Homeਪੰਜਾਬੀਪੰਜਾਬੀ ਯੂਨੀਵਰਸਿਟੀ ਵਿਖੇ 'ਭਾਰਤੀ ਸੈਨਾਵਾਂ ਨੂੰ ਪੰਜਾਬ ਦੀ ਦੇਣ' ਵਿਸ਼ੇ 'ਤੇ ਭਾਸ਼ਣ...

ਪੰਜਾਬੀ ਯੂਨੀਵਰਸਿਟੀ ਵਿਖੇ ‘ਭਾਰਤੀ ਸੈਨਾਵਾਂ ਨੂੰ ਪੰਜਾਬ ਦੀ ਦੇਣ’ ਵਿਸ਼ੇ ‘ਤੇ ਭਾਸ਼ਣ ਕਰਵਾਇਆ

- Advertisement -spot_img

ਕੁਰਬਾਨੀ ਅਤੇ ਬਹਾਦਰੀ ਵਿੱਚ ਪੰਜਾਬ ਸੂਬਾ ਭਾਰਤੀ ਸੈਨਾਵਾਂ ਵਿੱਚ ਮੋਹਰੀ: ਡਾ. ਜਗਬੀਰ ਸਿੰਘ ਚੀਮਾ

ਪਟਿਆਲਾ, 23 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ‘ਸ਼ਹੀਦ ਕਰਨਲ ਹਰਪ੍ਰਤਾਪ ਸਿੰਘ ਢਿੱਲੋਂ ਯਾਦਗਾਰੀ ਭਾਸ਼ਣ’ ਦਾ ਆਯੋਜਨ ਕੀਤਾ ਗਿਆ। ‘ਭਾਰਤੀ ਸੈਨਾਵਾਂ ਨੂੰ ਪੰਜਾਬ ਦੀ ਦੇਣ’ ਵਿਸ਼ੇ ‘ਤੇ ਇਹ ਭਾਸ਼ਣ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਗਬੀਰ ਸਿੰਘ ਚੀਮਾ ਨੇ ਦਿੱਤਾ।

ਡਾ. ਚੀਮਾ ਨੇ ਆਪਣੇ ਭਾਸ਼ਣ ਵਿੱਚ ਭਾਰਤੀ ਸੈਨਾਵਾਂ ਨਾਲ ਪੰਜਾਬ ਦੇ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਸੈਨਾਵਾਂ ਨਾਲ ਜੁੜਿਆ ਵਿਰਸਾ ਅਤਿਅੰਤ ਮਾਣਮੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਆਬਾਦੀ ਭਾਰਤ ਦੀ ਕੁੱਲ ਆਬਾਦੀ ਦਾ ਸਿਰਫ਼ 2% ਹੈ, ਪਰ ਸੈਨਾਵਾਂ ਵਿੱਚ ਪੰਜਾਬੀਆਂ ਦੀ ਭਾਗੀਦਾਰੀ 7% ਤੱਕ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਬਹਾਦਰੀ ਲਈ ਮਿਲਣ ਵਾਲੇ ਸਨਮਾਨਾਂ ਵਿੱਚ ਪੰਜਾਬੀਆਂ ਦਾ ਹਿੱਸਾ ਲਗਭਗ 17% ਹੈ। ਪੰਜਾਬ ਦੇ ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਇਹ ਵੀ ਦਰਸਾਉਂਦੀਆਂ ਹਨ ਕਿ ਭਾਰਤ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਪੰਜਾਬ ਵਿੱਚ ਸਭ ਤੋਂ ਵੱਧ ਸ਼ਹੀਦਾਂ ਦੀਆਂ ਵਿਧਵਾਵਾਂ ਹਨ।

watch…..Dr. Damanjit Sandhu Assumes Role as Dean of Directorate of International Affairs at Punjabi University

ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਹਾਲਾਤਾਂ ਵਿੱਚ ਪੰਜਾਬੀਆਂ ਲਈ ਸੈਨਾਵਾਂ ਵਿੱਚ ਭਰਤੀ ਦਾ ਕੋਟਾ ਪੂਰਾ ਨਹੀਂ ਹੋ ਰਿਹਾ। ਇਸ ਦੇ ਮੁੱਖ ਕਾਰਨਾਂ ਵਜੋਂ ਨਸ਼ਿਆਂ ਦੀ ਸਮੱਸਿਆ ਅਤੇ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ ਦੱਸਿਆ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਐੱਨ.ਡੀ.ਏ. ਵਿੱਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਵਧਣ ਨਾਲ ਪੰਜਾਬ ਮੁੜ ਤੋਂ ਸੈਨਾਵਾਂ ਵਿੱਚ ਅਗਵਾਈ ਕਰੇਗਾ।

ਡੀਨ ਸੋਸ਼ਲ ਸਾਇੰਸਜ਼ ਡਾ. ਧਰਮਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੈਨਿਕ ਸਕੂਲ ਵਿੱਚ ਆਪਣੇ ਸਾਥੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੈਨਿਕਾਂ ਦੀਆਂ ਕੁਰਬਾਨੀਆਂ ‘ਤੇ ਸਮੁੱਚੇ ਸਮਾਜ ਨੂੰ ਮਾਣ ਹੈ, ਜੋ ਮੁਲਕ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਲਈ ਅਹਿਮ ਹਨ।

ਸਿੱਖ ਵਿਸ਼ਵਕੋਸ਼ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਕੌਰ ਸੰਧੂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮਹਿਮਾਨਾਂ ਵਿੱਚ ਸ਼ਹੀਦ ਕਰਨਲ ਹਰਪ੍ਰਤਾਪ ਸਿੰਘ ਢਿੱਲੋਂ ਦੇ ਪਰਿਵਾਰ ਦੇ ਦੋ ਭਰਾ ਵੀ ਸ਼ਾਮਲ ਸਨ। ਡਾ. ਜਸਪ੍ਰੀਤ ਕੌਰ ਸੰਧੂ ਨੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਅਤੇ ਵਿਭਾਗ ਦੇ ਕਰਮਚਾਰੀਆਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਕੇ ਨਵੀਂ ਪਰੰਪਰਾ ਦੀ ਸ਼ੁਰੂਆਤ ਕੀਤੀ।

ਅੰਤ ਵਿੱਚ, ਡਾ. ਪਰਮਵੀਰ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਬਾਰੇ ਆਪਣੀਆਂ ਟਿੱਪਣੀਆਂ ਸਾਂਝੀਆਂ ਕੀਤੀਆਂ।Stuart। ਸਮਾਗਮ ਵਿੱਚ ਕੈਪਟਨ ਕੇਸਰ ਸਿੰਘ, ਡਾ. ਰਣਵਿੰਦਰ ਸਿੰਘ ਸੰਧੂ, ਡਾ. ਕਮਲ ਕਿੰਗਰ, ਡਾ. ਹਰੀਸ਼ ਕੁਮਾਰ, ਡਾ. ਸਤਿਨਾਮ ਸਿੰਘ ਸੰਧੂ ਸਮੇਤ ਕਈ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ। ਸੈਨਾਵਾਂ ਦੇ ਸੇਵਾਮੁਕਤ ਅਫਸਰਾਂ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here