Homeਪੰਜਾਬੀਪੰਜਾਬਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੂੰ ਆਧੁਨਿਕ ਤੇ ਵਪਾਰਕ ਤੌਰ 'ਤੇ ਵਿਕਸਿਤ...

ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੂੰ ਆਧੁਨਿਕ ਤੇ ਵਪਾਰਕ ਤੌਰ ‘ਤੇ ਵਿਕਸਿਤ ਕਰਨ ਦੀ ਤਜਵੀਜ਼

- Advertisement -spot_img

-ਚੇਅਰਮੈਨ ਜੁਨੇਜਾ ਵੱਲੋਂ ਨੇੜਲੇ ਕਾਰੋਬਾਰੀਆਂ ਦੇ ਵਪਾਰ ਨੂੰ ਹੋਰ ਵਧਾਉਣ ਲਈ ਪੁਰਾਣੇ ਬੱਸ ਅੱਡੇ ਦੀ ਸ਼ਕਲ ਬਦਲਣ ਦੇ ਵਿਚਾਰ ਪੇਸ਼

ਪਟਿਆਲਾ, 19 ਫਰਵਰੀ:

ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ‘ਤੇ ਆਉਣ-ਜਾਣ ਵਾਲੀਆਂ ਸਵਾਰੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ, ਇਸ ਦੀ ਨੁਹਾਰ ਸੁਧਾਰਨ ਅਤੇ ਆਲੇ-ਦੁਆਲੇ ਦੇ ਵਪਾਰੀਆਂ ਦੇ ਕਾਰੋਬਾਰ ਨੂੰ ਵਧਾਉਣ ਦੇ ਮੱਦੇਨਜ਼ਰ ਇਸ ਨੂੰ ਹੋਰ ਆਧੁਨਿਕ ਤੇ ਕਮਰਸ਼ੀਅਲ ਤੌਰ ‘ਤੇ ਵਿਕਸਿਤ ਕਰਨ ਲਈ ਇੱਕ ਮਹੱਤਵਪੂਰਨ ਮੀਟਿੰਗ ਕੀਤੀ।

ਇਸ ਮੀਟਿੰਗ ਵਿੱਚ ਚੇਅਰਮੈਨ ਹਰਪਾਲ ਜੁਨੇਜਾ ਨੇ ਨਵੀਂ ਦਿੱਲੀ ਦੀ ਅਰਨੈਸਟ ਐਂਡ ਯੰਗ ਕੰਪਨੀ ਦੇ ਡਾਇਰੈਕਟਰ ਅਰੁਣ ਤੁਲੀ ਅਤੇ ਉਨ੍ਹਾਂ ਦੀ ਟੀਮ ਨਾਲ ਵਿਸਥਾਰ ਨਾਲ ਚਰਚਾ ਕੀਤੀ। ਮੌਕੇ ‘ਤੇ ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਐਸ.ਡੀ.ਓ. ਇੰਜ. ਗੁਰਦਾਨਿਸ਼ਵੀਰ ਸਿੰਘ, ਜੇ.ਈ. ਇੰਜ. ਪ੍ਰਿਤਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪੀ.ਆਰ.ਟੀ.ਸੀ. ਅਤੇ ਪਨਬਸ ਦੇ 5 ਵੱਡੇ ਬੱਸ ਅੱਡਿਆਂ ਨੂੰ ਆਧੁਨਿਕ ਬਣਾਉਣ ਅਤੇ ਵਪਾਰਕ ਤੌਰ ‘ਤੇ ਵਿਕਸਿਤ ਕਰਨ ਲਈ ਐਨ.ਆਈ.ਸੀ.ਐਸ.ਆਈ. ਰਾਹੀਂ ਇੱਕ ਸਲਾਹਕਾਰ ਕੰਪਨੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਸ ਪ੍ਰੋਜੈਕਟ ਅਧੀਨ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੀ ਵੀ ਨੁਹਾਰ ਬਦਲੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਪੀ.ਆਰ.ਟੀ.ਸੀ. ਦੇ ਪੁਰਾਣੇ ਬੱਸ ਸਟੈਂਡ ਪਟਿਆਲਾ ਨੂੰ ਆਧੁਨਿਕ ਬਣਾਉਣਾ ਅਤੇ ਵਪਾਰਕ ਤੌਰ ‘ਤੇ ਵਿਕਸਿਤ ਕਰਨਾ ਹੈ, ਜਿਸ ਨਾਲ ਭਵਿੱਖ ਵਿੱਚ ਪੀ.ਆਰ.ਟੀ.ਸੀ. ਨੂੰ ਵਾਧੂ ਵਿੱਤੀ ਲਾਭ ਮਿਲੇਗਾ। ਅਰਨੈਸਟ ਐਂਡ ਯੰਗ ਕੰਪਨੀ ਵੱਲੋਂ ਪੇਸ਼ ਕੀਤੀ ਤਜਵੀਜ਼ ਨੂੰ ਵੇਖਣ ਤੋਂ ਬਾਅਦ ਚੇਅਰਮੈਨ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਕਈ ਮਹੱਤਵਪੂਰਨ ਸੁਝਾਅ ਵੀ ਦਿੱਤੇ।

watch….Paws & Heritage Unite! All Breed Shows Steal the Spotlight

ਇਸ ਦੌਰਾਨ ਚੇਅਰਮੈਨ ਹਰਪਾਲ ਜੁਨੇਜਾ ਨੇ ਪੁਰਾਣੇ ਬੱਸ ਸਟੈਂਡ ‘ਤੇ ਮੌਜੂਦ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਬੱਸ ਸਟੈਂਡ ‘ਤੇ ਹੋਰ ਵਧੀਆ ਬੱਸ ਸਰਵਿਸਾਂ ਤੇ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸਵਾਰੀਆਂ ਦੀ ਮੰਗ ਅਨੁਸਾਰ ਪੁਰਾਣੇ ਬੱਸ ਸਟੈਂਡ ਤੋਂ ਵੱਖ-ਵੱਖ ਰੂਟਾਂ ਲਈ ਲੋਕਲ ਬੱਸ ਸਰਵਿਸਾਂ ਵਿੱਚ ਵਾਧੂ ਬੱਸਾਂ ਚਲਾਉਣ ਦਾ ਵੀ ਵਾਅਦਾ ਕੀਤਾ।

ਇਹ ਕਦਮ ਪਟਿਆਲਾ ਵਿੱਚ ਆਵਾਜਾਈ ਅਤੇ ਵਪਾਰ ਨੂੰ ਨਵੀਂ ਊਰਜਾ ਦੇਣ ਵਾਲਾ ਸਾਬਤ ਹੋਵੇਗਾ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here