Onnline TV

ਪੰਜਾਬ ਪੰਜਾਬੀ

ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਅਪਗ੍ਰੇਡ ਕਰੈਚ ਦਾ ਉਦਘਾਟਨ

  • ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਮਹੱਤਵਪੂਰਨ ਕਦਮ: ਡੀਜੀਪੀ ਗੌਰਵ ਯਾਦਵ
  • ਨਵੀਂ ਕਰੈਚ ਸਹੂਲਤ ’ਚ 40 ਬੱਚਿਆਂ ਲਈ ਵਿਵਸਥਾ, ਯੂ.ਟੀ. ਪ੍ਰਸ਼ਾਸਨ ਦੇ ਸਹਿਯੋਗ ਨਾਲ ਸਮਰਪਿਤ ਮਹਿਲਾ ਸਟਾਫ ਸੰਭਾਲਦਾ ਹੈ ਪ੍ਰਬੰਧ
  • ਬੱਚਿਆਂ ਲਈ ਸੁਰੱਖਿਅਤ, ਰੁਚੀਕਰ ਅਤੇ ਵਿੱਦਿਅਕ ਮਾਹੌਲ ਤਿਆਰ ਕੀਤਾ ਗਿਆ: ਸਪੈਸ਼ਲ ਡੀਜੀਪੀ ਈਸ਼ਵਰ ਸਿੰਘ

ਚੰਡੀਗੜ੍ਹ, 28 ਮਈ

ਮੁੱਖ ਮੰਤਰੀ ਭਗਵੰਤ ਮਾਨ ਦੇ ਵਿਜ਼ਨ ਅਨੁਸਾਰ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਭਲਾਈ ਲਈ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਨਵੇਂ ਅਪਗ੍ਰੇਡ ਕਰੈਚ ਦਾ ਉਦਘਾਟਨ ਕੀਤਾ।

ਡੀਜੀਪੀ ਨੇ ਆਪਣੇ ਐਕਸ ਹੈਂਡਲ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ, “ਅੱਜ ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ’ਚ ਅਪਗ੍ਰੇਡ ਕਰੈਚ ਦਾ ਉਦਘਾਟਨ ਕੀਤਾ, ਜੋ ਸਾਡੀ ਫੋਰਸ ਦੀ ਮਜ਼ਬੂਤੀ—ਸਾਡੇ ਪਰਿਵਾਰਾਂ—ਦੀ ਸਹਾਇਤਾ ਵੱਲ ਵੱਡਾ ਕਦਮ ਹੈ।”

ਇਸ ਮੌਕੇ ਸਪੈਸ਼ਲ ਡੀਜੀਪੀ ਵੈਲਫੇਅਰ ਈਸ਼ਵਰ ਸਿੰਘ, ਏਡੀਜੀਪੀ ਟ੍ਰੈਫਿਕ ਏ.ਐਸ. ਰਾਏ, ਏਡੀਜੀਪੀ ਪ੍ਰੋਵੀਜ਼ਨਿੰਗ ਜੀ. ਨਾਗੇਸ਼ਵਰ ਰਾਓ, ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ, ਡੀਆਈਜੀ ਪ੍ਰਸ਼ਾਸਨ ਅਲਕਾ ਮੀਨਾ, ਏਆਈਜੀ ਸੁਰੇਂਦਰ ਲਾਂਬਾ ਅਤੇ ਏਆਈਜੀ ਸੌਮਿਆ ਮਿਸ਼ਰਾ ਵੀ ਹਾਜ਼ਰ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੀ.ਪੀ.ਐਚ.ਕਿਊ. ਦੀ ਗਰਾਊਂਡ ਫਲੋਰ ’ਤੇ ਸਥਿਤ ਇਸ ਅਤਿ-ਆਧੁਨਿਕ ਕਰੈਚ ’ਚ 6 ਮਹੀਨੇ ਤੋਂ 12 ਸਾਲ ਦੀ ਉਮਰ ਦੇ 40 ਬੱਚੇ ਸਹੂਲਤ ਲੈ ਸਕਦੇ ਹਨ। ਇਸ ਦਾ ਪ੍ਰਬੰਧ ਸਮਰਪਿਤ ਮਹਿਲਾ ਸਟਾਫ ਰਕਦਖ ਰਖੀ ਹੈ, ਜਿਸ ਨੂੰ ਯੂ.ਟੀ. ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਹਿਲਕਤ ਸਹਾਇਕ, ਸਮਾਵੇਸ਼ੀ ਅਤੇ ਪਰਿਵਾਰ-ਅਨੁਕੂਲ ਕਾਰਜ ਸਥਾਨ ਦੇ ਮਾਹੌਲ ਨੂੰ ਯਕੀਨੀ ਬਖਣਾਣੇ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਮੁਲਾਜ਼ਮ ਅਤੇ ਅਧਿਕਾਰੀ ਦੀਆਂ ਸੇਵਾਵਾਂ ਅਹਿਮ ਹਨ, ਅਤੇ ਉਨ੍ਹਾਂ ਦਾ ਪਰਿਵਾਰ ਸਾਡੇ ਪਰਿਵਾਰ ਦਾ ਹਿੱਸਾ ਹੈ।

