Homeਪੰਜਾਬੀਪੰਜਾਬ‘ਸਾਡਾ ਪਟਿਆਲਾ, ਅਸੀਂ ਸਵਾਰੀਏ’ ਮੁਹਿੰਮ ਤਹਿਤ ਸਾਰੇ 60 ਵਾਰਡਾਂ ਵਿੱਚ ਵਿਆਪਕ ਸਫਾਈ...

‘ਸਾਡਾ ਪਟਿਆਲਾ, ਅਸੀਂ ਸਵਾਰੀਏ’ ਮੁਹਿੰਮ ਤਹਿਤ ਸਾਰੇ 60 ਵਾਰਡਾਂ ਵਿੱਚ ਵਿਆਪਕ ਸਫਾਈ ਮੁਹਿੰਮ

- Advertisement -spot_img

-ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨੇ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਅਧੀਨ ਤ੍ਰਿਪੜੀ ਵਿਖੇ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ

-ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ, ਚਲਾਨ ਅਤੇ ਜੁਰਮਾਨਾ ਭਰਨਾ ਪਵੇਗਾ

ਪਟਿਆਲਾ, 11 ਜਨਵਰੀ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਵੱਲੋਂ ਆਯੋਜਿਤ ਸਫਾਈ ਮੁਹਿੰਮ ਵਿੱਚ ਸ਼ਿਰਕਤ ਕਰਦਿਆਂ ਨਵੀਂ ਮੁਹਿੰਮ “ਸਾਡਾ ਪਟਿਆਲਾ, ਅਸੀਂ ਸਵਾਰੀਏ” ਤਹਿਤ ਪਟਿਆਲਾ ਸ਼ਹਿਰ ਦੇ ਸਾਰੇ 60 ਵਾਰਡਾਂ ਵਿੱਚ ਇੱਕ ਵੱਡੀ ਪੱਧਰ ’ਤੇ ਸਫਾਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਤ੍ਰਿਪੜੀ ਵਿਖੇ ਸਫਾਈ ਮੁਹਿੰਮ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਨਤਕ ਥਾਵਾਂ ’ਤੇ ਕੂੜਾ ਫੈਕਣ ਵਾਲਿਆਂ ਵਿਰੁੱਧ ਬਿਲਕੁਲ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਵਿਅਕਤੀਆਂ ਨੂੰ ਚਲਾਨ ਕੱਟਿਆ ਜਾਵੇਗਾ ਅਤੇ ਜੁਰਮਾਨਾ ਵੀ ਭਰਨਾ ਪਵੇਗਾ। ਉਨ੍ਹਾਂ ਨੇ ਕੌਂਸਲਰਾਂ ਨਾਲ ਮਿਲ ਕੇ ਵਾਰਡ ਪੱਧਰ ’ਤੇ ਸਫਾਈ ਮੁਹਿੰਮ ਚਲਾਉਣ ਲਈ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਸਿਹਤ ਮੰਤਰੀ ਨੇ ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਉਣ ਲਈ ਸਥਾਨਕ ਨਾਗਰਿਕਾਂ ਨੂੰ ਨਾਗਰਿਕ ਜ਼ਿੰਮੇਵਾਰੀ ਅਪਣਾਉਣ ਦੀ ਅਪੀਲ ਕੀਤੀ ਅਤੇ ਕੌਂਸਲਰਾਂ ਨੂੰ ਆਪੋ-ਆਪਣੇ ਵਾਰਡ ਨੂੰ ਗੋਦ ਲੈਣ ਦੀ ਮੰਗ ਕੀਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪਟਿਆਲਾ ਦੇ ਵਿਕਾਸ ਅਤੇ ਸਫਾਈ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸ਼ਹਿਰ ਵਿੱਚ ਤੇਜ਼ ਰਫ਼ਤਾਰ ਨਾਲ ਵਿਕਾਸ ਕੰਮ ਹੋ ਰਿਹਾ ਹੈ।

