Homeਪੰਜਾਬੀਜੂਨੀਅਰ ਇੰਜੀਨੀਅਰਜ਼ ਦੀਆਂ ਬਤੌਰ ਵਧੀਕ ਸਹਾਇਕ ਇੰਜੀਨੀਅਰ ਜਲਦ ਹੋਣਗੀਆਂ ਤਰੱਕੀਆਂ

ਜੂਨੀਅਰ ਇੰਜੀਨੀਅਰਜ਼ ਦੀਆਂ ਬਤੌਰ ਵਧੀਕ ਸਹਾਇਕ ਇੰਜੀਨੀਅਰ ਜਲਦ ਹੋਣਗੀਆਂ ਤਰੱਕੀਆਂ

- Advertisement -spot_img

ਪਟਿਆਲਾ, 22 ਮਈ

ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਦੀ ਸੂਬਾ ਕਮੇਟੀ ਦਾ ਇਕ ਵਫ਼ਦ ਡਾਇਰੈਕਟਰ/ਪ੍ਰਬੰਧਕੀ ਪੀ.ਐਸ.ਪੀ.ਸੀ.ਐਲ. ਨੂੰ ਨੂੰ ਮਿਲਿਆ ਅਤੇ ਜੇ.ਈ. ਤੋਂ ਏ.ਏ.ਈ. (ਜੇ.ਈ.—1) ਦੀ ਤਰੱਕੀ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਹ ਜਾਣਕਾਰੀ ਇੰਜ. ਦਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਵੱਲੋਂ ਦਿੱਤੀ ਗਈ।
ਕੌਂਸਲ ਲੀਡਰਸ਼ਿਪ ਵੱਲੋਂ ਡਾਇਰੈਕਟਰ/ਪ੍ਰਬੰਧਕੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿਛਲੇ ਦੋ ਸਾਲ ਤੋਂ ਜੇ.ਈ. ਤੋਂ ਏ.ਏ.ਈ.
(ਜੇ.ਈ.—1) ਦੀ ਤਰੱਕੀ ਉਪਰ ਕੁਝ ਨਾ ਸਮਝ ਬਿਨੈਕਾਰਾਂ ਵੱਲੋਂ ਅਦਾਲਤ ਪਾਸੋਂ ਰੋਕ ਲਗਵਾਈ ਗਈ ਸੀ। ਜਿਸਦਾ ਫੈਸਲਾ ਮਿਤੀ 7 ਮਾਰਚ
2024 ਨੂੰ ਹੋਇਆ, ਕੋਰਟ ਦੇ ਹੁਕਮਾਂ ਅਨੁਸਾਰ ਬਿਨੈਕਾਰਾਂ ਵੱਲੋਂ ਦਾਇਰ ਕੀਤੀਆਂ ਪਟੀਸ਼ਨਾਂ ਨੂੰ ਬੇਮਾਨਾ ਕਰਾਰ ਦਿੱਤਾ ਗਿਆ, ਕਿਉਂਕਿ
ਪੀ.ਐਸ.ਪੀ.ਸੀ.ਐਲ ਵੱਲੋਂ ਮੌਜੂਦਾ ਤਕਨੀਕੀ ਦਰਜ ਤਿੰਨ—1 ਸਰਵਸਿਜ਼ ਰੂਲਜ਼ ਮੁਤਾਬਕ ਤਰੱਕੀਆਂ ਵਿਚਾਰਨ ਦਾ ਹਲਫਨਾਮਾ ਪਹਿਲਾਂ ਹੀ
ਦੇ ਦਿੱਤਾ ਗਿਆ ਸੀ। ਜਿਸ ਉਪਰੰਤ ਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਤਰੱਕੀਆਂ ਦਾ ਬੈਚ ਮਿਤੀ 16—03—2024 ਨੂੰ ਜਾਰੀ ਕਰ ਦਿੱਤਾ
ਗਿਆ ਸੀ। ਪ੍ਰੰਤੂ ਚੌਣ ਜਾਬਤਾ ਲਾਗੂ ਹੋਣ ਕਰਕੇ ਤਰੱਕੀਆਂ ਦਾ ਅਮਲ ਮੁੜ ਰੁਕ ਗਿਆ ਸੀ। ਪੀ.ਐਸ.ਪੀ.ਸੀ.ਐਲ ਵੱਲੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਹਿੱਤ ਮੁੱਖ ਚੌਣ ਅਧਿਕਾਰੀ ਪੰਜਾਬ ਜੀ ਪਾਸੋਂ ਪ੍ਰਵਾਨਗੀ ਮੰਗੀ ਗਈ ਸੀ ਜੋ ਕਿ ਮਿਤੀ 09 ਮਈ 2024 ਨੂੰ ਦੇ ਦਿੱਤੀ ਗਈ
ਸੀ। ਪ੍ਰੰਤੂ ਫਿਰ ਵੀ ਤਰੱਕੀਆਂ ਲਈ ਬੇਲੋੜੀ ਦੇਰੀ ਹੋ ਰਹੀ ਹੈ। ਜੇ.ਈਜ਼ ਕੌਂਸਲ ਵੱਲੋਂ ਪੀ.ਐਸ.ਪੀ.ਸੀ.ਐਲ. ਵੱਲੋਂ ਮੈਨੇਜਮੈਂਟ ਦੇ ਉਚ ਅਧਿਕਾਰੀਆਂ ਨੂੰ ਅੱਜ ਮਿਲ ਕੇ ਜੇ.ਈ. ਤੋਂ ਏ.ਏ.ਈ. (ਜੇ.ਈ.—1) ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ ਕੀਤੀ ਹੈ। ਉਚ ਅਧਿਕਾਰੀਆਂ ਵੱਲੋਂ ਜੇ.ਈਜ਼ ਕੌਂਸਲ ਦੀ ਮੰਗ ਨਾਲ ਸਹਿਮਤੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਹੈ ਕਿ ਤਰੱਕੀਆਂ ਜਲਦ ਹੀ ਕਰ ਦਿੱਤੀਆਂ ਜਾਣਗੀਆਂ।

LINK….General Election 2024

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here