Homeਪੰਜਾਬੀਲੁਧਿਆਣਾ ਪੱਛਮੀ 'ਚ ਕਾਂਗਰਸ ਨੂੰ ਝਟਕਾ! ਕਈ ਸੀਨੀਅਰ ਆਗੂ ਤੇ ਸਮਾਜ ਸੇਵਕ...

ਲੁਧਿਆਣਾ ਪੱਛਮੀ ‘ਚ ਕਾਂਗਰਸ ਨੂੰ ਝਟਕਾ! ਕਈ ਸੀਨੀਅਰ ਆਗੂ ਤੇ ਸਮਾਜ ਸੇਵਕ ਆਪ ‘ਚ ਸ਼ਾਮਲ

- Advertisement -spot_img

ਲੁਧਿਆਣਾ, 2 ਜੂਨ,

‘ਆਪ’ ਨੂੰ ਵੱਡੀ ਸਫਲਤਾ

ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ, ਜਦਕਿ ਕਾਂਗਰਸ ਪਾਰਟੀ ਨੂੰ ਤਗੜਾ ਝਟਕਾ ਲੱਗਾ ਹੈ। ਸੋਮਵਾਰ ਨੂੰ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਅਤੇ ਅੱਧਾ ਦਰਜਨ ਤੋਂ ਵੱਧ ਸਥਾਨਕ ਸਮਾਜ ਸੇਵਕਾਂ ਨੇ ‘ਆਪ’ ਵਿੱਚ ਸ਼ਮੂਲੀਅਤ ਕਰ ਲਈ।

ਸ਼ੈਰੀ ਕਲਸੀ ਨੇ ਕੀਤਾ ਸਵਾਗਤ

‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਜੀਵਨ ਜੋਤ ਕੌਰ, ਜਸਵੀਰ ਸਿੰਘ ਰਾਜਾ ਗਿੱਲ, ਦਵਿੰਦਰ ਸਿੰਘ ਲਾਡੀ ਢੋਂਸ, ਕੁਲਵੰਤ ਸਿੱਧੂ, ਰਜਿੰਦਰਪਾਲ ਕੌਰ ਛੀਨਾ, ਗੁਰਪ੍ਰੀਤ ਬਾਨਾਵਾਲੀ ਅਤੇ ਹੋਰ ਪਾਰਟੀ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸਾਰੇ ਨਵੇਂ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਪ੍ਰਮੁੱਖ ਆਗੂਆਂ ਦੀ ਸ਼ਮੂਲੀਅਤ

ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਲੁਧਿਆਣਾ ਦੇ ਵਾਰਡ ਨੰਬਰ 63 ਤੋਂ ਨਿਵੇਸ਼ ਵਾਸਨ ਸ਼ਾਮਲ ਹਨ, ਜਿਨ੍ਹਾਂ ਦਾ ਪਰਿਵਾਰ ਪਿਛਲੇ 35 ਸਾਲਾਂ ਤੋਂ ਕਾਂਗਰਸ ਨਾਲ ਜੁੜਿਆ ਸੀ। ਨਿਵੇਸ਼ ਨੇ ਕਾਂਗਰਸ ਲੀਡਰਸ਼ਿਪ ‘ਤੇ ਅੰਦਰੂਨੀ ਕਲੇਸ਼, ਗੁਟਬਾਜ਼ੀ ਅਤੇ ਸਥਾਨਕ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਅਤੇ 35 ਸਾਲਾਂ ਦਾ ਨਾਤਾ ਤੋੜਦਿਆਂ ਆਪਣੇ ਦਰਜਨਾਂ ਸਮਰਥਕਾਂ ਨਾਲ ‘ਆਪ’ ਵਿੱਚ ਸ਼ਾਮਲ ਹੋ ਗਏ।

watch…..Punjab Government Achieves 90% Paddy Procurement

ਇਸੇ ਤਰ੍ਹਾਂ, ਪੁੱਡਾ ਅਤੇ ਗਲਾਡਾ ਵਿੱਚ ਰੀਅਲ ਅਸਟੇਟ ਅਫਸਰ ਰਹੇ ਜੀਤ ਰਾਮ ਨੇ ਵੀ ‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਕਈ ਸਾਥੀਆਂ ਨਾਲ ਪਾਰਟੀ ਜੁਆਇਨ ਕੀਤੀ। ਉਨ੍ਹਾਂ ਦੇ ਨਾਲ ਐਡਵੋਕੇਟ ਰਾਹੁਲ ਚੀਮਾ, ਰਿਸ਼ੀ ਕਪੂਰ, ਭੀਮਸੇਨ ਬਾਂਸਲ, ਸਾਹਿਲ ਬਾਂਸਲ, ਸੰਜੀਵ ਮੱਲਹਾਨ, ਕਸ਼ਮੀਰੀ ਲਾਲ, ਰਜਨੀਸ਼ ਧਵਨ ਅਤੇ ਬਲਰਾਜ ਸਿੰਘ ਸਮੇਤ ਹੋਰ ਵੀ ਕਈ ਲੋਕ ਸ਼ਾਮਲ ਹੋਏ।

ਨੌਜਵਾਨ ਸਮਾਜ ਸੇਵਕ ਜੀਵਨ ਗੁਪਤਾ ਨੇ ਵੀ ਆਪਣੇ ਦਰਜਨਾਂ ਸਾਥੀਆਂ ਨਾਲ ‘ਆਪ’ ਦਾ ਪੱਲਾ ਫੜਿਆ। ਵਾਰਡ ਨੰਬਰ 62 ਤੋਂ ਰੀਅਲ ਅਸਟੇਟ ਕਾਰੋਬਾਰੀ ਪਵਨ ਕੁਮਾਰ ਨੇ ਆਪਣੇ ਪਰਿਵਾਰ ਅਤੇ ਕਈ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

‘ਆਪ’ ਸਰਕਾਰ ‘ਤੇ ਵਧ ਰਿਹਾ ਭਰੋਸਾ

ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ‘ਆਪ’ ਸਰਕਾਰ ‘ਤੇ ਭਰੋਸਾ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ। ਸਮਾਜ ਦੇ ਹਰ ਵਰਗ ਦੇ ਲੋਕ ਪਾਰਟੀ ਦੀਆਂ ਨੀਤੀਆਂ ਦੀ ਹਮਾਇਤ ਕਰ ਰਹੇ ਹਨ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ ‘ਆਪ’ ਦੀ ਲਹਿਰ ਚੱਲ ਰਹੀ ਹੈ। ਅਸੀਂ ਇਸ ਚੋਣ ਨੂੰ ਵੱਡੇ ਫਰਕ ਨਾਲ ਜਿੱਤਾਂਗੇ ਅਤੇ ਜਲੰਧਰ ਪੱਛਮੀ ਜ਼ਿਮਨੀ ਚੋਣ ਦਾ ਰਿਕਾਰਡ ਤੋੜ ਦਿਆਂਗੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here