੂੰਘੀ ਟ੍ਰੈਂਚ ਵਿਧੀ ਰਾਹੀਂ ਸਹਿ-ਫ਼ਸਲ ਦੇ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਆਧੁਨਿਕ ਤਕਨੀਕਾਂ ਅਪਣਾਉਣ ਨਾਲ ਗੰਨੇ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ।
ਮਾਹਿਰਾਂ ਨੇ ਦੱਸਿਆ ਕਿ ਗੰਨੇ ਦੀ ਕਾਸ਼ਤ ਲਈ ਲੋੜੀਂਦੇ ਸੰਦ, ਗੋਭੀ ਸਰ੍ਹੋਂ ਦਾ ਬੀਜ ਅਤੇ ਦਵਾਈਆਂ ਮਿੱਲ ਵੱਲੋਂ ਸਬਸਿਡੀ ’ਤੇ ਅਤੇ ਬਿਨਾਂ ਵਿਆਜ ਦੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਕੇ ਗੰਨੇ ਦੀ ਆਧੁਨਿਕ ਤਰੀਕਿਆਂ ਨਾਲ ਕਾਸ਼ਤ ਕਰਨ ਦੀ ਅਪੀਲ ਕੀਤੀ।
watch……‘ਪੋਸਟਰ ਵਾਰ’ ਨੇ ਬੱਸੀ ਪਠਾਣਾਂ ਦਾ ਸਿਆਸੀ ਪਾਰਾ ਚੜ੍ਹਾਇਆ
ਮਿੱਲ ਅਧਿਕਾਰੀਆਂ ਨੇ ਕਿਹਾ ਕਿ ਗੰਨੇ ਦੀ ਪਿੜਾਈ ਸਮੇਂ ਸਿਰ ਸ਼ੁਰੂ ਕਰਨ ਅਤੇ ਸੀਜ਼ਨ ਦੌਰਾਨ ਨਿਰਵਿਘਨ ਜਾਰੀ ਰੱਖਣ ਲਈ ਮਿੱਲ ਵੱਲੋਂ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬੇ ਵਿੱਚ ਗੰਨੇ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ।
ਕੈਂਪ ਵਿੱਚ ਭੜੀ ਦਫ਼ਤਰ ਦਾ ਸਟਾਫ਼ ਮੁਹੰਮਦ ਸ਼ਾਹਿਦ, ਨਿਰਭੈ ਸਿੰਘ, ਮਨਵੀਰ ਸਿੰਘ ਅਤੇ ਮਨਦੀਪ ਸਿੰਘ ਸਮੇਤ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।