ਲਗਾਤਾਰ ਅਤੇ ਸਥਾਈ ਸਫਾਈ ’ਤੇ ਜ਼ੋਰ ਦਿੰਦੇ ਹੋਏ ਡਾ. ਬਲਬੀਰ ਸਿੰਘ ਨੇ ਕੂੜੇ ਦੀ ਮਾਤਰਾ ਘਟਾਉਣ ਅਤੇ ਘਰਾਂ ਵਿੱਚ ਹੀ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਕੇ ਵੱਖਰਾ ਰੱਖਣ ਦੀ ਜ਼ਰੂਰਤ ’ਤੇ ਬਲ ਦਿੱਤਾ ਤਾਂ ਜੋ ਇਸ ਨੂੰ ਸਿੱਧਾ ਮਟੀਰੀਅਲ ਰਿਕਵਰੀ ਫੈਸਿਲਿਟੀਜ਼ ਵਿੱਚ ਭੇਜਿਆ ਜਾ ਸਕੇ। ਉਨ੍ਹਾਂ ਨੇ ਰਾਊਂਡ ਗਲਾਸ ਫਾਊਂਡੇਸ਼ਨ ਵਰਗੀ ਸੰਸਥਾ ਵੱਲੋਂ ਸ਼ਹਿਰ ਦੇ ਦੋ ਵਾਰਡਾਂ ਨੂੰ ਗੋਦ ਲੈਣ ਵਰਗੀਆਂ ਸ਼ਾਨਦਾਰ ਪਹਿਲਕਦਮੀਆਂ ਲਈ ਨਗਰ ਨਿਗਮ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।

ਭਵਿੱਖੀ ਵਿਕਾਸ ਯੋਜਨਾਵਾਂ ਸਾਂਝੀਆਂ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਨਾਭਾ ਰੋਡ ’ਤੇ ਮੌਜੂਦਾ ਵਾਤਾਵਰਣ ਪਾਰਕ ਨੂੰ ਨਾਭਾ ਤੱਕ ਹੋਰ ਵਧਾਇਆ ਜਾਵੇਗਾ, ਫਲੌਲੀ ਵਿਖੇ 7.5 ਏਕੜ ਜ਼ਮੀਨ ’ਤੇ ਇੱਕ ਨਵਾਂ ਪਾਰਕ ਵਿਕਸਤ ਕੀਤਾ ਜਾਵੇਗਾ ਅਤੇ ਪਟਿਆਲਾ ਵਿੱਚ ਹੜ੍ਹਾਂ ਤੋਂ ਬਚਾਅ ਲਈ ਨਦੀ ਦੀ ਸਮਰੱਥਾ ਵਧਾਉਣ ਦੀ ਵੱਡੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ।

watch…..Mann Government’s Commitment: 45 Jobs Every Day

‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਐਚਪੀਐਸ ਲਾਂਬਾ, ਕਰਨਲ ਜੇਵੀ ਅਤੇ ਕਰਨਲ ਕਰਮਿੰਦਰ ਸਿੰਘ ਨੇ ਸਿਹਤ ਮੰਤਰੀ ਦਾ ਧੰਨਵਾਦ ਕਰਦਿਆਂ ਅੱਜ ਦੇ ਦਿਨ ਨੂੰ ਮੁਹਿੰਮ ਲਈ ਇੱਕ ਇਤਿਹਾਸਕ ਪਲ ਦੱਸਿਆ। ਐਚਪੀਐਸ ਲਾਂਬਾ ਨੇ ਦੱਸਿਆ ਕਿ ਅੱਜ ਦੀ ਮੁਹਿੰਮ ਉਨ੍ਹਾਂ ਦੀ 39ਵੀਂ ਸਫਾਈ ਮੁਹਿੰਮ ਸੀ ਜਿਸ ਦੀ ਅਗਵਾਈ ਡਾ. ਬਲਬੀਰ ਸਿੰਘ ਨੇ ਸਫਲਤਾਪੂਰਵਕ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਮੁਹਿੰਮ ਦਾ ਇੱਕੋ-ਇੱਕ ਮਕਸਦ ਪਟਿਆਲਾ ਨੂੰ ਪੂਰੀ ਤਰ੍ਹਾਂ ਸਾਫ਼ ਕਰਨਾ ਹੈ।

ਇਸ ਮੌਕੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਏਡੀਸੀ ਸ਼ਹਿਰੀ ਵਿਕਾਸ ਡਾ. ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਸਡੀਐਮ ਅਸ਼ੋਕ ਕੁਮਾਰ ਅਤੇ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਵੱਡੀ ਟੀਮ ਸਮੇਤ ਪ੍ਰੋਫੈਸਰ ਅਸ਼ੋਕ ਵਰਮਾ, ਇੰਦਰਜੀਤ ਸਿੰਘ, ਕਰਨਲ ਸੰਜੀਵ ਸਲਵਾਨ, ਡਾ. ਆਸ਼ੂਤੋਸ਼, ਰਵੀ ਚਾਵਲਾ, ਰਾਜੀਵ ਚੋਪੜਾ, ਨੀਤੂ ਚੋਪੜਾ, ਰਾਕੇਸ਼ ਕੱਦ, ਕਰਨਲ ਭੂਪੀ ਗਰੇਵਾਲ ਆਦਿ ਅਤੇ ਇਲਾਕੇ ਦੇ ਕਈ ਕੌਂਸਲਰ ਵੀ ਹਾਜ਼ਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here