Homeਪੰਜਾਬੀਪੰਜਾਬਸਿਵਲ ਸਰਜਨ ਡਾ. ਰਮਿੰਦਰ ਕੌਰ , ਜਿਲਾ ਮਾਸ ਮੀਡੀਆ ਅਫਸਰ ,ਸੀਨੀਅਰ ਅਸਿਸਟੈਂਟ  ਹੋਏ ਸੇਵਾ ਮੁਕਤ

ਸਿਵਲ ਸਰਜਨ ਡਾ. ਰਮਿੰਦਰ ਕੌਰ , ਜਿਲਾ ਮਾਸ ਮੀਡੀਆ ਅਫਸਰ ,ਸੀਨੀਅਰ ਅਸਿਸਟੈਂਟ  ਹੋਏ ਸੇਵਾ ਮੁਕਤ

- Advertisement -spot_img

ਸਿਹਤ ਸਟਾਫ ਵੱਲੋਂ ਡਾ. ਰਮਿੰਦਰ ਕੌਰ , ਕ੍ਰਿਸ਼ਨ ਕੁਮਾਰ, ਮੁਕੇਸ਼ ਕੁਮਾਰ  ਨੂੰ ਦਿੱਤੀ ਵਿਦਾਇਗੀ ਪਾਰਟੀ
ਪਟਿਆਲਾ/31 ਮਾਰਚ,

ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ ,ਜਿਲਾ ਮਾਸ ਮੀਡੀਆ ਅਫਸਰ  ਕ੍ਰਿਸ਼ਨ ਕੁਮਾਰ ਅਤੇ ਮੁਕੇਸ਼ ਕੁਮਾਰ ਸੀਨੀਅਰ ਅਸਿਸਟੈਂਟ ਅੱਜ ਆਪਣੀ 58 ਸਾਲ ਦੀ ਉਮਰ ਪੁਰੀ ਕਰਨ ਤੇਂ ਸਰਕਾਰੀ ਨੌਕਰੀ ਤੋਂ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਦੇ ਮੌਕੇ ਤੇ ਸਮੂਹ ਸਿਹਤ ਸਟਾਫ ਵੱਲੋਂ ਉੁਹਨਾਂ ਨੁੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਪਾਰਟੀ ਮੌਕੇ ਬੋਲਦਿਆਂ ਸਹਾਇਕ ਸਿਵਲ ਸਰਜਨ ਡਾ. ਰਚਨਾ ਨੇ ਦੱਸਿਆ ਕਿ ਸਿਵਲ ਸਰਜਨ ਡਾ. ਰਮਿੰਦਰ ਕੌਰ  ਲਗਭਗ30 ਸਾਲ ਦੀਆਂ ਸਰਕਾਰੀ ਸੇਵਾਵਾਂ ਦੇ ਕੇ ਆਪਣੇ ਅਹੁਦੇ ਤੋਂ ਬੇਦਾਗ ਅਤੇ ਇਮਾਨਦਾਰ ਅਫਸਰ ਦੇ ਤੌਰ ਤੇ ਰਿਟਾਇਰ ਹੋਏ ਹਨ।ਉਹਨਾਂ ਕਿਹਾ ਕਿ ਸਿਵਲ ਸਰਜਨ ਡਾ. ਰਮਿੰਦਰ  ਕੌਰ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਸਮੂਹ ਸਿਹਤ ਪ੍ਰੋਗਰਾਮਾਂ ਨੁੰ ਜਿਲੇ੍ ਵਿੱਚ ਲਾਗੂ ਕਰਵਾ ਕੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਉਪਲਬਧ ਕਰਵਾਈਅਾ ।ਉਹਨਾਂ ਨੇ ਹਮੇਸ਼ਾ ਹੀ ਸਰਕਾਰੀ ਨੌਕਰੀ ਦੋਰਾਨ ਕੰਮ ਨੂੰ ਪਹਿਲ ਦੇ ਕੇ ਲੋਕਾਂ ਦੀਆਂ ਸਿਹਤ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ।ਡਿੳਟੀ ਦੋਰਾਣ ਜਿਥੇ ਉਹਨਾਂ ਇੱਕ ਚੰਗੇ ਪ੍ਰਸਾਸ਼ਨਕ ਅਧਿਕਾਰੀ ਵੱਜੋਂ ਕੰਮ ਕੀਤਾ । ਜਿਲਾ ਪਰਿਵਾਰ ਭਲਾਈ ਅਫਸਰ ਡਾ.ਐਸ .ਜੇ ਸਿੰਘ ਨੇ ਦੱਸਿਆ ਕਿ ਕਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ ਨੇ ਲਗਭਗ 33 ਸਾਲ ਅਪਣੀਆਂ ਸੇਵਾਂਵਾਂ ਦਿੱਤੀਆ ਉਹਨਾਂ ਬਹੁਤ ਇਮਾਨਦਾਰੀ ਅਤੇ ਅਣਥੱਕ ਮਿਹਨਤ ਨਾਲ ਅਪਣੀ ਡਿੳੈਟੀ ਕੀਤੀ ਅਤੇ  ਸਿਹਤ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਹਰ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ। ਸ੍ਰੀਮੁਕੇਸ਼ ਕੁਮਾਰ  ਨੇ ਵੀ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਅਤੇ ਅਪਣੇ ਕਰਤੱਵਾਂ ਨੂੰ ਪਹਿਲ ਦਿੱਤੀ ।।ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਆਪਣੇ ਭਾਸ਼ਣ ਵਿੱਚ ਜਿਥੇ ਸਾਰਿਆਂ ਨੂੰ ਰਿਟਾਇਰਮੈਂਟ ਮੋਕੇ ਵਧਾਈ ਦਿੱਤੀ, ਉਥੇ ਪ੍ਰਮਾਤਮਾ ਅੱਗੇ ਉਹਨਾਂ ਦੀ ਲੰਬੀ ਉਮਰ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਦੀ ਕਾਮਨਾ ਕੀਤੀ।ਸਮੂਹ ਸਟਾਫ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਮੋਕੇ ਸਮੂਹ ਸਿਹਤ ਪ੍ਰੌਗਰਾਮ ਅਫਸਰ ਅਤੇ ਦਫਤਰੀ ਸਟਾਫ ਵੀ ਹਾਜਰ ਸੀ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here