
ਪਟਿਆਲਾ, 13 ਅਪ੍ਰੈਲ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦੇ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਹੋਈ ਮੀਟਿੰਗ ਵਿੱਚ ਇਹਨਾਂ ਮੁੱਦਿਆਂ ਤੇ ਵਿਧਾਨਸਭਾ ਅਤੇ ਲੋਕਸਭਾ ਵਿੱਚ ਆਵਾਜ ਚੁੱਕਣ ਲਈ “ਪੋਰਸ ਦਾ ਪੰਜਾਬ” ਨਾਮ ਦੇ ਰਾਜਨੀਤਿਕ ਦੱਲ ਦਾ ਗਠਨ ਕੀਤਾ ਗਿਆ। ਪੋਰਸ ਦਾ ਪੰਜਾਬ ਦੀ ਜਿੰਮੇਵਾਰੀ ਸਰਬਸੰਮਤੀ ਨਾਲ ਮਹੰਤ ਰਵੀ ਕਾੰਤ ਮੁਨੀ ਨੂੰ ਦਿੱਤੀ ਗਈ। ਮਹੰਤ ਰਵੀ ਕਾੰਤ ਮੁਨੀ ਪ੍ਰਧਾਨਗੀ ਹੇਠ ਲੋਕਸਭਾ ਚੋਣਾਂ ਵਿੱਚ ਪੰਜਾਬ ਵਿੱਚ ਉਮੀਦਵਾਰ ਖੜੇ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਏ। ਪੋਰਸ ਦਾ ਪੰਜਾਬ ਦਾ ਚੋਣ ਮੈਨੀਫੈਸਟੋ 2024 ਜਾਰੀ ਕੀਤਾ ਗਿਆ। ਇਸ ਮੀਟਿੰਗ ਵਿੱਚ ਮਹੰਤ ਭਗਵਤਦਾਸ ਚੋਰਾ, ਪਰਵੀਨ ਮਦਾਨ , ਸ਼ਸ਼ੀਪਾਲ , ਦਰਸ਼ਨ ਟੱਲੇਵਾਲਿਆ , ਸੁਨੀਲਜੀਤ ਸਿੰਘ , ਲਲਿਤ ਰਾਜਪੂਤ , ਡਾ ਰਾਜੇਂਦਰ ਬਾਂਸਲ, ਅਮਨ ਖੁਰਾਣਾ, ਸੁਰਿੰਦਰ ਮਲੂਜਾ, ਸੁਰਿੰਦਰ ਵਰਮਾ, ਅਮਿਤ ਗੋਲਡੀ, ਜਤਿਨ ਰਾਜਪੂਤ ਆਦਿ ਹਾਜਿਰ ਰਹੇ।



