Homeਪੰਜਾਬੀਸਿਹਤਜੀਐਮਸੀ ਪਟਿਆਲਾ ’ਚ ਸਫਲ ਕਿਡਨੀ ਟ੍ਰਾਂਸਪਲਾਂਟ, ਮਰੀਜ਼ ਨੂੰ ਪਤਨੀ ਨੇ ਦਿੱਤੀ ਕਿਡਨੀ

ਜੀਐਮਸੀ ਪਟਿਆਲਾ ’ਚ ਸਫਲ ਕਿਡਨੀ ਟ੍ਰਾਂਸਪਲਾਂਟ, ਮਰੀਜ਼ ਨੂੰ ਪਤਨੀ ਨੇ ਦਿੱਤੀ ਕਿਡਨੀ

- Advertisement -spot_img

ਚੰਡੀਗੜ੍ਹ, 15 ਸਤੰਬਰ

ਸਿਹਤ ਸੰਭਾਲ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਦਰਜ ਕਰਦਿਆਂ, ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜ (ਜੀਐਮਸੀ), ਪਟਿਆਲਾ ਵਿਖੇ ਪਹਿਲਾ ਸਫਲ ਕਿਡਨੀ ਟ੍ਰਾਂਸਪਲਾਂਟ ਕੀਤਾ ਹੈ। ਇਸ ਦੇ ਨਾਲ ਹੀ ਜੀਐਮਸੀ ਪਟਿਆਲਾ ਪੰਜਾਬ ਦਾ ਅਜਿਹਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ, ਜਿੱਥੇ ਸਫਲਤਾਪੂਰਵਕ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਹੈ।

ਇਹ ਮਹੱਤਵਪੂਰਨ ਉਪਲਬਧੀ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀਆਈਐਲਬੀਐੱਸ), ਮੋਹਾਲੀ ਵਿਖੇ ਹੋਏ ਸਫਲ ਲਿਵਰ ਟ੍ਰਾਂਸਪਲਾਂਟ ਤੋਂ ਬਾਅਦ ਹਾਸਲ ਹੋਈ ਹੈ।

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਗੁੰਝਲਦਾਰ ਸਰਜਰੀ 10 ਸਤੰਬਰ 2026 ਨੂੰ ਸਫਲਤਾਪੂਰਵਕ ਕੀਤੀ ਗਈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੂਰਾ ਇਲਾਜ ਅਤੇ ਸਰਜਰੀ ‘ਮੁੱਖ ਮੰਤਰੀ ਸਿਹਤ ਯੋਜਨਾ’ (ਐਮਐਮਐਸਵਾਈ) ਤਹਿਤ ਬਿਲਕੁਲ ਮੁਫ਼ਤ ਕੀਤੀ ਗਈ ਅਤੇ ਮਰੀਜ਼ ਦੇ ਪਰਿਵਾਰ ਨੂੰ ਕੋਈ ਖਰਚ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਇਸ ਤਰ੍ਹਾਂ ਦੇ ਇਲਾਜ ’ਤੇ ਲਗਭਗ 8 ਤੋਂ 12 ਲੱਖ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਸਰਕਾਰੀ ਮੈਡੀਕਲ ਖੇਤਰ ਵਿੱਚ ਇੱਕ ਨਵਾਂ ਅਧਿਆਇ ਹੈ, ਜਿਸ ਨਾਲ ਆਮ ਲੋਕਾਂ ਲਈ ਅੰਗ ਟ੍ਰਾਂਸਪਲਾਂਟ ਵਰਗੀਆਂ ਉੱਨਤ ਅਤੇ ਜੀਵਨ ਰੱਖਿਅਕ ਸਿਹਤ ਸਹੂਲਤਾਂ ਦੀ ਪਹੁੰਚ ਹੋਰ ਆਸਾਨ ਹੋਵੇਗੀ।

watch….Punjab Meets Record 17,423 MW Power Demand Without Shortage Cuts

ਪਤਨੀ ਨੇ ਪਤੀ ਨੂੰ ਦਿੱਤੀ ਕਿਡਨੀ

ਸਿਹਤ ਮੰਤਰੀ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਨਾਮੋਲ ਦੇ ਰੋਮਾਣਾ ਪੱਤੀ ਨਾਲ ਸਬੰਧਤ 37 ਸਾਲਾ ਵਿਅਕਤੀ ਮੈਂਬਰੇਨੋਪ੍ਰੋਲੀਫਰੇਟਿਵ ਗਲੋਮੇਰੂਲੋਨੇਫ੍ਰਾਈਟਿਸ (MPGN) ਕਾਰਨ ਕਿਡਨੀ ਫੇਲ੍ਹ ਹੋਣ ਦੀ ਸਮੱਸਿਆ ਤੋਂ ਪੀੜਤ ਸੀ। ਉਹ ਦਸੰਬਰ 2025 ਤੋਂ ਹਫ਼ਤੇ ਵਿੱਚ ਤਿੰਨ ਵਾਰ ਡਾਇਲਸਿਸ ਕਰਵਾ ਰਿਹਾ ਸੀ।

