Homeਪੰਜਾਬੀਪੰਜਾਬਪੰਜਾਬ ਟਰਾਂਸਪੋਰਟ ਵਿਭਾਗ ਨੇ ਕਰਮਚਾਰੀਆਂ ਲਈ ਆਨਲਾਈਨ ਹਾਜ਼ਰੀ ਪ੍ਰਣਾਲੀ ਲਾਗੂ ਕੀਤੀ: ਭੁੱਲਰ

ਪੰਜਾਬ ਟਰਾਂਸਪੋਰਟ ਵਿਭਾਗ ਨੇ ਕਰਮਚਾਰੀਆਂ ਲਈ ਆਨਲਾਈਨ ਹਾਜ਼ਰੀ ਪ੍ਰਣਾਲੀ ਲਾਗੂ ਕੀਤੀ: ਭੁੱਲਰ

- Advertisement -spot_img

ਹੈੱਡਕੁਆਰਟਰ ਅਤੇ ਖੇਤਰੀ ਦਫਤਰਾਂ ਵਿੱਚ ਅੱਜ ਤੋਂ ‘ਐਮ-ਸੇਵਾ ਐਪ’ ਰਾਹੀਂ ਹਾਜ਼ਰੀ ਦਰਜ

ਕਰਮਚਾਰੀਆਂ ਨੂੰ ਦਿਨ ਵਿੱਚ ਦੋ ਵਾਰ ਹਾਜ਼ਰੀ ਲਗਾਉਣ ਦੇ ਹੁਕਮ

ਟਰਾਂਸਪੋਰਟ ਵਿਭਾਗ ਅਤੇ ਐਸ.ਡੀ.ਐਮ. ਦਫਤਰਾਂ ਦੇ ਸਮੁੱਚੇ ਸਟਾਫ ਨੂੰ ਨਵੀਂ ਪ੍ਰਣਾਲੀ ਦੀ ਸਿਖਲਾਈ

ਇਸ ਪਹਿਲਕਦਮੀ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਧੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਤੇਜ਼ੀ ਨਾਲ ਹੋਵੇਗਾ: ਟਰਾਂਸਪੋਰਟ ਮੰਤਰੀ

ਚੰਡੀਗੜ੍ਹ, 11 ਅਪ੍ਰੈਲ

ਪੰਜਾਬ ਟਰਾਂਸਪੋਰਟ ਵਿਭਾਗ ਨੇ ਕਰਮਚਾਰੀਆਂ ਦੀ ਹਾਜ਼ਰੀ ਨੂੰ ਡਿਜੀਟਲ ਕਰਨ ਦਾ ਅਹਿਮ ਫੈਸਲਾ ਲੈਂਦਿਆਂ ਅੱਜ ਤੋਂ ਆਨਲਾਈਨ ਹਾਜ਼ਰੀ ਪ੍ਰਣਾਲੀ ਸ਼ੁਰੂ ਕਰ ਦਿੱਤੀ ਹੈ। ਸਾਰੇ ਕਰਮਚਾਰੀਆਂ ਨੂੰ ਹੁਣ ਦਿਨ ਵਿੱਚ ਦੋ ਵਾਰ ਆਨਲਾਈਨ ਹਾਜ਼ਰੀ ਲਗਾਉਣੀ ਲਾਜ਼ਮੀ ਹੋਵੇਗੀ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲਾਂ ਹਾਜ਼ਰੀ ਰਜਿਸਟਰਾਂ ਵਿੱਚ ਹੱਥੀਂ ਦਰਜ ਕੀਤੀ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਅਤੇ ਐਸ.ਡੀ.ਐਮ. ਦਫਤਰਾਂ ਵਿੱਚ ਕੰਮ ਕਰਦੇ ਸਾਰੇ ਰੈਗੂਲਰ, ਆਊਟਸੋਰਸ, ਕੰਟਰੈਕਚੁਅਲ ਅਤੇ ਲੈਬ ਅਟੈਂਡੈਂਟ ਸਮੇਤ ਸਮੁੱਚੇ ਸਟਾਫ ਨੂੰ ਆਨਲਾਈਨ ਹਾਜ਼ਰੀ ਪ੍ਰਣਾਲੀ ਦੀ ਪੂਰੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਇਸ ਵੱਲ ਸੁਚਾਰੂ ਢੰਗ ਨਾਲ ਸਿਫਟ ਕੀਤਾ ਜਾ ਸਕੇ।

ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਸਾਰੇ ਕਰਮਚਾਰੀਆਂ ਨੂੰ ‘ਐਮ-ਸੇਵਾ ਐਪ’ ਰਾਹੀਂ ਹਾਜ਼ਰੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਤੋਂ ਹੈੱਡਕੁਆਰਟਰ ਅਤੇ ਖੇਤਰੀ ਦਫਤਰਾਂ ਦੇ ਕਰਮਚਾਰੀਆਂ ਨੇ ਇਸ ਐਪ ਰਾਹੀਂ ਹਾਜ਼ਰੀ ਦਰਜ ਕਰਨੀ ਸ਼ੁਰੂ ਕਰ ਦਿੱਤੀ ਹੈ।

watch……Yudh Nashian Virudh Campaign: 1259 FIRs Filed, 1758 Arrested So Far – Harpal Cheema

ਭੁੱਲਰ ਨੇ ਅੱਗੇ ਕਿਹਾ ਕਿ ਸਾਰੇ ਕਰਮਚਾਰੀਆਂ ਦੇ ‘ਐਮ-ਸੇਵਾ’ ਲੌਗਇਨ ਬਣਾਉਣ ਅਤੇ ਵਿਸਤ੍ਰਿਤ ਯੂਜ਼ਰ ਗਾਈਡ ਮੁਹੱਈਆ ਕਰਵਾਉਣ ਤੋਂ ਬਾਅਦ ਇਹ ਆਨਲਾਈਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕਰਮਚਾਰੀ ਘਰੋਂ ਹਾਜ਼ਰੀ ਨਹੀਂ ਲਗਾ ਸਕਣਗੇ ਕਿਉਂਕਿ ਇਸ ਪ੍ਰਣਾਲੀ ਵਿੱਚ ਜੀਓ-ਫੈਂਸਿੰਗ ਦੇ ਨਾਲ-ਨਾਲ ਲੈਟੀਟਿਊਡ ਅਤੇ ਲੌਂਗੀਟਿਊਡ ਟਰੈਕਿੰਗ ਸੌਫਟਵੇਅਰ ਸ਼ਾਮਲ ਹੈ। ਇਹ ਤਕਨੀਕ ਹਾਜ਼ਰੀ ਦਰਜ ਕਰਨ ਸਮੇਂ ਕਰਮਚਾਰੀ ਦੀ ਲੋਕੇਸ਼ਨ ਨੂੰ ਆਪਣੇ-ਆਪ ਰਿਕਾਰਡ ਕਰਦੀ ਹੈ।

ਭੁੱਲਰ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਨੂੰ ਦਫਤਰ ਤੋਂ ਬਾਹਰ ਕੰਮ ਕਰਨਾ ਪਵੇ, ਤਾਂ ਉਸ ਨੂੰ ਮੋਬਾਈਲ ਡਿਵਾਈਸ ਰਾਹੀਂ ਆਪਣੀ ਲੋਕੇਸ਼ਨ ਦੀ ਪੁਸ਼ਟੀ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ, “ਇਹ ਪਹਿਲਕਦਮੀ ਨਾ ਸਿਰਫ਼ ਵਿਭਾਗ ਦੀ ਕਾਰਜਕੁਸ਼ਲਤਾ ਨੂੰ ਵਧਾਏਗੀ, ਸਗੋਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਵਧੇਰੇ ਪ੍ਰਭਾਵਸ਼ੀਲ ਅਤੇ ਤੇਜ਼ੀ ਨਾਲ ਹੱਲ ਕਰਨ ਵਿੱਚ ਵੀ ਮਦਦ ਕਰੇਗੀ।”

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here