Homeਪੰਜਾਬੀਪੰਜਾਬ ਸਰਕਾਰ ਨੇ ਅਤਿ-ਆਧੁਨਿਕ ਹੈਂਡਹੈਲਡ ਐਕਸ-ਰੇ ਤਕਨਾਲੋਜੀ ਨਾਲ ਟੀਬੀ ਵਿਰੁੱਧ ਜੰਗ ਨੂੰ...

ਪੰਜਾਬ ਸਰਕਾਰ ਨੇ ਅਤਿ-ਆਧੁਨਿਕ ਹੈਂਡਹੈਲਡ ਐਕਸ-ਰੇ ਤਕਨਾਲੋਜੀ ਨਾਲ ਟੀਬੀ ਵਿਰੁੱਧ ਜੰਗ ਨੂੰ ਦਿੱਤੀ ਤੇਜ਼ੀ

- Advertisement -spot_img

— ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹੈਂਡਹੈਲਡ ਐਕਸ-ਰੇ ਮਸ਼ੀਨਾਂ ਅਤੇ ਫਲੋਰੋਸੈਂਟ ਮਾਈਕ੍ਰੋਸਕੋਪ ਨਾਲ ਲੈਸ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
— ਡਾ. ਬਲਬੀਰ ਸਿੰਘ ਨੇ ਸੀਐਸਆਰ ਪਹਿਲਕਦਮੀ ਤਹਿਤ ਦੋ ਹੈਂਡਹੈਲਡ ਐਕਸ-ਰੇ ਮਸ਼ੀਨਾਂ ਅਤੇ ਦੋ ਫਲੋਰੋਸੈਂਟ ਮਾਈਕ੍ਰੋਸਕੋਪ ਦਾਨ ਕਰਨ ਲਈ ਆਈਓਸੀਐਲ ਦਾ ਕੀਤਾ ਧੰਨਵਾਦ
— ਪੰਜਾਬ ਨੇ ਆਧੁਨਿਕ ਐਕਸ-ਰੇ ਤਕਨੀਕ ਨਾਲ ਟੀਬੀ ਦੇ ਖਾਤਮੇ ਦੀ ਲੜਾਈ ਨੂੰ ਕੀਤਾ ਹੋਰ ਮਜ਼ਬੂਤ

ਚੰਡੀਗੜ੍ਹ, 15 ਅਪ੍ਰੈਲ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤਪਦਿਕ (ਟੀਬੀ) ਦੇ ਖਾਤਮੇ ਦੇ ਟੀਚੇ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਹਤ ਵਿਭਾਗ ਦੇ ਡਾਇਰੈਕਟੋਰੇਟ ਤੋਂ ਅਤਿ-ਆਧੁਨਿਕ ਹੈਂਡਹੈਲਡ ਐਕਸ-ਰੇ ਮਸ਼ੀਨਾਂ ਅਤੇ ਫਲੋਰੋਸੈਂਟ ਮਾਈਕ੍ਰੋਸਕੋਪ ਨਾਲ ਲੈਸ ਵੈਨ ਨੂੰ ਹਰੀ ਝੰਡੀ ਦਿਖਾਈ।

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਨੇ ਆਪਣੀ ਸੀਐਸਆਰ ਪਹਿਲਕਦਮੀ ਤਹਿਤ ਪੀਪਲ-ਟੂ-ਪੀਪਲ ਹੈਲਥ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬ ਸਿਹਤ ਵਿਭਾਗ ਨੂੰ ਦੋ ਹੈਂਡਹੈਲਡ ਐਕਸ-ਰੇ ਮਸ਼ੀਨਾਂ ਅਤੇ ਦੋ ਫਲੋਰੋਸੈਂਟ ਮਾਈਕ੍ਰੋਸਕੋਪ ਦਾਨ ਕੀਤੇ। ਇਸ ਸਹਿਯੋਗ ਲਈ ਆਈਓਸੀਐਲ ਦਾ ਧੰਨਵਾਦ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਸੰਦ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਟੀਬੀ ਦੀ ਜਾਂਚ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਗੇ।

ਜਲਦੀ ਨਿਦਾਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ 2020-21 ਦੇ ਸਰਵੇਖਣ ਵਿੱਚ 2.8:1 ਦਾ ਪ੍ਰੀਵਲੈਂਸ-ਨੋਟੀਫਿਕੇਸ਼ਨ ਅਨੁਪਾਤ ਸਾਹਮਣੇ ਆਇਆ, ਜੋ ਸਕ੍ਰੀਨਿੰਗ ਵਧਾਉਣ ਦੀ ਲੋੜ ਨੂੰ ਦਰਸਾਉਂਦਾ ਹੈ। ਸਰਵੇਖਣ ਮੁਤਾਬਕ, 40% ਤੋਂ ਵੱਧ ਕੇਸ ਬਿਨਾਂ ਲੱਛਣਾਂ ਵਾਲੇ ਸਨ, ਜਿਨ੍ਹਾਂ ਦਾ ਪਤਾ ਐਕਸ-ਰੇ ਰਾਹੀਂ ਲੱਗਾ, ਜੋ ਇਸ ਤਕਨੀਕ ਦੀ ਅਹਿਮੀਅਤ ਨੂੰ ਰੇਖਾਂਕਿਤ ਕਰਦਾ ਹੈ।

