Onnline TV

ਪੰਜਾਬ ਪੰਜਾਬੀ

ਪਾਵਰ ਮੈਨੇਜਮੈਂਟ ਦੇ ਗੈਰ ਸੰਜੀਦਾ ਰੱਵਈੇਏ ਵਿਰੁੱਧ ਸੰਘਰਸ਼ ਦਾ ਐਲਾਨ

ਪਟਿਆਲਾ, 29 ਅਗਸਤ

ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼, ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਪੈਡਿੰਗ ਮੰਗਾਂ ਪ੍ਰਤੀ
ਪਾਵਰ ਮੈਨੇਜਮੈਂਟ ਦੇ ਗੈਰ ਸੰਜੀਦਾ ਰੱਵਈੇਏ ਵਿਰੁੱਧ ਸੰਘਰਸ਼ ਪ੍ਰੋਗਰਾਮ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈਸ ਨੂੰ ਇਹ ਜਾਣਕਾਰੀ
ਇੰਜ. ਦਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਵੱਲੋਂ ਦਿੱਤੀ ਗਈ।
ਕੌਂਸਲ ਦੇ ਸੂਬਾ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ. ਦਵਿੰਦਰ ਸਿੰਘ ਨੇ ਸਾਂਝੇ ਬਿਆਨ ਰਾਹੀਂ
ਦੱਸਿਆ ਕਿ ਕੇਂਦਰੀ ਵਰਕਿੰਗ ਕਮੇਟੀ ਵੱਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਅਨੁਸਾਰ ਮਿਤੀ 04 ਸਤੰਬਰ 2024 ਤੋਂ ਪਾਵਰਕੋਮ ਦੇ ਸਮੂਹ ਸਰਕਲ
ਦਫ਼ਤਰਾਂ ਅੱਗੇ ਰੋਸ ਰੈਲੀਆਂ ਕਰਕੇ ਸ਼ੁਰੂਆਤ ਕੀਤੀ ਜਾਵੇਗੀ। ਇਸ ਉਪਰੰਤ ਮਿਤੀ 09 ਸਤੰਬਰ 2024 ਨੂੰ ਪੱਛਮ ਜ਼ੋਨ ਦੇ ਹੈਡ ਕੁਆਟਰ
ਬਠਿੰਡਾ ਵਿਖੇ, 13 ਸਤੰਬਰ 2024 ਨੂੰ ਕੇਂਦਰੀ ਜ਼ੋਨ ਦੇ ਹੈਡ ਕੁਆਟਰ ਲੁਧਿਆਣਾ ਵਿਖੇ, 17 ਸਤੰਬਰ 2024 ਨੂੰ ਬਾਰਡਰ ਜ਼ੋਨ ਦੇ ਹੈਡ
ਕੁਆਟਰ ਅੰਮ੍ਰਿਤਸਰ ਵਿਖੇ, 20 ਸਤੰਬਰ 2024 ਨੂੰ ਉੱਤਰੀ ਜ਼ੋਨ ਦੇ ਹੈਡ ਕੁਆਟਰ ਜਲੰਧਰ ਵਿਖੇ, 24 ਸਤੰਬਰ 2024 ਨੂੰ ਦੱਖਣੀ ਜ਼ੋਨ ਦੇ
ਹੈਡ ਕੁਆਟਰ ਪਟਿਆਲਾ ਵਿਖੇ ਜ਼ੋਨਲ ਧਰਨੇ ਦੇਣ ਉਪਰੰਤ 08 ਅਕਤੂਬਰ 2024 ਨੂੰ ਜੇ.ਈਜ਼ ਕੌਂਸਲ ਦੇ ਸਾਰੇ ਕੇਂਦਰੀ ਵਰਕਿੰਗ ਕਮੇਟੀ
ਮੈਂਬਰਜ਼ ਵੱਲੋਂ ਪੀ.ਐਸ.ਪੀ.ਸੀ.ਐਲ. ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਇੱਕ ਰੋਜ਼ਾ
ਸ਼ਾਂਤਮਈ ਸੰਕੇਤਕ ਧਰਨਾ ਦਿੱਤਾ ਜਾਵੇਗਾ।
ਕੌਂਸਲ ਲੀਡਰਸ਼ਿੱਪ ਵੱਲੋਂ ਦੱਸਿਆ ਗਿਆ ਕਿ ਪਾਵਰ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰਜ਼ ਦੀਆਂ ਅਹਿਮ ਮੰਗਾਂ ਨੂੰ ਲਗਾਤਾਰ
ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਪੇ—ਰਵੀਜ਼ਨ ਅਤੇ ਵੱਖ—ਵੱਖ ਭੱਤਿਆਂ ਦੀ ਅਦਾਇਗੀ, ਜੂਨੀਅਰ ਇੰਜੀਨੀਅਰਜ਼ ਦਾ 9/16
ਸਾਲਾਂ ਸਮਾਂਬੱਧ ਤਰੱਕੀ ਸਕੇਲ ਜਾਰੀ ਰੱਖਣਾ, ਜੇ.ਈਜ਼/ਏ.ਏ.ਈਜ਼ ਦਾ ਸਪੈਸ਼ਲ ਅਲਾਊਂਸ ਬਹਾਲ ਕਰਨਾ, ਡਿਸਟਰੀਬਿਊਸ਼ਨ ਵਿੰਗ ਅਤੇ
ਗਰਿੱਡ ਸਬ—ਸਟੇਸ਼ਨ ਦੇ ਸਟਾਫਿਗ ਨਾਰਮਜ਼ ਰਵਿਊ ਕਰਨਾ, ਦੂਜਾ ਸਮਾਂਬੱਧ ਸਕੇਲ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਦੇਣਾ ਅਤੇ
ਜੇ.ਈਜ਼ ਸਿਵਲ ਕੈਡਰ ਲਈ ਤਰੱਕੀ ਕੋਟਾ 50% ਕਰਨਾ ਅਤੇ ਇਸ ਤਰੱਕੀ ਕੋਟੇ (ਸਿਵਲ ਅਤੇ ਇਲੈਕਟਰੀਕਲ) ਵਿੱਚ ਲੋੜੀਂਦਾ ਵਾਧਾ ਕਰਨਾ
ਹੈ।