ਡਾਕਟਰੀ ਜਾਂਚ ਤੋਂ ਬਾਅਦ ਉਸ ਦੀ 29 ਸਾਲਾ ਪਤਨੀ ਨੇ ਕਿਡਨੀ ਦਾਨ ਕਰਨ ਲਈ ਸਹਿਮਤੀ ਦਿੱਤੀ। ਟ੍ਰਾਂਸਪਲਾਂਟ ਤੋਂ ਬਾਅਦ ਦੋਵੇਂ ਪਤੀ-ਪਤਨੀ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਟ੍ਰਾਂਸਪਲਾਂਟ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਸਿਹਤਯਾਬ ਹੋ ਰਹੇ ਹਨ।

ਪ੍ਰੈਸ ਕਾਨਫਰੰਸ ਦੌਰਾਨ ਡਾ. ਬਲਬੀਰ ਸਿੰਘ ਨੇ ਵੀਡੀਓ ਕਾਲ ਰਾਹੀਂ ਮਰੀਜ਼ ਅਤੇ ਉਸ ਦੀ ਪਤਨੀ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।

ਮੈਡੀਕਲ ਟੀਮਾਂ ਨੂੰ ਦਿੱਤੀ ਵਧਾਈ

ਡਾ. ਬਲਬੀਰ ਸਿੰਘ ਨੇ ਇਸ ਸਫਲ ਟ੍ਰਾਂਸਪਲਾਂਟ ਲਈ ਪ੍ਰੋ. ਸਰਬਪ੍ਰੀਤ ਸਿੰਘ ਦੀ ਅਗਵਾਈ ਵਾਲੀ ਸਰਜੀਕਲ ਟੀਮ ਨੂੰ ਵਧਾਈ ਦਿੱਤੀ, ਜਿਸ ਵਿੱਚ ਪ੍ਰੋ. ਐੱਚ.ਬੀ.ਐੱਸ. ਸੰਧੂ ਅਤੇ ਡਾ. ਸੁਪਰਨ ਸ਼ਰਮਾ ਸ਼ਾਮਲ ਸਨ।

ਉਨ੍ਹਾਂ ਨੇ ਡਾ. ਠਾਕੁਰਵੀਰ ਕੋਹਲੀ ਦੀ ਅਗਵਾਈ ਵਾਲੀ ਨੇਫ੍ਰੋਲੋਜੀ ਟੀਮ, ਡਾ. ਤਨਵੀਰ ਕੁੰਦਰਾ ਦੀ ਅਗਵਾਈ ਵਾਲੀ ਐਨੇਸਥੀਸੀਆ ਟੀਮ ਅਤੇ ਜੀਐਮਸੀ ਪਟਿਆਲਾ ਦੇ ਡਾਇਰੈਕਟਰ-ਪ੍ਰਿੰਸੀਪਲ ਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਆਰ.ਪੀ.ਐੱਸ. ਸਿਬੀਆ ਦੀ ਵੀ ਸ਼ਲਾਘਾ ਕੀਤੀ।

ਸਿਹਤ ਮੰਤਰੀ ਨੇ ਜੀਐਮਸੀ ਪਟਿਆਲਾ ਵਿਖੇ ਕਿਡਨੀ ਟ੍ਰਾਂਸਪਲਾਂਟ ਪ੍ਰੋਗਰਾਮ ਲਈ ਮਾਰਗਦਰਸ਼ਨ, ਸਿਖਲਾਈ, ਤਕਨੀਕੀ ਸਹਾਇਤਾ ਅਤੇ ਮੌਕੇ ’ਤੇ ਸਰਜੀਕਲ ਨਿਗਰਾਨੀ ਪ੍ਰਦਾਨ ਕਰਨ ਲਈ ਪੀਜੀਆਈਐੱਮਈਆਰ, ਚੰਡੀਗੜ੍ਹ ਦਾ ਵੀ ਧੰਨਵਾਦ ਕੀਤਾ।

ਉਨ੍ਹਾਂ ਵਿਸ਼ੇਸ਼ ਤੌਰ ’ਤੇ ਪੀਜੀਆਈਐੱਮਈਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ, ਰੇਨਲ ਟ੍ਰਾਂਸਪਲਾਂਟ ਸਰਜਰੀ ਅਤੇ ਰੋਟੋ-ਨਾਰਥ ਦੇ ਮੁਖੀ ਪ੍ਰੋ. ਆਸ਼ਿਸ਼ ਸ਼ਰਮਾ ਅਤੇ ਪੀਜੀਆਈ ਚੰਡੀਗੜ੍ਹ ਦੇ ਇਮਿਊਨੋਪੈਥੋਲੋਜੀ ਵਿਭਾਗ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here