Homeਪੰਜਾਬੀਹਰੇਕ ਵਰਦੀਧਾਰੀ ਦੇਸ਼ ਸਮਾਜ ਦੇ ਰਖਵਾਲੇ : ਡਾ. ਵਰਮੀ  

ਹਰੇਕ ਵਰਦੀਧਾਰੀ ਦੇਸ਼ ਸਮਾਜ ਦੇ ਰਖਵਾਲੇ : ਡਾ. ਵਰਮੀ  

- Advertisement -spot_img

ਪਟਿਆਲਾ, 13 ਅਗਸਤ

ਦੇਸ਼ ਦੁਨੀਆਂ ਵਿੱਚ ਦੇਸ਼ ਸਮਾਜ ਘਰ ਪਰਿਵਾਰਾਂ ਮਾਨਵਤਾ ਅਤੇ ਵਾਤਾਵਰਨ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਉੱਨਤੀ ਖੁਸ਼ਹਾਲੀ ਲਈ ਹਰੇਕ ਵਰਦੀਧਾਰੀ ਇਨਸਾਨ ਇਮਾਨਦਾਰੀ ਵਫ਼ਾਦਾਰੀ ਨਾਲ ਆਪਣੇ ਫਰਜ਼ ਜ਼ੁਮੇਵਾਰੀਆਂ ਨਿਭਾਉਣ ਲਈ ਯਤਨਸ਼ੀਲ ਰਹਿੰਦੇ ਹਨ ਇਸ ਲਈ ਇਨ੍ਹਾਂ ਦਾ ਧੰਨਵਾਦ ਅਤੇ ਸਨਮਾਨ ਕਰਨਾ ਚੰਗੇ ਇਨਸਾਨਾਂ ਦੇ ਗੁਣ ਪ੍ਰਗਟ ਹੁੰਦੇ ਹਨ ਇਹ ਵਿਚਾਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਸਕੱਤਰ ਹਰਪ੍ਰੀਤ ਸੰਧੂ ਨੇ ਪਟਿਆਲਾ ਐਨ ਸੀ ਸੀ ਗਰਲਜ ਬਟਾਲੀਅਨ ਦੇ 6 ਅਫ਼ਸਰਾਂ ਅਤੇ 9 ਜੂਨੀਅਰ ਅਤੇ ਸੀਨੀਅਰ ਕੇਡਿਟਜ ਨੂੰ ਭਾਰਤ ਮਾਤਾ ਦੇ ਅਸਲ ਸਪੁਤਰਾਂ ਵਜੋਂ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ।

see this link also…..Talwara Cadet Joins Indian Naval Academy

ਹਰ ਮਹੀਨੇ ਡੀ ਬੀ ਜੀ ਸੰਸਥਾ ਵਲੋਂ ਅਜਿਹੇ ਵਿਦਵਾਨ ਗਿਆਨਵਾਨ ਅਤੇ ਕਰਮਯੋਗੀ ਲੋਕਾਂ ਅਤੇ ਕੀਮਤੀ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਨੂੰ ਪ੍ਰਸ਼ੰਸਾ ਪੱਤਰ, ਧਰਤੀ ਤੇ ਫ਼ਰਿਸ਼ਤੇ ਆਏ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਮਨਜੀਤ ਕੌਰ ਆਜ਼ਾਦ ਅਤੇ ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਚੰਗੇ ਮਿਹਨਤੀ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਪੁਲਿਸ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਐਮਰਜੈਂਸੀ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਵਾਲਿਆਂ ਨੂੰ ਹਰ ਮਹੀਨੇ ਸਨਮਾਨਿਤ ਕਰਕੇ, ਦੇਸ਼ ਸਮਾਜ ਸਿਖਿਆ ਸੰਸਥਾਵਾਂ ਵਿਖ਼ੇ ਮਦਦਗਾਰ ਫਰਿਸਤੇ ਤਿਆਰ ਹੋ ਰਹੇ ਹਨ। ਤਾਂ ਜੋ ਕਿਸੇ ਵੀ ਕੁਦਰਤੀ ਜਾਂ ਮਨੁੱਖੀ ਆਫ਼ਤ ਹਾਦਸਿਆਂ ਦੁਰਘਟਨਾਵਾਂ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ ਬੇਹੋਸ਼ੀ ਸਮੇਂ ਕੀਮਤੀ ਜਾਨਾਂ ਬਚਾਈਆਂ ਜਾਣ, ਜਿਸ ਹਿੱਤ ਸ਼੍ਰੀ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ‌ ਅਤੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਵਲੋਂ ਸਿਖਿਆ ਸੰਸਥਾਵਾਂ ਪੁਲਿਸ ਫੈਕਟਰੀਆਂ ਅਤੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਜੰਗੀ ਪੱਧਰ ਤੇ ਹਰਰੋਜ ਯਤਨਸ਼ੀਲ ਰਹਿੰਦੇ ਹਨ। 

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here