Homeਪੰਜਾਬੀਰਜਿੰਦਰਾ ਹਸਪਤਾਲ ਦੇ ਰੈਜੀਡੈਂਟ ਡਾਕਟਰਾਂ ਵੱਲੋਂ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਠੱਪ

ਰਜਿੰਦਰਾ ਹਸਪਤਾਲ ਦੇ ਰੈਜੀਡੈਂਟ ਡਾਕਟਰਾਂ ਵੱਲੋਂ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਠੱਪ

- Advertisement -spot_img

ਪਟਿਆਲਾ, 12 ਅਗਸਤ

ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਦੇ ਰੈਜੀਡੈਂਟ ਡਾਕਟਰਾਂ ਵੱਲੋਂ ਅੱਜ ਹਸਪਤਾਲ ਵਿੱਚ ਤਿੰਨ ਘੰਟੇ ਓਪੀਡੀ ਸੇਵਾਵਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਆਰ ਜੀ ਕਰ, ਸਰਕਾਰੀ ਮੈਡੀਕਲ ਕਾਲਜ ਕੋਲਕਾਤਾ ਪੱਛਮੀ ਬੰਗਾਲ ਵਿਖੇ ਲੇਡੀ ਡਾਕਟਰ ਨਾਲ ਹੋਏ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਪੂਰੇ ਭਾਰਤ ਵਿੱਚ ਕੀਤਾ ਜਾ ਰਿਹਾ ਹੈ ।

see this link also….ਆਧੁਨਿਕ ਖੇਤੀ ਮਸ਼ੀਨਰੀ ‘ਤੇ 21 ਕਰੋੜ ਰੁਪਏ ਸਬਸਿਡੀ ਦੇਣ ਦਾ ਫੈਸਲਾ, 13 ਅਗਸਤ ਤੱਕ ਮੰਗੀਆਂ ਅਰਜ਼ੀਆਂ
ਰੈਜੀਡੈਂਟ ਡਾਕਟਰ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਧਾਨ ਡਾਕਟਰ ਅਕਸ਼ੈ ਸੇਠ ਨੇ ਕਿਹਾ ਕਿ ਉਹਨਾਂ ਦੇ ਹਸਪਤਾਲ ਵਿੱਚ ਵੀ ਸੁਰੱਖਿਆ ਪ੍ਰਬੰਧ ਨਾ ਬਰਾਬਰ ਹਨ ਜਿਸ ਨੂੰ ਜਲਦੀ ਤੋਂ ਜਲਦੀ ਦੀ ਪੂਰਾ ਕੀਤਾ ਜਾਵੇ, ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਖਾਸ ਤੌਰ ਤੇ ਰਾਤ ਵੇਲੇ ਲੇਡੀ ਡਾਕਟਰ ਅਤੇ ਸਟਾਫ ਨੂੰ ਬਹੁਤ ਖਤਰਾ ਰਹਿੰਦਾ ਹੈ। ਕਿਉਂਕਿ ਜੋ ਸਿਕਿਉਰਟੀ ਪੈਸਕੋ ਕੰਪਨੀ ਵੱਲੋਂ ਦਿੱਤੀ ਗਈ ਹੈ ਉਹ ਬਹੁਤ ਹੀ ਕਮਜ਼ੋਰ ਅਤੇ ਮਾਪਦੰਡ ਤੋਂ ਬਹੁਤ ਘੱਟ ਹੈ। ਮੇਨ ਓਪੀਡੀ ਅੱਗੇ ਰੋਸ ਪ੍ਰਦਰਸ਼ਨ ਸਵੇਰੇ 8 ਵਜੇ ਤੋਂ 11 ਵਜੇ ਤੱਕ ਚਲਿਆ ਜਿਸ ਵਿੱਚ ਮਰੀਜ਼ਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਓਪੀਡੀ ਵਿੱਚ ਚੈੱਕ ਅਪ ਕਰਾਉਣ ਲਈ ਦੂਰੋਂ ਦੂਰੋਂ ਮਰੀਜ਼ ਰਜਿੰਦਰਾ ਹਸਪਤਾਲ ਹਸਪਤਾਲ ਵਿੱਚ ਆਉਂਦੇ ਹਨ।ਹਾਲਾਂਕਿ ਐਮਰਜੰਸੀ ਮਰੀਜ਼ਾਂ ਦਾ ਇਲਾਜ ਜਾਰੀ ਰਿਹਾ ਪੀ ਸੀ ਐੱਮ ਐੱਸ ਐਸੋਸੀਏਸ਼ਨ ਵੱਲੋਂ ਬੋਲਦਿਆਂ ਡਾਕਟਰ ਹਰਿੰਦਰ ਗਿੱਲ ਨੇ ਕਿਹਾ ਕਿ ਜਿਲੇ ਦੇ ਹੋਰ ਵੀ ਵੱਡੇ ਹਸਪਤਾਲਾਂ ਜਿਵੇਂ ਕਿ ਰਾਜਪੁਰਾ, ਨਾਭਾ ਆਦਿ ਵਿੱਚ ਵੀ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹੈ । ਲੜਾਈ ਝੱਗੜੇ ਦੇ ਕੇਸ ਜਦੋਂ ਗਰਮੋ ਗਰਮੀ ਵਿਚ ਮੈਡੀਕਲ ਜਾਂਚ ਲਈ ਹਸਪਤਾਲ ਆਉਂਦੇ ਹਨ ਤਾਂ ਕਈ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇਸ਼ ਵਿੱਚ ਆ ਕੇ ਮੌਕੇ ਤੇ ਮੈਡੀਕਲ ਅਧਿਕਾਰੀ ਤੇ ਸਟਾਫ ਨਾਲ ਵੀ ਝਗੜਦੇ ਹਨ, ਜਿਸ ਨਾਲ ਨਿਡਰ ਤੇ ਨਿਰਪੱਖ ਹੋ ਕੇ ਡਾਕਟਰ ਵਲੋਂ ਸਹੀ ਮੈਡੀਕਲ ਜਾਂਚ ਰਿਪੋਰਟ ਤਿਆਰ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਅਧਾਰ ਤੇ ਬਾਅਦ ਵਿਚ ਕੋਰਟ ਨੇ ਵੀ ਫੈਸਲਾ ਕਰਨਾ ਹੁੰਦਾ। ਪਿਛਲੇ ਦਿਨੀਂ ਸਮਾਣਾ ਅਤੇ ਰਾਜਪੁਰਾ ਵਿਖੇ ਮਰੀਜਾਂ ਦੇ ਰਿਸ਼ਤੇਦਾਰਾਂ ਵਲੋਂ ਡਾਕਟਰਾਂ ਤੇ ਹਮਲਾ ਕੀਤਾ ਗਿਆ ਤੇ ਹਸਪਤਾਲ ਦੇ ਸਮਾਨ ਦਾ ਵੀ ਨੁਕਸਾਨ ਹੋਇਆ। ਐਸੋਸੀਏਸ਼ਨ ਵੱਲੋਂ ਡਾਕਟਰ ਰਮਨਦੀਪ ਸਿੰਘ, ਡਾਕਟਰ ਮਿਲਨਪ੍ਰੀਤ ਸਿੰਘ, ਡਾਕਟਰ ਗੁਰਬੀਰ ਸਿੰਘ ਧਾਮੀ ਅਤੇ ਸੈਂਕੜੇ ਹੋਰ ਡਾਕਟਰ ਹਾਜ਼ਿਰ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here