Onnline TV

ਪੰਜਾਬ ਪੰਜਾਬੀ

ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਚੋਣਾਂ ਲਈ 101 ਨਾਮਜ਼ਦਗੀਆਂ ਵਾਪਸ ਲੈਣ ਮਗਰੋਂ 284 ਉਮੀਦਵਾਰ ਮੈਦਾਨ ‘ਚ

ਪਟਿਆਲਾ, 14 ਦਸੰਬਰ:
ਪਟਿਆਲਾ ਜ਼ਿਲ੍ਹੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਆਮ ਤੇ ਉਪ ਚੋਣਾਂ ਲਈ 101 ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣ ਮਗਰੋਂ ਹੁਣ 284 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਸਬੰਧਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਬਾਕੀ ਰਹਿ ਗਏ ਉਮੀਦਵਾਰਾਂ ਨੂੰ ਅੱਜ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।

ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਕੁਲ 405 ਨਾਮਜ਼ਦਗੀਆਂ ਦਾਖਲ ਹੋਈਆਂ ਸਨ, ਜਿਨ੍ਹਾਂ ਵਿਚੋਂ 385 ਪੜਤਾਲ ਉਪਰੰਤ ਬਾਕੀ ਰਹਿ ਗਈਆਂ। ਅੱਜ 101 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ, ਅਤੇ ਹੁਣ 284 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਨਿਗਮ ਪਟਿਆਲਾ ਦੀਆਂ 60 ਵਾਰਡਾਂ ਵਿੱਚ ਹੁਣ 147 ਉਮੀਦਵਾਰ ਮੈਦਾਨ ਵਿੱਚ ਹਨ।

see this link also…….86 Nominations Rejected for Punjab Municipal Corporation Elections

ਵਾਰਡ ਵਾਰ ਨਾਮਜ਼ਦਗੀਆਂ ਦੀ ਸਥਿਤੀ:

  • ਵਾਰਡ 1 ਤੋਂ 14: ਰਿਟਰਨਿੰਗ ਅਫ਼ਸਰ-ਕਮ-ਆਰ.ਟੀ.ਓ. ਨਮਨ ਮਾਰਕੰਨ ਕੋਲੋਂ 5 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ। ਹੁਣ ਇਨ੍ਹਾਂ ਵਾਰਡਾਂ ਵਿੱਚ 41 ਉਮੀਦਵਾਰ ਮੌਜੂਦ ਹਨ।
  • ਵਾਰਡ 15 ਤੋਂ 29: ਰਿਟਰਨਿੰਗ ਅਫ਼ਸਰ ਤੇ ਐਸ.ਡੀ.ਐਮ. ਪਟਿਆਲਾ ਮਨਜੀਤ ਕੌਰ ਕੋਲੋਂ 4 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ। ਇਨ੍ਹਾਂ ਵਾਰਡਾਂ ਵਿੱਚ ਹੁਣ 42 ਉਮੀਦਵਾਰ ਮੈਦਾਨ ਵਿੱਚ ਹਨ।
  • ਵਾਰਡ 30 ਤੋਂ 45: ਰਿਟਰਨਿੰਗ ਅਫ਼ਸਰ ਤੇ ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ ਕੋਲੋਂ 6 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ। ਇਨ੍ਹਾਂ ਵਾਰਡਾਂ ਵਿੱਚ ਹੁਣ 33 ਉਮੀਦਵਾਰ ਚੋਣ ਲੜ ਰਹੇ ਹਨ।
  • ਵਾਰਡ 46 ਤੋਂ 60: ਰਿਟਰਨਿੰਗ ਅਫ਼ਸਰ ਤੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਕੋਲੋਂ 3 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ। ਇੱਥੇ ਹੁਣ 31 ਉਮੀਦਵਾਰ ਮੌਜੂਦ ਹਨ।

ਨਗਰ ਪੰਚਾਇਤ ਤੇ ਕੌਂਸਲਾਂ ਦੀ ਸਥਿਤੀ:

  • ਨਗਰ ਪੰਚਾਇਤ ਭਾਦਸੋਂ: 24 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ। ਹੁਣ 11 ਵਾਰਡਾਂ ਲਈ 42 ਉਮੀਦਵਾਰ ਮੈਦਾਨ ਵਿੱਚ ਹਨ।
  • ਨਗਰ ਕੌਂਸਲ ਸਨੌਰ: 4 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ। ਹੁਣ 15 ਵਾਰਡਾਂ ਵਿੱਚ 15 ਹੀ ਉਮੀਦਵਾਰ ਬਾਕੀ ਹਨ।
  • ਨਗਰ ਪੰਚਾਇਤ ਦੇਵੀਗੜ੍ਹ: 11 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ। ਹੁਣ ਇੱਥੇ 13 ਵਾਰਡਾਂ ਵਿੱਚ ਕੋਈ ਹੋਰ ਦੂਜਾ ਉਮੀਦਵਾਰ ਨਹੀਂ ਬਾਕੀ।
  • ਨਗਰ ਪੰਚਾਇਤ ਘੱਗਾ: 32 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ। ਹੁਣ ਇੱਥੇ 45 ਉਮੀਦਵਾਰ ਬਾਕੀ ਹਨ।
  • ਨਗਰ ਪੰਚਾਇਤ ਘਨੌਰ: 6 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ। 11 ਵਾਰਡਾਂ ਵਿੱਚ 11 ਹੀ ਉਮੀਦਵਾਰ ਬਾਕੀ ਹਨ।

ਉਪ ਚੋਣਾਂ ਦੀ ਸਥਿਤੀ:

  • ਨਗਰ ਕੌਂਸਲ ਰਾਜਪੁਰਾ (ਵਾਰਡ 2): 2 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲਈ। ਹੁਣ 4 ਉਮੀਦਵਾਰ ਮੌਜੂਦ ਹਨ।
  • ਨਗਰ ਕੌਂਸਲ ਸਮਾਣਾ (ਵਾਰਡ 12): 1 ਉਮੀਦਵਾਰ ਵਾਪਸ। ਹੁਣ 1 ਉਮੀਦਵਾਰ ਬਾਕੀ।
  • ਨਗਰ ਕੌਂਸਲ ਨਾਭਾ (ਵਾਰਡ 6): 2 ਉਮੀਦਵਾਰ ਵਾਪਸ। ਹੁਣ 3 ਉਮੀਦਵਾਰ ਮੌਜੂਦ।
  • ਨਗਰ ਕੌਂਸਲ ਪਾਤੜਾਂ (ਵਾਰਡ 16): 1 ਉਮੀਦਵਾਰ ਵਾਪਸ। ਹੁਣ 3 ਉਮੀਦਵਾਰ ਮੈਦਾਨ ਵਿੱਚ ਹਨ।

ਸਰਕਾਰੀ ਪ੍ਰਕਿਰਿਆ ਤੇ ਚੋਣਾਂ ਦੀ ਤਿਆਰੀ ਜਾਰੀ:
ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਚੋਣ ਨਿਯਮਾਂ ਦੀ ਪਾਲਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ।

LEAVE A RESPONSE

Your email address will not be published. Required fields are marked *