Homeਪੰਜਾਬੀਪੰਜਾਬੀ ਯੂਨੀਵਰਸਿਟੀ ਵਿਖੇ ਚਿੱਤਰ ਪ੍ਰਦਰਸ਼ਨੀ ਦੀ ਸ਼ੁਰੂਆਤ

ਪੰਜਾਬੀ ਯੂਨੀਵਰਸਿਟੀ ਵਿਖੇ ਚਿੱਤਰ ਪ੍ਰਦਰਸ਼ਨੀ ਦੀ ਸ਼ੁਰੂਆਤ

- Advertisement -spot_img
  • ਸ੍ਰ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਦੇ ਵਿਦਿਆਰਥੀਆਂ ਦੇ ਚਿੱਤਰ ਪ੍ਰਦਰਸ਼ਿਤ

ਪਟਿਆਲਾ, 24 ਅਪ੍ਰੈਲ

ਪੰਜਾਬੀ ਯੂਨੀਵਰਸਿਟੀ ਦੇ ਸ੍ਰ. ਸੋਭਾ ਸਿੰਘ ਫਾਈਨ ਆਰਟਸ ਵਿਭਾਗ ਅਤੇ ਅਜਾਇਬ ਘਰ ਤੇ ਕਲਾ ਗੈਲਰੀ ਨੇ ਵਿਦਿਆਰਥੀਆਂ ਦੁਆਰਾ ਬਣਾਏ ਚਿੱਤਰਾਂ ਦੀ 30ਵੀਂ ਸਾਲਾਨਾ ਕਲਾ ਪ੍ਰਦਰਸ਼ਨੀ ਸ਼ੁਰੂ ਕੀਤੀ। ਪ੍ਰਦਰਸ਼ਨੀ ਦਾ ਉਦਘਾਟਨ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕੀਤਾ।

ਪ੍ਰੋ. ਪੁਰੀ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਨੂੰ ਕਲਾ ਨਾਲ ਜੁੜੇ ਰਹਿਣ ਅਤੇ ਇਸ ਦੀ ਸਮਰੱਥਾ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਮਝਦੇ ਸਨ ਕਿ ਹਰ ਚਿੱਤਰ ਦਾ ਸਿਰਲੇਖ ਜ਼ਰੂਰੀ ਹੈ, ਪਰ ਵੱਖ-ਵੱਖ ਚਿੱਤਰਾਂ ਨੂੰ ਗਹੁ ਨਾਲ ਵੇਖਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕਲਪਨਾ ਦਾ ਕੋਈ ਸਿਰਲੇਖ ਨਹੀਂ ਹੁੰਦਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਚਿੱਤਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ‘ਚ ਵੀ ਕਲਾ ਨਾਲ ਜੁੜੇ ਰਹਿਣ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਦੀ ਅਪੀਲ ਕੀਤੀ। ਪ੍ਰੋ. ਪੁਰੀ ਨੇ ਵਿਭਾਗ ਦਾ ਦੌਰਾ ਕਰਕੇ ਵਿਦਿਆਰਥੀਆਂ ਦੇ ਕੰਧ ਚਿੱਤਰਾਂ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ।

ਵਿਸ਼ੇਸ਼ ਮਹਿਮਾਨ ਡਾ. ਮੋਹਨ ਤਿਆਗੀ ਨੇ ਕੋਮਲ ਕਲਾਵਾਂ ਦੀ ਮਹੱਤਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ‘ਚ ਇਸ ਦੇ ਬਦਲਦੇ ਸਰੂਪ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਲਾ ਨੂੰ ਹਮੇਸ਼ਾ ਲੋਕਾਂ ਦੇ ਹਿੱਤ ‘ਚ ਹੋਣਾ ਚਾਹੀਦਾ ਹੈ, ਨਾ ਕਿ ਵਪਾਰਕ ਮੁਨਾਫੇ ਲਈ, ਜੋ ਕਲਾ ਦੀ ਸਾਰਥਕਤਾ ਨੂੰ ਘਟਾਉਂਦਾ ਹੈ।

watch…….Punjabi University Environment Society Hosts Nukkad Nataks to Promote Mission LiFE Themes

ਵਿਭਾਗ ਮੁਖੀ ਪ੍ਰੋ. ਅੰਬਾਲਿਕਾ ਸੂਦ ਜੈਕਬ ਨੇ ਸਵਾਗਤੀ ਸ਼ਬਦਾਂ ‘ਚ ਦੱਸਿਆ ਕਿ ਇਹ ਪ੍ਰਦਰਸ਼ਨੀ ਵਿਭਾਗ ਦੇ ਸਾਬਕਾ ਤਕਨੀਕੀ ਸੁਪਰਵਾਈਜ਼ਰ ਡਾ. ਸੁਖਰੰਜਨ ਕੌਰ ਚੀਮਾ ਅਤੇ ਪ੍ਰਸਿੱਧ ਕਲਾ ਇਤਿਹਾਸਕਾਰ ਪ੍ਰੋ. ਬੀ.ਐੱਨ. ਗੋਸਵਾਮੀ ਨੂੰ ਸਮਰਪਿਤ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪ੍ਰੋ. ਗੋਸਵਾਮੀ ਨੇ ਵਿਜ਼ਟਿੰਗ ਪ੍ਰੋਫੈਸਰ ਵਜੋਂ ਮਿਨੀਏਚਰ ਵਿਸ਼ੇ ਦੀ ਸ਼ੁਰੂਆਤ ਕੀਤੀ ਸੀ।

ਪ੍ਰਦਰਸ਼ਨੀ ‘ਚ ਡਾ. ਕਵਿਤਾ ਸਿੰਘ, ਡਾ. ਸਰਬਜੀਤ ਸਿੰਘ, ਡਾ. ਅਤਿੰਦਰਪਾਲ ਸਿੰਘ, ਪ੍ਰਭਦੀਪ ਕੌਰ, ਅਰਚਨਾ ਸ਼ਰਮਾ, ਮਨਪ੍ਰੀਤ ਕੌਰ ਅਤੇ ਅਜਾਇਬ ਘਰ ਦੀ ਕਰਮਚਾਰੀ ਹਰਦੀਪ ਕੌਰ ਸਮੇਤ ਹੋਰ ਸ਼ਾਮਲ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here