ਸਥਿਰ ਐਕਸ-ਰੇ ਮਸ਼ੀਨਾਂ ਦੀ ਸੀਮਤ ਪਹੁੰਚ ਨੂੰ ਦੇਖਦਿਆਂ, ਪੰਜਾਬ ਨੇ ਹੈਂਡਹੈਲਡ ਐਕਸ-ਰੇ ਤਕਨਾਲੋਜੀ ਵਰਗੇ ਨਵੀਨਤਮ ਹੱਲ ਅਪਣਾਏ। ਸਿਹਤ ਮੰਤਰੀ ਨੇ ਦੱਸਿਆ ਕਿ ਹਲਕੀ ਅਤੇ ਛੋਟੀਆਂ ਇਹ ਮਸ਼ੀਨਾਂ ਹਾਲ ਹੀ ’ਚ 100 ਦਿਨਾਂ ਦੀ ਟੀਬੀ ਮੁਹਿੰਮ ਦੌਰਾਨ ਬਹੁਤ ਪ੍ਰਭਾਵੀ ਸਾਬਤ ਹੋਈਆਂ, ਜਿਸ ਦੌਰਾਨ 1.49 ਲੱਖ ਐਕਸ-ਰੇ ਕੀਤੇ ਗਏ।

ਆਈਓਸੀਐਲ ਵੱਲੋਂ ਦਿੱਤੇ ਗਏ ਫਲੋਰੋਸੈਂਟ ਮਾਈਕ੍ਰੋਸਕੋਪ ਅਤੇ ਹੈਂਡਹੈਲਡ ਐਕਸ-ਰੇ ਯੂਨਿਟਾਂ ਨਾਲ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਸਿਹਤ ਕਰਮਚਾਰੀਆਂ ਨੂੰ ਵਿਆਪਕ ਜਾਂਚ ਅਤੇ ਸਮੇਂ ਸਿਰ ਇਲਾਜ ਸ਼ੁਰੂ ਕਰਨ ਦੀ ਸਹੂਲਤ ਮਿਲੇਗੀ। ਸਿਹਤ ਮੰਤਰੀ ਨੇ ਇਸ ਮੌਕੇ ਆਈਓਸੀਐਲ ਅਤੇ ਪੀਪਲ-ਟੂ-ਪੀਪਲ ਹੈਲਥ ਫਾਊਂਡੇਸ਼ਨ ਦਾ ਧੰਨਵਾਦ ਕੀਤਾ।

ਇਹ ਮਸ਼ੀਨਾਂ ਦੂਰ-ਦੁਰਾਡੇ ਖੇਤਰਾਂ, ਫੈਕਟਰੀਆਂ, ਬਿਰਧ ਆਸ਼ਰਮਾਂ ਅਤੇ ਅਨਾਥ ਆਸ਼ਰਮਾਂ ਵਰਗੀਆਂ ਥਾਵਾਂ ’ਤੇ ਜਾਂਚ ਨੂੰ ਸੌਖਾ ਬਣਾਉਂਦੀਆਂ ਹਨ, ਜਿਸ ਨਾਲ ਟੀਬੀ ਦੇ ਕੇਸਾਂ ਦਾ ਜਲਦੀ ਪਤਾ ਲੱਗ ਸਕੇਗਾ ਅਤੇ ਸਮੇਂ ਸਿਰ ਇਲਾਜ ਨਾਲ ਜਾਨਾਂ ਬਚਾਈਆਂ ਜਾ ਸਕਣਗੀਆਂ।

watch…..Punjab Residents Need Not Panic About HMPV: Dr. Balbir Singh

ਸਿਹਤ ਮੰਤਰੀ ਨੇ ਜਨਤਕ-ਨਿੱਜੀ ਸਾਂਝ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਆਈਓਸੀਐਲ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਨਵੇਂ ਸਾਧਨ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਪ੍ਰਭਾਵੀ ਜਾਂਚ ਨੂੰ ਸੰਭਵ ਬਣਾਉਣਗੇ, ਜਿਸ ਨਾਲ ਪੰਜਾਬ ਟੀਬੀ ਮੁਕਤੀ ਦੇ ਟੀਚੇ ਨੂੰ ਹੋਰ ਨੇੜੇ ਲਿਆ ਸਕੇਗਾ।

ਇਸ ਮੌਕੇ ਐਮਡੀ ਐਨਐਚਐਮ ਘਣਸ਼ਿਆਮ ਥੋਰੀ, ਡਾਇਰੈਕਟਰ ਸਿਹਤ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਈਐਸਆਈ ਡਾ. ਜਸਪ੍ਰੀਤ ਕੌਰ ਅਤੇ ਸਟੇਟ ਟੀਬੀ ਅਫਸਰ ਡਾ. ਰਾਜੇਸ਼ ਭਾਸਕਰ ਵੀ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here