see this link also…..PSPCl Cracks Down on Power Theft, Imposes Rs. 4.64 Crore Penalty


ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਾਵਰਕੋਮ ਅੰਦਰ ਵੱਡੇ ਪੱਧਰ ਤੇ ਤਕਨੀਕੀ ਸਟਾਫ਼ ਦੀ ਘਾਟ ਹੈ ਅਤੇ ਮੈਨੇਜਮੈਂਟ ਦੀਆਂ
ਮਾੜੀਆਂ ਪਲੇਸਮੈਂਟ ਨੀਤੀਆਂ ਕਾਰਨ ਫੀਲਡ ਵਿੱਚ ਭਰਤੀ ਲਾਈਨਮੈਨ ਅਤੇ ਸਹਾਇਕ ਲਾਈਨਮੈਨਾਂ ਨੂੰ ਗਰਿੱਡ ਉੱਤੇ ਐਸ.ਐਸ.ਏ. ਅਤੇ
ਏ.ਐਸ.ਐਸ.ਏ. ਦੀਆਂ ਪੋਸਟਾਂ ਵਿਰੁੱਧ ਲਗਾਉਣ ਕਰਕੇ ਫੀਲਡ ਵਿੱਚ ਤਕਨੀਕੀ ਕਾਮਿਆਂ ਦੀ ਭਾਰੀ ਕਮੀ ਪੈਦਾ ਹੋ ਗਈ ਹੈ। ਠੇਕੇਦਾਰ
ਪ੍ਰਣਾਲੀ ਕਾਰਨ ਬਿਜਲੀ ਲਾਈਨਾਂ ਦੇ ਰੱਖ—ਰਖਾਵ ਅਤੇ ਹੋਰ ਉਸਾਰੀ ਦੇ ਕੰਮਾਂ ਦੇ ਮਿਆਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਪਾਵਰ
ਜੂਨੀਅਰ ਇੰਜੀਨੀਅਰਜ਼ ਨੂੰ ਠੇਕਾ ਪ੍ਰਣਾਲੀ ਰਾਹੀਂ ਭਰਤੀ ਸੀ.ਐਚ.ਬੀ. ਮੁਲਾਜ਼ਮਾ ਨਾਲ ਬਿਜਲੀ ਲਾਈਨਾਂ/ਉਪਕਰਣਾ ਨਾਲ ਵਾਪਰੇ ਹਾਦਸਿਆਂ
ਕਾਰਨ ਜਿੰਮੇਵਾਰ ਠਹਿਰਾਉਣ ਕਾਰਨ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਐਫ.ਆਈ.ਆਰ. ਦਰਜ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜੱਥੇਬੰਦੀ ਵੱਲੋਂ
ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਫੀਲਡ ਵਿੱਚ ਤਕਨੀਕੀ ਸਟਾਫ ਦੀ ਜਲਦ ਰੈਗੂਲਰ ਭਰਤੀ ਕੀਤੀ ਜਾਵੇ।
ਕੌਂਸਲ ਵੱਲੋਂ ਇਹ ਵੀ ਦੱਸਿਆ ਗਿਆ ਕਿ ਆਪਰੇਸ਼ਨ ਦਫ਼ਤਰਾਂ ਵਿੱਚ ਬਿਨਾਂ ਕੋਈ ਇਨਫਰਾਸਟਕਚਰ ਜਿਵੇਂ ਕਿ ਲੈਪਟਾਪ ਦਿੱਤੇ ਬਿਨਾ
