Homeਪੰਜਾਬੀਪੰਜਾਬਸਿਵਲ ਪੁਲਿਸਿੰਗ ਨੂੰ ਹੋਰ ਸੁਵਿਧਾਜਨਕ ਅਤੇ ਲੋਕ-ਪੱਖੀ ਬਣਾਉਣ ਲਈ ਪੰਜਾਬ ਪੁਲਿਸ ਅਤੇ...

ਸਿਵਲ ਪੁਲਿਸਿੰਗ ਨੂੰ ਹੋਰ ਸੁਵਿਧਾਜਨਕ ਅਤੇ ਲੋਕ-ਪੱਖੀ ਬਣਾਉਣ ਲਈ ਪੰਜਾਬ ਪੁਲਿਸ ਅਤੇ ਆਈ.ਪੀ.ਐਫ. ਵੱਲੋਂ ਸਮਝੌਤਾ ਸਹੀਬੱਧ: ਏਡੀਜੀਪੀ ਏਐਸ ਰਾਏ

- Advertisement -spot_img

ਆਈ.ਪੀ.ਐਫ. ਰੂਪਨਗਰ ਸਮੇਤ ਚਾਰ ਜ਼ਿਲ੍ਹਿਆਂ ਵਿੱਚ ਸਥਿਤ 30 ਪੁਲਿਸ ਥਾਣਿਆਂ ‘ਤੇ ਧਿਆਨ ਕੇਂਦਰਤ ਕਰੇਗਾ

ਚੰਡੀਗੜ੍ਹ/ ਰੂਪਨਗਰ, 25 ਮਾਰਚ

ਭਾਰਤੀ ਪੁਲਿਸ ਫਾਊਂਡੇਸ਼ਨ (ਆਈ.ਪੀ.ਐਫ.) ਵੱਲੋਂ ਦੇਸ਼ ਦੇ ਚਾਰ ਸੂਬਿਆਂ – ਤਾਮਿਲਨਾਡੂ, ਤੇਲੰਗਾਨਾ, ਰਾਜਸਥਾਨ ਅਤੇ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਪ੍ਰਾਜੈਕਟ ‘ਅੰਦਰੂਨੀ ਪੁਲਿਸ ਸੁਧਾਰ’ ਦੀ ਸ਼ੁਰੂਆਤ ਅੱਜ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਰਸਮੀ ਤੌਰ ‘ਤੇ ਹੋਈ। ਇਸ ਮੌਕੇ ਡੀਜੀਪੀ ਪੰਜਾਬ ਗੌਰਵ ਯਾਦਵ (ਆਈਪੀਐਸ), ਵਾਈਸ-ਪ੍ਰਧਾਨ ਆਈਪੀਐਫ ਤੇ ਪ੍ਰਾਜੈਕਟ ਡਾਇਰੈਕਟਰ ਡਾ. ਇਸ਼ ਕੁਮਾਰ (ਆਈ.ਪੀ.ਐਸ. ਸੇਵਾਮੁਕਤ), ਏਡੀਜੀਪੀ/ਟ੍ਰੈਫਿਕ ਅਤੇ ਸੜਕ ਸੁਰੱਖਿਆ-ਕਮ-ਸਟੇਟ ਨੋਡਲ ਅਫ਼ਸਰ ਏ.ਐਸ. ਰਾਏ (ਆਈਪੀਐਸ) ਅਤੇ ਪ੍ਰਾਜੈਕਟ ਦੇ ਸਟੇਟ ਸੁਪਰਵਾਈਜ਼ਰ ਜੀ.ਐਸ. ਸੰਧੂ (ਆਈਪੀਐਸ ਸੇਵਾਮੁਕਤ) ਦੀ ਹਾਜ਼ਰੀ ਵਿੱਚ ਆਈ.ਪੀ.ਐਫ. ਅਤੇ ਪੰਜਾਬ ਪੁਲਿਸ ਵਿਚਕਾਰ ਸਮਝੌਤੇ ‘ਤੇ ਦਸਤਖਤ ਕੀਤੇ ਗਏ।

ਪੁਲਿਸ ਲਾਈਨ ਦੇ ਆਡੀਟੋਰੀਅਮ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏਡੀਜੀਪੀ ਏ.ਐਸ. ਰਾਏ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਪੁਲਿਸ ਅਤੇ ਆਈ.ਪੀ.ਐਫ. ਵਿਚਕਾਰ ਸਹਿਯੋਗ ਦਾ ਰਾਹ ਖੋਲ੍ਹੇਗਾ। ਇਸ ਨਾਲ ਪੁਲਿਸ ਦੇ ਰੋਜ਼ਾਨਾ ਕੰਮਕਾਜ ਵਿੱਚ ਨਾਗਰਿਕ-ਕੇਂਦਰਿਤ ਸੁਧਾਰ ਲਿਆਉਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਵਿੱਚ ਮਦਦ ਮਿਲੇਗੀ। ਇਸ ਤਹਿਤ ਸਿਵਲ ਪੁਲਿਸਿੰਗ ਨੂੰ ਵਧੇਰੇ ਸੁਖਾਲਾ ਅਤੇ ਲੋਕ-ਹਿਤੈਸ਼ੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।