watch…..YUDH NASHIAN VIRUDH: PUNJAB POLICE RECOVERS OVER 500 KG HEROIN IN 79 DAYS

ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਹ ਕਰੈਚ ਬੱਚਿਆਂ ਲਈ ਸੁਰੱਖਿਅਤ, ਰੁਚੀਕਰ ਅਤੇ ਵਿੱਦਿਅਕ ਮਾਹੌਲ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਪਰਿਵਾਰ-ਅਨੁਕੂਲ ਕਾਰਜ ਸਥਾਨ ਨੂੰ ਉਤਸ਼ਾਹਿਤ ਕਰਨ ਦੀ ਵਿਭਾਗ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਧਿਕਾਰੀ ਮਾਨਸਿਕ ਸ਼ਾਂਤੀ ਨਾਲ ਆਪਣੇ ਫਰਜ਼ ਨਿਭਾ ਸਕਣਗੇ।

ਉਨ੍ਹਾਂ ਦੱਸਿਆ ਕਿ ਵਰਤਮਾਨ ’ਚ ਪੀ.ਪੀ.ਐਚ.ਕਿਊ. ਅਤੇ ਮਿੰਨੀ ਸਕੱਤਰੇਤ, ਪੰਜਾਬ ’ਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ 35 ਬੱਚੇ ਇਸ ਕਰੈਚ ਦੀ ਸਹੂਲਤ ਦਾ ਲਾਭ ਉਠਾ ਰਹੇ ਹਨ।

ਵਰਣਨਯੋਗ ਹੈ ਕਿ ਇਹ ਪਹਿਲ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਸਹਾਇਕ ਬੁਨਿਆਦੀ ਢਾਂਚਾ ਤਿਆਰ ਕਰਨ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। ਇਸੇ ਤਰ੍ਹਾਂ ਦੀਆਂ ਕਰੈਚ ਸਹੂਲਤਾਂ ਇੰਟੈਲੀਜੈਂਸ ਹੈੱਡਕੁਆਰਟਰ (ਐਸ.ਏ.ਐਸ. ਨਗਰ), ਜਲੰਧਰ, ਲੁਧਿਆਣਾ ਦੀਆਂ ਕਮਿਸ਼ਨਰੇਟਾਂ ਅਤੇ ਅੰਮ੍ਰਿਤਸਰ ਦਿਹਾਤੀ, ਤਰਨਤਾਰਨ, ਸੰਗਰੂਰ, ਬਰਨਾਲਾ ਅਤੇ ਫਿਰੋਜ਼ਪੁਰ ਦੇ ਐਸ.ਐਸ.ਪੀ. ਦਫਤਰਾਂ ’ਚ ਵੀ ਕਾਰਜਸ਼ੀਲ ਹਨ।

LEAVE A RESPONSE

Your email address will not be published. Required fields are marked *