Homeਪੰਜਾਬੀਪੰਜਾਬਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ ਜਿੱਥੇ ‘ਈਜ਼ੀ ਰਜਿਸਟ੍ਰੀ’ ਸਬ-ਰਜਿਸਟਰਾਰ ਦਫ਼ਤਰ ‘ਚ...

ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ ਜਿੱਥੇ ‘ਈਜ਼ੀ ਰਜਿਸਟ੍ਰੀ’ ਸਬ-ਰਜਿਸਟਰਾਰ ਦਫ਼ਤਰ ‘ਚ ਹੋ ਵੀ ਸਕੇਗੀ – ਮੁੱਖ ਮੰਤਰੀ ਮਾਨ

- Advertisement -spot_img

ਭ੍ਰਿਸ਼ਟਾਚਾਰ ਤੇ ਖੱਜਲ-ਖੂਆਰੀ ਦਾ ਪੂਰਾ ਖ਼ਾਤਮਾ, 48 ਘੰਟਿਆਂ ‘ਚ ਪੂਰੀ ਹੋਵੇਗੀ ਪ੍ਰਕਿਰਿਆ ਸਿਰਫ਼ 500 ਰੁਪਏ ‘ਚ ਆਨਲਾਈਨ ਤਿਆਰ ਹੋਵੇਗੀ ਸੇਲ ਡੀਡ, ਵਟਸਐਪ ‘ਤੇ ਮਿਲੇਗੀ ਹਰ ਅਪਡੇਟ

ਫਤਹਿਗੜ੍ਹ ਸਾਹਿਬ, 27 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਲੋਕਾਂ ਲਈ ਇਤਿਹਾਸਕ ਤੋਹਫ਼ਾ ਦਿੰਦਿਆਂ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਨੂੰ ਸੌਖਾ, ਤੇਜ਼ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਵਾਲੀ ‘ਈਜ਼ੀ ਰਜਿਸਟ੍ਰੀ’ (ਸੁਖਾਲੀ ਰਜਿਸਟ੍ਰੀ) ਸਕੀਮ ਨੂੰ ਸ਼ੁਰੂ ਕਰ ਦਿੱਤਾ। ਇਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਇੱਕੋ ਜ਼ਿਲ੍ਹੇ ਦੇ ਅੰਦਰ ਕੋਈ ਵੀ ਸਬ-ਰਜਿਸਟਰਾਰ ਦਫ਼ਤਰ, ਜ਼ਿਲ੍ਹੇ ਦੀ ਕਿਸੇ ਵੀ ਥਾਂ ਦੀ ਜਾਇਦਾਦ ਨੂੰ ਰਜਿਸਟਰ ਕਰ ਸਕੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਲੋਕਾਂ ਨੂੰ ਰਜਿਸਟ੍ਰੀ ਲਈ ਸਬ-ਰਜਿਸਟਰਾਰ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ, ਦੇਰੀ ਹੁੰਦੀ ਸੀ, ਭ੍ਰਿਸ਼ਟਾਚਾਰ ਹੁੰਦਾ ਸੀ ਅਤੇ ਖੱਜਲ-ਖੂਆਰੀ ਵੱਖ। ਹੁਣ ਇਹ ਸਾਰਾ ਦੁੱਖ ਖ਼ਤਮ ਹੋਵੇਗਾ।

watch…..Three Takhts Recognized as Holy Cities by Punjab Vidhan Sabha

ਨਵੀਂ ਵਿਵਸਥਾ ਦੀਆਂ ਮੁੱਖ ਗੱਲਾਂ:

  • ਸਿਰਫ਼ ₹500 ਦੀ ਫ਼ੀਸ ‘ਤੇ ਆਨਲਾਈਨ ਜਾਂ ਸੇਵਾ ਕੇਂਦਰ ਰਾਹੀਂ ‘ਸੇਲ ਡੀਡ’ ਤਿਆਰ
  • ਸਾਰੇ ਦਸਤਾਵੇਜ਼ 48 ਘੰਟਿਆਂ ‘ਚ ਆਨਲਾਈਨ ਜਮ੍ਹਾ
  • ਤਹਿਸੀਲਦਾਰ ਵੱਲੋਂ ਬੇਲੋੜੇ ਇਤਰਾਜ਼ ਨਹੀਂ ਉਠਾਏ ਜਾ ਸਕਣਗੇ; ਜੇ ਇਤਰਾਜ਼ ਉਠਾਇਆ ਤਾਂ 48 ਘੰਟਿਆਂ ‘ਚ ਡਿਪਟੀ ਕਮਿਸ਼ਨਰ ਫ਼ੈਸਲਾ ਕਰਨਗੇ
  • ਹਰ ਪੜਾਅ ਦੀ ਜਾਣਕਾਰੀ ਅਤੇ ਅਪਡੇਟ ਵਟਸਐਪ ‘ਤੇ ਮਿਲੇਗੀ
  • ਰਿਸ਼ਵਤ ਮੰਗਣ ਵਾਲੇ ਵਿਰੁੱਧ ਸਿੱਧਾ ਵਟਸਐਪ ‘ਤੇ ਸ਼ਿਕਾਇਤ
  • ਵੱਖਰੇ ਲੈਣ-ਦੇਣ ਦੇ ਸਬੂਤ ਦੀ ਲੋੜ ਨਹੀਂ – ਬੈਂਕਾਂ ਦੇ ਚੱਕਰ ਖ਼ਤਮ
  • “ਡਰਾਫਟ ਮਾਈ ਡੀਡ” ਸੁਵਿਧਾ ਨਾਲ ਆਪਣੀ ਡੀਡ ਖ਼ੁਦ ਤਿਆਰ ਕਰੋ
  • ਇਕ ਵਾਰ ਰਜਿਸਟ੍ਰੇਸ਼ਨ ਪੂਰੀ ਹੋਣ ‘ਤੇ ਵਟਸਐਪ ‘ਤੇ ਤਸਦੀਕ ਸੂਚਨਾ, ਇੱਕੋ ਫੇਰੀ ‘ਚ ਡੀਡ ਲੈ ਕੇ ਘਰ ਪਰਤੋ

ਮੁੱਖ ਮੰਤਰੀ ਨੇ ਕਿਹਾ ਕਿ “ਸਰਕਾਰ ਤੁਹਾਡੇ ਦੁਆਰ” ਸਕੀਮ ਅਧੀਨ 1076 ‘ਤੇ ਕਾਲ ਕਰਕੇ ਵੀ ਇਹ ਸੇਵਾ ਘਰ ਬੈਠੇ ਮੰਗਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਹਰ ਰਜਿਸਟ੍ਰੀ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਪੂਰੀ ਹੋਵੇ। ਮੋਹਾਲੀ ਦੇ ਸਬ-ਰਜਿਸਟਰਾਰ ਦਫ਼ਤਰ ਨੂੰ ਆਧੁਨਿਕ ਹੈਲਪ ਡੈਸਕ ਅਤੇ ਆਰਾਮਦਾਇਕ ਵੇਟਿੰਗ ਖੇਤਰ ਨਾਲ ਅਪਗ੍ਰੇਡ ਕੀਤਾ ਗਿਆ ਹੈ।

ਮਾਨ ਨੇ ਕਿਹਾ, “ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ-ਮੁਕਤ ਅਤੇ ਨਾਗਰਿਕ-ਪੱਖੀ ਸੂਬਾ ਬਣਾ ਰਹੇ ਹਾਂ। ਈਜ਼ੀ ਰਜਿਸਟ੍ਰੀ ਇਸੇ ਦਿਸ਼ਾ ਵਿੱਚ ਇੱਕ ਇਨਕਲਾਬੀ ਕਦਮ ਹੈ। ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣੇ ਨਹੀਂ ਪੈਣਗੇ – ਸਰਕਾਰ ਉਨ੍ਹਾਂ ਦੇ ਦੁਆਰ ‘ਤੇ ਆਵੇਗੀ।”

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here