ਸ੍ਰੀ ਰਾਏ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਆਈ.ਪੀ.ਐਫ. ਚਾਰ ਜ਼ਿਲ੍ਹਿਆਂ – ਐਸਏਐਸ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਖੰਨਾ ਵਿੱਚ ਸਥਿਤ 30 ਪੁਲਿਸ ਥਾਣਿਆਂ ‘ਤੇ ਕੰਮ ਕਰੇਗਾ। ਇਨ੍ਹਾਂ ਵਿੱਚ ਰੂਪਨਗਰ ਜ਼ਿਲ੍ਹੇ ਦੇ 9 ਥਾਣੇ ਸ਼ਾਮਲ ਹਨ, ਜਿਵੇਂ ਕਿ ਸਿਟੀ ਰੂਪਨਗਰ, ਸਦਰ ਰੂਪਨਗਰ, ਸਿੰਘ ਭਾਗਵੰਤਪੁਰ, ਸਿਟੀ ਮੋਰਿੰਡਾ, ਸਦਰ ਮੋਰਿੰਡਾ, ਚਮਕੌਰ ਸਾਹਿਬ, ਆਨੰਦਪੁਰ ਸਾਹਿਬ, ਨੂਰਪੁਰਬੇਦੀ ਅਤੇ ਨੰਗਲ। ਬਾਅਦ ਵਿੱਚ ਇਸ ਪ੍ਰਾਜੈਕਟ ਨੂੰ ਪੜਾਅਵਾਰ ਸੂਬੇ ਦੇ ਹੋਰ ਜ਼ਿਲ੍ਹਿਆਂ ਤੱਕ ਵਧਾਇਆ ਜਾਵੇਗਾ।

ਏ.ਡੀ.ਜੀ.ਪੀ. ਨੇ ਕਿਹਾ ਕਿ ਇਸ ਪਹਿਲ ਦੇ ਤਹਿਤ ਆਈ.ਪੀ.ਐਫ. ਦੀ ਖੋਜ ਟੀਮ 25 ਮਾਰਚ 2025 ਤੋਂ 2 ਅਪ੍ਰੈਲ 2025 ਤੱਕ ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਿਆਂ ਵਿੱਚ ਸ਼ਿਕਾਇਤਕਰਤਾਵਾਂ, ਪੀੜਤਾਂ, ਗਵਾਹਾਂ, ਦੋਸ਼ੀਆਂ, ਮੁਕੱਦਮੇ ਅਧੀਨ ਵਿਅਕਤੀਆਂ, ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨਾਲ ਜਨਤਕ ਸਲਾਹ-ਮਸ਼ਵਰਾ ਮੀਟਿੰਗਾਂ ਕਰੇਗੀ।

watch….Yudh Nashian Virudh Campaign: 1259 FIRs Filed, 1758 Arrested So Far – Harpal Cheema

ਇਸ ਮੌਕੇ ਡਾ. ਇਸ਼ ਕੁਮਾਰ (ਆਈਪੀਐਸ, ਸੇਵਾਮੁਕਤ) ਨੇ ਕਿਹਾ ਕਿ ਆਈ.ਪੀ.ਐਫ. ਟੀਮ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨਾਲ ਮੀਟਿੰਗਾਂ ਕਰੇਗੀ, ਮੁੱਖ ਸਮੱਸਿਆਵਾਂ ਦੀ ਪਛਾਣ ਕਰੇਗੀ, ਸੁਧਾਰ ਮੈਨੂਅਲ ਤਿਆਰ ਕਰੇਗੀ, ਪੁਲਿਸ ਸਟਾਫ ਨੂੰ ਸਿਖਲਾਈ ਦੇਵੇਗੀ, ਨਵੇਂ ਕੰਮਕਾਜ ਦੇ ਅਸਰ ਦਾ ਮੁਲਾਂਕਣ ਕਰੇਗੀ ਅਤੇ ਲੋੜੀਂਦੀਆਂ ਸਿਫਾਰਸ਼ਾਂ ਪੇਸ਼ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਮਨੁੱਖੀ ਸ਼ਕਤੀ, ਲੌਜਿਸਟਿਕਸ, ਡੇਟਾ ਤੱਕ ਪਹੁੰਚ ਅਤੇ ਤਾਲਮੇਲ ਵਿੱਚ ਪੂਰੀ ਸਹਾਇਤਾ ਕਰੇਗੀ ਤਾਂ ਜੋ ਇਸ ਪ੍ਰਾਜੈਕਟ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਸਕੇ।

ਪ੍ਰਾਜੈਕਟ ਡਾਇਰੈਕਟਰ ਡਾ. ਇਸ਼ ਕੁਮਾਰ ਨੇ ਡੀਜੀਪੀ ਨੂੰ ਭਰੋਸਾ ਦਿੱਤਾ ਕਿ ਇਸ ਖੋਜ-ਅਧਾਰਤ ਪ੍ਰਾਜੈਕਟ ਦੇ ਨਤੀਜੇ ਲੋਕਾਂ ਲਈ ਲਾਭਕਾਰੀ ਹੋਣਗੇ ਅਤੇ ਪੰਜਾਬ ਪੁਲਿਸ ਦੀ ਸਾਖ ਨੂੰ ਉੱਚਾ ਚੁੱਕਣਗੇ।

ਅੱਜ ਆਈ.ਪੀ.ਐਫ. ਟੀਮ ਨੇ ਡਾ. ਇਸ਼ ਕੁਮਾਰ ਅਤੇ ਏ.ਡੀ.ਜੀ.ਪੀ. ਏ.ਐਸ. ਰਾਏ ਦੀ ਅਗਵਾਈ ਵਿੱਚ ਰੂਪਨਗਰ ਜ਼ਿਲ੍ਹੇ ਦੇ ਐਸਐਚਓਜ਼ ਸਮੇਤ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਐਸਐਸਪੀ ਰੂਪਨਗਰ ਜੀ.ਐਸ. ਖੁਰਾਣਾ (ਆਈਪੀਐਸ) ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here