Homeਪੰਜਾਬੀਪੰਜਾਬਬਾਜ਼ੀਗਰਾਂ ਦੀ ਬਾਜ਼ੀ ਨੇ ਚੰਗੀ ਖੁਰਾਕ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੁਨੇਹਾ

ਬਾਜ਼ੀਗਰਾਂ ਦੀ ਬਾਜ਼ੀ ਨੇ ਚੰਗੀ ਖੁਰਾਕ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੁਨੇਹਾ

- Advertisement -spot_img

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ-2026: 

-ਮੌੜ ਮੰਡੀ ਦੇ ਬਾਜ਼ੀਗਰਾਂ ਦੀ ਚੌਥੀ ਪੀੜ੍ਹੀ ਪਾ ਰਹੀ ਬਾਜ਼ੀਆਂ

– ਲੋਹੇ ਦਾ ਸਰੀਆ ਹਿੱਕ ਨਾਲ ਮੋੜਨਾ, ਗੰਨੇ ਦੀ ਘੁਲਾੜੀ ’ਚੋਂ ਨਿਕਲਣਾ ਤੇ 15 ਫੁੱਟ ਉਚੀ ਮੰਜੀ ਤੋਂ ਛਾਲ ਮਾਰਨਾ ਬਣੇ ਖਿੱਚ ਦਾ ਕੇਂਦਰ

ਪਟਿਆਲਾ, 24 ਫਰਵਰੀ

ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਬਾਜ਼ੀਗਰਾਂ ਦੀ ਬਾਜ਼ੀ ਨੇ ਦਰਸ਼ਕਾਂ ਨੂੰ ਚੰਗੀਆਂ ਖੁਰਾਕਾਂ ਖਾਣ ਅਤੇ ਸਿਹਤ ਦਾ ਧਿਆਨ ਰੱਖਣ ਦਾ ਸੁਨੇਹਾ ਦਿੱਤਾ ਹੈ। ਨਾਲ ਹੀ ਨੌਜਵਾਨਾਂ ਨੂੰ ਨਸ਼ਾ ਮੁਕਤੀ ਦਾ ਸੰਦੇਸ਼ ਵੀ ਦਿੱਤਾ ਹੈ।

ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਵੱਲੋਂ ਮੇਲੇ ਵਿੱਚ ਲਿਆਂਦੇ ਗਏ ਮੌੜ ਮੰਡੀ ਦੇ ਬਾਜ਼ੀਗਰ ਕੇਸਰ ਸਿੰਘ ਸਮੇਤ 8 ਬਾਜ਼ੀਗਰਾਂ ਦੀ ਟੋਲੀ ਲਗਾਤਾਰ ਦਰਸ਼ਕਾਂ ਨੂੰ ਮਨ ਮੋਹ ਰਹੀ ਹੈ ਅਤੇ ਲੋਕਾਂ ਨੂੰ ਬਾਜ਼ੀ ਪਾਉਣ ਦੀ ਪੁਰਾਤਨ ਖੇਡ ਨਾਲ ਜੋੜ ਰਹੀ ਹੈ। ਮੇਲੇ ਦੇ ਨੋਡਲ ਅਫਸਰ ਏ.ਡੀ.ਸੀ. ਦਮਨਜੀਤ ਸਿੰਘ ਮਾਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਜ਼ੀਗਰਾਂ ਦੀ ਬਾਜ਼ੀ ਦਰਸ਼ਕਾਂ ਦੀ ਚੰਗੀ ਪਸੰਦ ਬਣੀ ਹੋਈ ਹੈ।

