Homeਪੰਜਾਬੀਪੰਜਾਬ‘ਬੰਦੇ ਬਣੋ ਬੰਦੇ’ ਨਾਟਕ ਰਾਹੀਂ ਰਾਣਾ ਰਣਬੀਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਛੱਡੀ...

‘ਬੰਦੇ ਬਣੋ ਬੰਦੇ’ ਨਾਟਕ ਰਾਹੀਂ ਰਾਣਾ ਰਣਬੀਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਛੱਡੀ ਡੂੰਘੀ ਛਾਪ

- Advertisement -spot_img

-ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਮੌਕੇ ਕਰਵਾਏ ਗਏ ਪ੍ਰੋਗਰਾਮਾਂ ਦੀ ਲੜੀ ਵਿੱਚ ਖਾਸ ਪੇਸ਼ਕਾਰੀ

ਪਟਿਆਲਾ, 23 ਫਰਵਰੀ

ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਹਵਾਲੇ ਨਾਲ ਕਰਵਾਏ ਗਏ ਪ੍ਰੋਗਰਾਮਾਂ ਦੀ ਲੜੀ ਵਿੱਚ ਉੱਘੇ ਪੰਜਾਬੀ ਅਦਾਕਾਰ, ਲੇਖਕ ਤੇ ਰੰਗਕਰਮੀ ਰਾਣਾ ਰਣਬੀਰ ਦੇ ਨਾਟਕ ‘ਬੰਦੇ ਬਣੋ ਬੰਦੇ’ ਦਾ ਸਫਲ ਮੰਚਨ ਕੀਤਾ ਗਿਆ।

ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿੱਚ ਕਰਵਾਈ ਇਸ ਪੇਸ਼ਕਾਰੀ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ।

ਲਗਭਗ ਦੋ ਘੰਟੇ ਚੱਲੇ ਇਸ ਨਾਟਕ ਵਿੱਚ ਰਾਣਾ ਰਣਬੀਰ ਨੇ ਆਪਣੇ ਸਹਿ-ਕਲਾਕਾਰ ਰਾਜਵੀਰ ਬੋਪਾਰਾਏ ਨਾਲ ਮਿਲ ਕੇ ਮਨੁੱਖਤਾ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਅਹਿਮ ਮੁੱਦਿਆਂ ਨੂੰ ਛੂਹਦਿਆਂ ਦਰਸ਼ਕਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਿਤ ਕੀਤਾ। ਨਾਟਕ ਦਾ ਮੁੱਖ ਸੰਦੇਸ਼ ਸੀ ਕਿ ਹਉਮੈ, ਬੇਈਮਾਨੀ, ਗੁਲਾਮੀ, ਭ੍ਰਿਸ਼ਟਾਚਾਰ, ਸ਼ੋਸ਼ਣ, ਲੋਭ-ਲਾਲਸਾ ਅਤੇ ਨਫ਼ਰਤ ਵਰਗੀਆਂ ਬੁਰਾਈਆਂ ਨੂੰ ਆਪਣੇ ਕਿਰਦਾਰ ਦਾ ਹਿੱਸਾ ਨਾ ਬਣਾ ਕੇ ਹੀ ਅਸਲੀ ਬੰਦੇ ਬਣਿਆ ਜਾ ਸਕਦਾ ਹੈ।

watch…..ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੂੰ ਸਮਰਪਿਤ ਗਾਇਕੀ ਨਾਲ ਬੰਨ੍ਹਿਆ ਰੰਗ

ਰਾਣਾ ਰਣਬੀਰ ਨੇ ਆਪਣੇ ਸੰਵਾਦਾਂ ਰਾਹੀਂ ਦਰਸ਼ਕਾਂ ਨੂੰ ਹਸਾਇਆ ਵੀ ਅਤੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਵੀ ਕੀਤਾ। ਇਸ ਨਾਟਕ ਨੇ ਇਹ ਸਾਬਤ ਕਰ ਦਿੱਤਾ ਕਿ ਰੰਗਮੰਚ ਦੀ ਅਸਲ ਤਾਕਤ ਸਾਧਨਾਂ ਵਿੱਚ ਨਹੀਂ, ਸਗੋਂ ਸਮਰਪਣ, ਸਾਂਝ ਅਤੇ ਜੀਵੰਤ ਪੇਸ਼ਕਾਰੀ ਵਿੱਚ ਹੈ। ਭਾਸ਼ਾ ਅਤੇ ਰੰਗਮੰਚ ਦੋਵੇਂ ਲੋਕਾਂ ਨਾਲ ਜੁੜ ਕੇ ਹੀ ਜਿਉਂਦੇ ਹਨ। ਨਾਟਕ ਨੇ ਦਰਸ਼ਕਾਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡੀ।

ਨਾਟਕੀ ਪੇਸ਼ਕਾਰੀ ਤੋਂ ਬਾਅਦ ਰਾਣਾ ਰਣਬੀਰ ਅਤੇ ਸਹਿ-ਕਲਾਕਾਰ ਰਾਜਵੀਰ ਬੋਪਾਰਾਏ ਦਾ ਸਨਮਾਨ ਕੀਤਾ ਗਿਆ।

ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੀ ਡੀਨ ਖੋਜ ਡਾ. ਰੀਤੂ ਲਹਿਲ ਨੇ ਕੀਤੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਸਵਾਗਤੀ ਸ਼ਬਦ ਕਹੇ ਅਤੇ ਅੰਤ ਵਿੱਚ ਡਾ. ਗੁਰਸੇਵਕ ਸਿੰਘ ਲੰਬੀ ਨੇ ਧੰਨਵਾਦੀ ਸ਼ਬਦ ਬੋਲੇ।

ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਡੀਨ ਭਾਸ਼ਾਵਾਂ ਬਲਵਿੰਦਰ ਕੌਰ ਸਿੱਧੂ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਸਮੇਤ ਹੋਰ ਵਿਦਵਾਨ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਇਹ ਪੇਸ਼ਕਾਰੀ ਪੰਜਾਬੀ ਭਾਸ਼ਾ, ਸਾਹਿਤ ਅਤੇ ਰੰਗਮੰਚ ਨੂੰ ਸੰਭਾਲਣ ਅਤੇ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਜਾਗਰੂਕਤਾ ਵੱਲ ਲੈ ਜਾਣ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here