Homeਪੰਜਾਬੀਪੰਜਾਬਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਸਾਇੰਸ ਸੈਮੀਨਾਰ ਕਰਵਾਇਆ

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਸਾਇੰਸ ਸੈਮੀਨਾਰ ਕਰਵਾਇਆ

- Advertisement -spot_img

ਪਟਿਆਲਾ, 31 ਅਕਤੂਬਰ
ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਨੇ ਆਪਣੇ ਸਕੂਲ ਦੇ ਆਡੀਟੋਰੀਅਮ ਵਿੱਚ ਇੱਕ ਵਿਗਿਆਨ ਸੈਮੀਨਾਰ ਦਾ ਆਯੋਜਨ ਕੀਤਾ। ਸਾਇੰਸ ਸੈਮੀਨਾਰ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਵੱਲੋਂ  ਕਰਵਾਇਆ ਗਿਆ। ਵਿਗਿਆਨ ਸੈਮੀਨਾਰ ਵੱਖ-ਵੱਖ
ਸਕੂਲਾਂ ਦੁਆਰਾ ਆਯੋਜਿਤ ਇੱਕ ਸਮਾਗਮ ਹੈ ਜਿਸ ਵਿੱਚ ਵੱਖ-ਵੱਖ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਕਈ ਪ੍ਰਕਾਰ ਦੇ ਪ੍ਰੋਜੈਕਟ ਸ਼ਾਮਲ ਹੁੰਦੇ ਹਨ।

see this link also…..Scholar Fields Public School Triumphs with SMUN 3.0

ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ ਇਸ ਪ੍ਰਦਰਸ਼ਨੀ ਦੌਰਾਂਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਾਇੰਸ ਸੈਮੀਨਾਰ ‘ਤੇ ਸਾਰੇ ਸਕੂਲਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ। ਇਸ ਪ੍ਰਦਰਸ਼ਨੀ ਦੇ ਮੌਕੇ ‘ਤੇ ਪ੍ਰਸਿੱਧ ਵਿਗਿਆਨੀ  ਡਾ.ਰਾਜੀਵ ਸ਼ਰਮਾ (ਐੱਚ.ਓ.ਡੀ ਆਫ਼ ਕਮਿਸਟਰੀ ਵਿਭਾਗ, ਮੋਦੀ ਕਾਲਜ ਪਟਿਆਲਾ), ਡਾ. ਮਨਦੀਪ ਸਿੰਘ (ਪ੍ਰੋ: ਇਲੈਕਟਰੋਨਿਕ ਅਤੇ ਕਮਿਊਨੀਕੇਸ਼ਨ ਵਿਭਾਗ, ਥਾਪਰ ਕਾਲਜ ਪਟਿਆਲਾ), ਡਾ. ਮਿਨਾਕਸ਼ੀ ਮਲਹੋਤਰਾ (ਪ੍ਰੋ.ਆਫ ਜੂਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਡਾ.ਜਸਵਿੰਦਰ ਸਿੰਘ, ਲੈਕਚਰਾਰ ਫਿਜਿਕਸ ਵਿਭਾਗ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ, ਪਟਿਆਲਾ) ਮੁੱਖ ਮਹਿਮਾਨ  ਵਜੋਂ ਪਹੁੰਚੇ।  ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਦੁਆਰਾ ਦੀਪ ਜਗਾ ਕੇ ਕੀਤੀ ਗਈ। ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਜੀ ਨੇ ਉਦਘਾਟਨੀ ਭਾਸ਼ਣ ਦਿੱਤਾ।
ਸਮਾਗਮ ਦੀ ਸ਼ੁਰੂਆਤ ਦੌਰਾਨ ਵਿਦਿਆਰਥੀਆਂ ਨੇ  ਆਪਣੇ ਵੱਖ-ਵੱਖ ਪ੍ਰੋਜੈਕਟ ਪੇਸ਼ ਕੀਤੇ। ਵਿਦਿਆਰਥੀਆਂ ਵੱਲੋਂ ਸੂਰਜੀ ਊਰਜਾ, ਸਪੇਸ ਸੈਟੇਲਾਈਟ, ਹਾਈਡ੍ਰੋਇਲੈਕਟ੍ਰਿਕ ਜਨਰੇਟਰ, ਏ.ਸੀ ਅਤੇ ਡੀ.ਸੀ ਮੋਟਰਾਂ, ਆਟੋਮੈਟਿਕ ਟਰਾਂਸਫਾਰਮਰ ਅਤੇ ਰੋਬੋਟ ਦੇ ਮਾਡਲ ਬਣਾਏ ਗਏ।
ਸਕੂਲ ਦੇ ਪ੍ਰਿੰਸੀਪਲ ਸਮੇਤ ਜੱਜਾਂ ਨੇ ਵਿਦਿਆਰਥੀਆਂ ਵੱਲੋਂ ਬਣਾਏ ਵੱਖ-ਵੱਖ ਮਾਡਲਾਂ ਦਾ ਮੁਲਾਂਕਣ ਕੀਤਾ। ਇਸ ਮੌਕੇ ‘ਤੇ ਮਾਡਲਾਂ ਦੇ ਇਲਾਵਾ ਫੈਂਨਸੀ ਡਰੈਸ, ਡਰਾਮਾ ਤੇ ਕੁਇਜ ਦੇ ਮੁਕਾਬਲੇ ਵੀ ਕਰਵਾਏ ।
ਪ੍ਰਦਰਸ਼ਨੀ ਦੇ ਅੰਤ ਵਿੱਚ, ਵੱਖ-ਵੱਖ ਮਾਡਲਾਂ , ਪ੍ਰੋਜੈਕਟਾਂ ਅਤੇ ਮੁਕਾਬਲਿਆਂ  ਦਾ ਧਿਆਨ ਨਾਲ ਨਿਰੀਖਣ ਕਰਨ ਤੋਂ ਬਾਅਦ, ਜੱਜਾਂ ਨੇ ਵਿਜੇਤਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਸਰਟੀਫ਼ਿਕੇਟ ਅਤੇ ਯਾਦਗਾਰੀ ਚਿੰਨ੍ਹ ਦਿੱਤੇ ਗਏ। ਪ੍ਰਦਰਸ਼ਨੀ ਦੀ ਸਮਾਪਤੀ ਪ੍ਰਿੰਸੀਪਲ ਦੇ ਅਮੁੱਲ ਵਿਚਾਰਾਂ ਨਾਲ ਹੋਈ । ਉਨ੍ਹਾਂ ਨੇ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨੌਜਵਾਨ ਪੀੜ੍ਹੀ ਦਾ ਯੋਗਦਾਨ ਅਹਿਮ ਸਥਾਨ ਰੱਖਦਾ ਹੈ ਅਤੇ ਅੱਜ ਦੇ ਨੌਜਵਾਨ ਕੱਲ੍ਹ ਦਾ ਭਵਿੱਖ ਹਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here