ਬਾਜ਼ੀਗਰ ਕੇਸਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਤੀਜੀ ਪੀੜ੍ਹੀ ਦਾ ਬਾਜ਼ੀਗਰ ਹੈ। ਉਸ ਦੇ ਦੋ ਪੁੱਤਰਾਂ ਵਿੱਚੋਂ ਇੱਕ ਜਸਵਿੰਦਰ ਸਿੰਘ ਆਈ.ਟੀ.ਆਈ. ਕਰ ਰਿਹਾ ਹੈ ਅਤੇ ਦੂਜਾ ਸੰਦੀਪ ਸਿੰਘ ਦਸਵੀਂ ਦੀ ਪੜ੍ਹਾਈ ਕਰਦਿਆਂ ਵੀ ਚੌਥੀ ਪੀੜ੍ਹੀ ਵਿੱਚ ਬਾਜ਼ੀ ਪਾ ਰਿਹਾ ਹੈ। ਉਸ ਨੇ ਅਫਸੋਸ ਜ਼ਾਹਰ ਕੀਤਾ ਕਿ ਪਿੰਡਾਂ ਵਿੱਚ ਬਾਜ਼ੀ ਪਾਉਣ ਦੀ ਖੇਡ ਖਤਮ ਹੋ ਗਈ ਹੈ ਅਤੇ ਹੁਣ ਸਿਰਫ਼ ਅਜਿਹੇ ਮੇਲਿਆਂ ਵਿੱਚ ਹੀ ਬਾਜ਼ੀਗਰੀ ਦੇ ਕਰਤੱਬ ਵੇਖੇ ਜਾਂਦੇ ਹਨ। ਇਸ ਲਈ ਉਸ ਦੀ ਪੰਜਵੀਂ ਪੀੜ੍ਹੀ ਅੱਗੇ ਬਾਜ਼ੀ ਨਹੀਂ ਪਾਵੇਗੀ।

watch…Paws & Heritage Unite! All Breed Shows Steal the Spotlight

ਕੇਸਰ ਸਿੰਘ ਨੇ ਦੱਸਿਆ ਕਿ ਉਸ ਦੇ ਸਾਥੀ ਬਾਜ਼ੀਗਰਾਂ ਵਿੱਚ ਮਨਦੀਪ ਸਿੰਘ 15 ਫੁੱਟ ਉਚੀ ਮੰਜੀ ਤੋਂ ਫੱਟੀ ਦੀ ਛਾਲ ਮਾਰਦਾ ਹੈ। ਉਹ ਖੁਦ ਦੋ ਲਾਠੀਆਂ ਨੂੰ ਬੰਨ੍ਹ ਕੇ ਬਣਾਈ ਗੰਨੇ ਦੀ ਘੁਲਾੜੀ ਵਿੱਚੋਂ ਲੰਘਦਾ ਹੈ। ਜਸਵਿੰਦਰ ਸਿੰਘ, ਪੱਪੂ ਸਿੰਘ ਅਤੇ ਉਹ ਖੁਦ ਵੀ ਲੋਹੇ ਦੇ ਸਰੀਏ ਦੇ 1 ਫੁੱਟ 4 ਇੰਚ ਰਿੰਗ ਵਿੱਚੋਂ ਲੰਘਦੇ ਹਨ। ਜੋਗਿੰਦਰ ਸਿੰਘ ਹਿੱਕ ਦੇ ਜੋਰ ਨਾਲ ਸਰੀਆ ਦੂਹਰਾ ਕਰਦਾ ਹੈ। ਇਸ ਤੋਂ ਇਲਾਵਾ ਉਹ ਸਾਰੇ ਜਿਮਨਾਸਟਿਕ ਦੇ ਕਰਤੱਬ ਵੀ ਦਿਖਾਉਂਦੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ।

ਬਾਜ਼ੀਗਰ ਕੇਸਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਮੌਕਾ ਦੇਣ ਲਈ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਚੰਗੀਆਂ ਖੁਰਾਕਾਂ ਖਾਓ, ਸਿਹਤ ਬਣਾਓ ਅਤੇ ਨਸ਼ਿਆਂ ਤੋਂ ਦੂਰ ਰਹੋ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here