Homeਪੰਜਾਬੀਸੰਜੀਵਨੀ ਬੂਟੀ ਹੈ, ਮਰਦੇ ਇਨਸਾਨਾਂ ਨੂੰ ਸੀਪੀਆਰ ਦੇਣਾ : ਡਾ. ਭਾਰਦਵਾਜ

ਸੰਜੀਵਨੀ ਬੂਟੀ ਹੈ, ਮਰਦੇ ਇਨਸਾਨਾਂ ਨੂੰ ਸੀਪੀਆਰ ਦੇਣਾ : ਡਾ. ਭਾਰਦਵਾਜ

- Advertisement -spot_img

 ਪਟਿਆਲਾ, (11 ਅਪ੍ਰੈਲ )

ਮਰ ਰਹੇ ਇਨਸਾਨ ਨੂੰ  ਵੈਟੀਲੈਟਰ ਵਿਖੇ ਰਖਕੇ ਉਸ ਦੇ  ਦਿਲ ਦਿਮਾਗ ਅਤੇ ਫੇਫੜਿਆਂ ਨੂੰ ਆਕਸੀਜਨ ਦੇਕੇ ਜਿਉਂਦਾ ਕੀਤਾ ਜਾਂਦਾ ਹੈ ਪਰ ਚਾਰ ਪੰਜ ਮਿੰਟ ਜੇਕਰ ਮਰਦੇ ਇਨਸਾਨਾਂ ਨੂੰ ਆਕਸੀਜਨ ਗੁਲੂਕੋਜ਼ ਨਾ ਮਿਲਣ ਤਾਂ ਡਾਕਟਰ ਵੀ ਕੁਝ ਨਹੀਂ ਕਰ ਸਕਦੇ, ਇਸ ਲਈ  ਘਟਨਾ ਵਾਲੀ ਥਾਂ ਤੇ ਮਰਦੇ ਇਨਸਾਨਾਂ ਦੇ  ਕਾਰਡੀਅਕ ਅਰੈਸਟ ਹੋਣ ਤੇ ਜੇਕਰ ਤੁਰੰਤ ਮੌਕੇ ਤੇ ਠੀਕ ਢੰਗ ਤਰੀਕੇ ਨਾਲ ਸੀ ਪੀ ਆਰ ਦੇ ਦਿੱਤਾ ਜਾਵੇ ਤਾਂ ਸੰਜੀਵਨੀ ਬੂਟੀ ਵਾਂਗ ਮਰ ਰਹੇ ਇਨਸਾਨਾਂ ਬਚ ਸਕਦੇ ਹਨ। ਹਸਪਤਾਲ ਤੱਕ ਪੀੜਤਾਂ ਨੂੰ ਮਰਨ ਤੋਂ ਬਚਾਇਆ ਜਾਏ,  ਇਸ ਲਈ ਹਰੇਕ ਵਿਦਿਆਰਥੀ ਅਧਿਆਪਕ ਨਾਗਰਿਕ ਪੁਲਿਸ ਫੈਕਟਰੀ ਕਰਮਚਾਰੀਆਂ ਅਤੇ ਘਰੇਲੂ ਇਸਤਰੀਆਂ ਨੂੰ ਸੀ ਪੀ ਆਰ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ। ਜਿਸ ਬਾਰੇ ਪੰਜਾਬ ਅਤੇ ਪਟਿਆਲਾ ਵਿਖੇ ਕੇਵਲ ਕਾਕਾ ਰਾਮ ਵਰਮਾ ਜੋਂ ਰੈੱਡ ਕਰਾਸ ਤੋਂ ਸੇਵਾ ਮੁਕਤ ਅਫ਼ਸਰ ਹਨ, ਵਲੋਂ ਬਹੁਤ ਵਧੀਆ ਢੰਗ ਤਰੀਕੇ ਨਾਲ ਹਰਰੋਜ ਵਿਦਿਆਰਥੀਆਂ ਅਧਿਆਪਕਾਂ ਆਦਿ ਨੂੰ ਫ਼ਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਵਿਚਾਰ ਡਾਕਟਰ ਬੀ ਐਲ ਭਾਰਦਵਾਜ ਐਮ ਡੀ, ਮੈਡੀਸਨ ਅਤੇ ਦਿਲ ਦੇ ਰੋਗਾਂ ਦੇ ਮਾਹਿਰ, ਸਾਬਕਾ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੇ ਡੀ ਬੀ ਜੀ ਸੰਸਥਾ ਦੇ ਜਾਨਾਂ ਬਚਾਉਣ ਵਾਲੇ ਫ਼ਰਿਸ਼ਤਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਅਜ ਦੇ ਸਮੇਂ ਵਿੱਚ ਇਲਾਜ਼ ਦਵਾਈਆਂ ਅਪ੍ਰੇਸ਼ਨਾਂ ਨਾਲੋਂ ਪਰਹੇਜ਼ ਫ਼ਸਟ ਏਡ ਸੀ ਪੀ ਆਰ ਦੀ ਜਾਣਕਾਰੀ ਜ਼ਰੂਰੀ ਹੈ । ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਨੇ ਕਿਹਾ ਕਿ ਕਾਕਾ ਰਾਮ ਵਰਮਾ ਦੇ ਨਿਸ਼ਕਾਮ ਕਾਰਜਾਂ ਨੂੰ ਉਤਸ਼ਾਹਿਤ ਕਰਦੇ ਹੋਏ ਕੀਮਤੀ ਜਾਨਾਂ ਬਚਾਉਣ ਵਾਲੇ ਮਦਦਗਾਰ ਫਰਿਸਤਿਆ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਸਨਮਾਨਿਤ ਕੀਤਾ ਜਾਂਦਾ ਹੈ। ਕਾਕਾ ਰਾਮ ਵਰਮਾ ਨੂੰ ਮਦਦਗਾਰ ਫਰਿਸਤੇ ਤਿਆਰ ਕਰਨ ਲਈ ਧੰਨਵਾਦ ਕੀਤਾ ਗਿਆ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here