ਈ.ਆਰ.ਪੀ. ਸਾਫਟਵੇਅਰ ਲਾਗੂ ਕਰਵਾਇਆ ਜਾ ਰਿਹਾ ਹੈ, ਜੋ ਕਿ ਅਜੇ ਮੁੱਢਲੀ ਸਟੇਜ਼ ਟਰਾਇਲ ਅਧੀਨ ਹੈ ਜਿਸ ਕਾਰਨ ਜੇ.ਈਜ਼/ਏ.ਏ.ਈਜ਼
ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਇੱਕ ਪਾਸੇ ਉਪ—ਮੰਡਲ ਦਫ਼ਤਰਾਂ ਵਿੱਚ ਕੰਪਿਊਟਰ/ਪ੍ਰਿੰਟਰ ਨਾ ਹੋਣ ਕਾਰਨ
ਤਖਮੀਨੇ ਬਣਾਉਣ ਵਿੱਚ ਬੇਲੋੜੀ ਦੇਰੀ ਹੋ ਰਹੀ ਹੈ ਉੱਥੇ ਹੀ ਫੀਲਡ ਸਟਾਫ਼ ਨੂੰ ਇਸ ਕਰਕੇ ਕੰਮਾਂ ਵਿੱਚ ਹੋ ਰਹੀ ਦੇਰੀ ਕਾਰਨ ਖਪਤਕਾਰਾਂ ਦੀ
ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਫੀਲਡ ਦਫ਼ਤਰਾਂ ਵਿੱਚ ਤੈਨਾਤ ਜੇ.ਈਜ਼ ਅਤੇ
ਏ.ਏ.ਈਜ਼ ਨੂੰ ਲੈਪਟਾਪ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਕੰਮ ਸੁਚਾਰੂ ਢੰਗ ਨਾਲ ਹੋ ਸਕੇ। ਜੱਥੇਬੰਦੀ ਵੱਲੋਂ ਫੀਲਡ ਦਫ਼ਤਰਾਂ
ਅੰਦਰ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਮੁਹੱਈਆਂ ਕਰਵਾਉਣ ਤੱਕ ਈ.ਆਰ.ਪੀ. ਸਿਸਟਮ ਨੂੰ ਲਾਗੂ ਉਪਰ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਕੌਂਸਲ ਲੀਡਰਸ਼ਿੱਪ ਅਨੁਸਾਰ ਜੇਕਰ ਪਾਵਰ ਮਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰਜ਼ ਦੀਆਂ ਮੰਗਾਂ ਦਾ ਉਚੇਚੇ ਤੋਰ ਤੇ ਕੋਈ ਹੱਲ
ਨਹੀਂ ਕੀਤਾ ਗਿਆ ਤਾਂ ਜੂਨੀਅਰ ਇੰਜੀਨੀਅਰਜ਼ ਵਿਚ ਵੱਧ ਰਹੇ ਰੋਸ਼ ਨੂੰ ਮੁੱਖ ਰੱਖਦਿਆਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ, ਜਿਸਦੀ
ਜ਼ਿੰਮੇਵਾਰ ਪਾਵਰ ਮੈਨੇਜਮੈਂਟ ਅਤੇ ਰਾਜ ਸਰਕਾਰ ਹੋਵੇਗੀ।

LEAVE A RESPONSE

Your email address will not be published. Required fields are marked *