Homeਪੰਜਾਬੀਜਿਮਖਾਨਾ ਚੋਣਾਂ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੇ ਹਾਸਿਲ ਕੀਤੀ ਸ਼ਾਨਦਾਰ ਜਿੱਤ 

ਜਿਮਖਾਨਾ ਚੋਣਾਂ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੇ ਹਾਸਿਲ ਕੀਤੀ ਸ਼ਾਨਦਾਰ ਜਿੱਤ 

- Advertisement -spot_img

-ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਡਾ. ਸੁਖਦੀਪ ਬੋਪਾਰਾਏ, ਦੀਪਕ ਕੰਮਪਾਨੀ, ਹਰਪ੍ਰੀਤ ਸੰਧੂ ਅਤੇ ਵਿਕਾਸ ਪੂਰੀ ਨੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ

-ਆਜ਼ਾਦ ਉਮੀਦਵਾਰ ਤੇ ਤੌਰ ਤੇ ਡਾ.ਨਿਧੀ ਬਾਂਸਲ ਨੇ ਕੀਤੀ ਸ਼ਾਨਦਾਰ ਜਿੱਤ ਹਾਸਲ

 ਪਟਿਆਲਾ, 21 ਅਕਤੂਬਰ

ਜਿਮਖਾਨਾ ਚੋਣਾਂ ਵਿੱਚ ਅੱਜ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਇੱਕ ਰਿਕਾਰਡ ਸਥਾਪਿਤ ਕੀਤਾ।ਇਸ ਮੌਕੇ ਸੈਕਟਰੀ ਦੀ ਚੋਣ ਲੜ ਰਹੇ ਡਾ.ਸੁਖਦੀਪ ਸਿੰਘ ਬੋਪਾਰਾਏ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਪਵਨ ਨਾਗਰਥ ਨੂੰ 718 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸ ਮੌਕੇ ਡਾ.ਮਨਮੋਹਨ ਸਿੰਘ, ਡਾ.ਸੁਧੀਰ ਵਰਮਾ, ਡਾ.ਸੁੱਖੀ ਬੋਪਾਰਾਏ, ਦੀਪਕ ਕੰਮਪਾਨੀ ਹਰਪ੍ਰੀਤ ਸੰਧੂ ਅਤੇ ਵਿਕਾਸ ਪੁਰੀ ਨੇ ਗਰੁੱਪ ਦੇ ਉਮੀਦਵਾਰਾਂ ਦੀ ਇਸ ਅੰਦਰ ਜਿੱਤ ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਹੀ ਉਮੀਦਵਾਰਾਂ ਨੂੰ ਜਿੱਤਣ ਤੇ ਵਧਾਈ ਦਿੱਤੀ। ਇਸ ਮੌਕੇ ਸਾਰੇ ਹੀ ਮੈਂਬਰਾਂ ਨੇ ਨੱਚ ਗਾਕੇ ਅਤੇ ਢੋਲ ਦੀ ਥਾਪ ਤੇ ਭੰਗੜਾ ਪਾਕੇ ਇਸ ਜਸ਼ਨ ਨੂੰ ਮਨਾਇਆ। ਇਸ ਮੌਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੀ ਡਾ. ਨਿਧੀ ਬਾਂਸਲ ਨੇ ਨੰਬਰ ਇੱਕ ਦਾ ਸਥਾਨ ਹਾਸਿਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਅੱਜ ਐਲਾਨੇ ਨਤੀਜਿਆਂ ਅਨੁਸਾਰ ਡਾ.ਨਿਧੀ ਬਾਂਸਲ ਨੂੰ 1158, ਰਾਹੁਲ ਮਹਿਤਾ 1152, ਡਾ.ਅੰਨਸ਼ੁਮਨ ਖਰਬੰਦਾ 1094, ਪ੍ਰਦੀਪ  ਸਿੰਗਲਾ 961, ਜਤਿਨ ਗੋਇਲ 927, ਬਿਕਰਮਜੀਤ ਸਿੰਘ 916, ਅਵਿਨਾਸ਼ ਗੁਪਤਾ 902, ਕਰਨ ਗੌੜ 789, ਅਤੇ ਗੁਰਦੀਪ ਸਿੰਘ ਸੋਢੀ ਨੇ 626 ਵੋਟਾਂ ਹਾਸਿਲ ਕੀਤੀਆਂ। ਇਸ ਮੌਕੇ ਖਜਾਨਚੀ ਸੰਚਿਤ ਬਾਂਸਲ ਜੁਇੰਟ ਸਕੱਤਰ ਵਿਨੋਦ ਸ਼ਰਮਾ ਤੋਂ ਇਲਾਵਾ ਕੇ.ਕੇ ਮਲਹੋਤਰਾ ਸੱਤਪ੍ਰਕਾਸ਼ ਗੋਇਲ, ਅਨਿਲ ਮੰਗਲਾ, ਵਿਨੋਦ ਢੂੰਡੀਆ, ਨੀਰਜ ਵਤਸ, ਐਡ.ਰਵਿੰਦਰ ਕੌਸ਼ਲ, ਗੁਰਮੁਖ ਸਿੰਘ ਢਿੱਲੋਂ, ਹਰਦੇਵ ਬੱਲੀ, ਹਰਸ਼ਪਾਲ ਸਿੰਘ, ਨਰੇਸ਼ ਗੁਪਤਾ, ਅਮਰੀਸ਼ ਬਾਂਸਲ, ਜਤਿਨ ਮਿੱਤਲ, ਰੋਹਿਤ ਗੁਪਤਾ, ਹਨੀ ਲੁਥਰਾ, ਮੋਹਿਤ ਢੋਡੀ, ਅਰੁਣ ਬਾਂਸਲ, ਰਾਮ ਪ੍ਰਕਾਸ਼ ਪੱਪਾ, ਹਿਮਾਂਸ਼ੂ ਸ਼ਰਮਾ, ਰਾਜਦੀਪ ਸਿੰਘ, ਰੋਹਿਤ ਬਾਂਸਲ, ਗੁਰਪ੍ਰੀਤ ਰੰਧਾਵਾ, ਜਸਵਿੰਦਰ ਜੁੱਲਕਾ, ਹਰਮਿੰਦਰ ਸਿੰਘ ਲਵਲੀ, ਕਾਲਾ ਭਾਜੀ, ਏ.ਪੀ ਗਰਗ, ਵਿਨੋਦ ਵਤਰਾਣਾ, ਡਾ. ਸੰਜੇ ਬਾਂਸਲ, ਮੁਕੇਸ਼ ਮਲਹੋਤਰਾ ਅਤੇ ਇਲੈਕਸ਼ਨ ਕਮੇਟੀ ਤੋਂ ਕੁੰਦਨ ਸਿੰਘ ਨਾਗਰਾ, ਐਡ ਕੁਲਦੀਪ ਕੌਸ਼ਲ, ਅਨਿਲ ਅਰੋੜਾ ਸੀਏ ਅਤੇ ਇਲੈਕਸ਼ਨ ਆਬਜਰਵਰ ਹਰਪ੍ਰੀਤ ਕਾਲੜਾ ਅਤੇ ਆਰ. ਐਨ.ਕੌਸ਼ਲ ਮੌਕੇ ਤੇ ਹਾਜ਼ਰ ਸਨ। 

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here