ਪਟਿਆਲਾ, (11 ਅਪ੍ਰੈਲ)
ਸੰਸਕਾਰਾਂ, ਮਰਿਆਦਾਵਾਂ ਅਨੁਸ਼ਾਸਨ ਆਗਿਆ ਪਾਲਣ, ਨਿਮਰਤਾ ਸ਼ਹਿਣਸ਼ੀਲਤਾ ਗੁਣਾਂ ਤੋਂ ਬਿਨਾਂ ਸਿੱਖਿਆ ਅਤੇ ਡਿਗਰੀਆਂ ਦੇਸ਼ ਸਮਾਜ ਘਰ ਪਰਿਵਾਰਾਂ ਇਨਸਾਨੀਅਤ ਨੂੰ ਸੁਰੱਖਿਅਤ ਖੁਸ਼ਹਾਲ ਸਿਹਤਮੰਦ ਉੱਨਤ ਨਹੀਂ ਬਣਾ ਸਕਦੇ। ਇਸ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ । ਇਹ ਵਿਚਾਰ ਪ੍ਰਿੰਸੀਪਲ ਪ੍ਰੀਗਿਆ ਗਰਗ, ਪ੍ਰਾਈਮ ਰੋਜ਼ ਪਬਲਿਕ ਸਕੂਲ ਨੇ ਸਕੂਲ ਵਿਖੇ ਬੱਚਿਆਂ ਨੂੰ ਸਿਹਤ ਤਦੰਰੁਸਤੀ ਸੁਰੱਖਿਆ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਪੀੜਤਾਂ ਦੀ ਸਹਾਇਤਾ ਕਰਨ ਅਤੇ ਆਪਣੇ ਘਰ ਪਰਿਵਾਰ ਮਹੱਲੇ ਨੂੰ ਸੰਕਟ ਸਮੇਂ ਬਚਾਉਣ ਦੇ ਪ੍ਰੋਗਰਾਮ ਵਿਖੇ ਪ੍ਰਗਟ ਕੀਤੇ।
ਪੰਜਾਬ ਪੁਲਿਸ ਆਵਾਜਾਈ ਸਿਖਿਆ ਸੈਲ ਦੇ ਸਬ ਇੰਸਪੈਕਟਰ ਰਾਮ ਸ਼ਰਨ ਨੇ ਆਪਣੀ ਸੁਰੱਖਿਆ ਬਚਾਅ ਖੁਸ਼ਹਾਲੀ ਲਈ ਦੇਸ਼ ਸੜਕਾਂ ਘਰ ਮਹੱਲਿਆ ਸੰਸਥਾਵਾਂ ਦੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਬੱਚਿਆਂ ਨੂੰ ਨਸ਼ਿਆਂ ਅਪਰਾਧਾਂ ਅਤੇ ਗ਼ਲਤ ਅਨਸਰਾਂ ਤੋਂ ਬਚਕੇ ਰਹਿਣ ਲਈ ਪ੍ਰੇਰਿਆ ਕੀਤਾ। ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਨੇ ਬੱਚਿਆਂ ਨੂੰ ਚੰਗੀ ਸਿਹਤ ਤਦੰਰੁਸਤੀ ਤਾਕ਼ਤ ਲਈ ਫਾਸਟ ਫੂਡ ਜੰਕ ਫੂਡ ਕੋਲਡ ਸਟੋਰਾਂ ਬੰਦ ਲਿਫਾਫਿਆਂ ਬੋਤਲਾਂ ਦੇ ਸਾਮਾਨ ਦੀ ਵਰਤੋਂ ਨਾ ਕਰਨ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਨਸ਼ਿਆਂ ਕਾਰਨ ਕੁੱਝ ਸਾਲਾਂ ਬਾਅਦ ਬੱਚੇ ਨੋਜਵਾਨ ਸ਼ੂਗਰ ਪੱਥਰੀ ਬੱਲਡ ਪਰੈਸ਼ਰ, ਮੋਟਾਪੇ, ਦਿਲ ਦਿਮਾਗ ਲੀਵਰ ਹੱਡੀਆਂ ਦੀ ਬਿਮਾਰੀਆਂ ਦੇ ਪੀੜਤ ਹੋ ਰਹੇ ਹਨ ਪਰ ਵੱਧ ਤੋਂ ਵੱਧ ਤਾਜੇ ਫੱਲ ਸਬਜ਼ੀਆਂ ਦਾਲਾਂ ਸ਼ੁਧ ਸਵੱਛ ਪਾਣੀ ਹਵਾਵਾਂ ਵਾਤਾਵਰਨ ਕਸਰਤਾਂ ਸੈਰ ਯੋਗਾ ਸਬਰ ਸ਼ਾਂਤੀ ਨਿਮਰਤਾ ਸਿਹਤਮੰਦ ਤਦਰੁੰਸਤ ਖੁਸ਼ਹਾਲ ਰਖਦੇ ਹਨ। ਇਸ ਮੌਕੇ ਜੂਨੀਅਰ ਗਰੁੱਪ ਵਿੱਚ ਪੂਜਾ ਅਰਚਨਾ, ਰਾਗਨੀ ਪ੍ਰਦੀਪ ਅਤੇ ਹਰਪ੍ਰੀਤ ਕੌਰ ਅਤੇ ਸੀਨੀਅਰ ਗਰੁੱਪ ਵਿੱਚ ਤਨਵੀਰ, ਵੀਰਾਂ ਅਤੇ ਮਹਿਕ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ।

