
- ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 30 ਮਈ ਤੱਕ 15,000 ਛੱਪੜਾਂ ਦੀ ਸਫਾਈ ਪੂਰੀ ਕਰਨ ਦੇ ਹੁਕਮ ਜਾਰੀ ਕੀਤੇ
- 3,973 ਛੱਪੜਾਂ ’ਚੋਂ ਪਾਣੀ ਕੱਢਣ ਦਾ ਕੰਮ ਮੁਕੰਮਲ, 6,606 ਛੱਪੜਾਂ ’ਚ ਕੰਮ ਅੰਤਿਮ ਪੜਾਅ ’ਤੇ
- 1,223 ਛੱਪੜਾਂ ’ਚੋਂ ਗਾਰ ਕੱਢੀ, 3,267 ’ਚ ਗਾਰ ਕੱਢਣ ਦਾ ਕੰਮ ਜਾਰੀ
- ਸਰਪੰਚਾਂ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ‘ਆਪ ਸਰਕਾਰ’ ਦੀ ਸ਼ਲਾਘਾ ਕੀਤੀ
- ਕਿਹਾ, ਜੋ ਕੋਈ ਸਰਕਾਰ ਨਹੀਂ ਕਰ ਸਕੀ, ਮਾਨ ਸਰਕਾਰ ਨੇ ਕਰ ਦਿਖਾਇਆ
ਚੰਡੀਗੜ੍ਹ, 26 ਮਈ 2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਪਿੰਡ ਪੁਨਰਜਨਨ ਮਿਸ਼ਨ ਦੇ ਨਤੀਜੇ ਸਾਹਮਣੇ ਆ ਰਹੇ ਹਨ। ਸਰਪੰਚਾਂ ਦਾ ਕਹਿਣਾ ਹੈ ਕਿ ‘ਆਪ ਸਰਕਾਰ’ ਪਿੰਡਾਂ ਵਿੱਚ ਸੱਚੀ ਤਬਦੀਲੀ ਲਿਆ ਰਹੀ।
ਪੰਜਾਬ ਭਵਨ ’ਚ ਪ੍ਰੈਸਸ ਕਾਨਫਰੰਸ ਨੂੰ ਸੰਬੋਧਣ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿੰਡਾਂ ਦੀ ਸੁੰਦਰਤਾ ਵਧਾਉਣ ਲਈ ਸਥਾਈ ਵਿਕਾਸ ’ਤੇ ਕੇਂਦਰਿਤ ਪੰਜਾਬ ਸਰਕਾਰ ਨੇ 15,000 ਛੱਪੜਾਂ ਦੀ ਸਫਾਈ ਲਈ ਵੱਡੀ ਪਹਿਲਕਦਮੀ ਸ਼ੁਰੂ ਕੀਤੀ। ਇਹ ਮਿਸ਼ਨ ਪੰਜਾਬ ਦੇ 154 ਬਲਾਕਾਂ ’ਚ ਪੜਾਅਵਾਰ ਅਤੇ ਲੋਕ ਸਹਿਯੋਗ ਨਾਲ ਸਫਲਤਾਪੂਰਵਕ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ 3,973 ਛੱਪੜਾਂ ’ਚੋਂ ਪਾਣੀ ਕੱਢਣ ਦਾ ਕੰਮ ਪੂਰਾ ਹੋ ਚੁੱਕਾ, ਜਦਕਿ 6,606 ਛੱਪੜਾਂ ’ਚ ਇਹ ਕੰਮ ਮੁਕੰਮਲ ਹੋਣ ਦੇ ਨੇੜੇ ਹੈ। ਸਾਰੇ ਛੱਪੜਾਂ ਅਤੇ ਟੋਬਿਆਂ ’ਚੋਂ ਪਾਣੀ ਕੱਢਣ ਦੀ ਪ੍ਰਕਿਰਿਆ 30 ਮਈ 2025 ਤੱਕ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪਿੰਡਾਂ ਦੇ ਸਾਰੇ ਛੱਪੜਾਂ ਦੀ ਸਫਾਈ ਬਰਸਾਤੀ ਮੌਸਮ ਤੋਂ ਪਹਿਲਾਂ ਹੋਵੇਗੀ।
ਮੰਤਰੀ ਨੇ ਅੱਗੇ ਦੱਸਿਆ ਕਿ 1,223 ਛੱਪੜਾਂ ’ਚੋਂ ਗਾਰ ਕੱਢਣ ਦਾ ਕੰਮ ਪੂਰਾ ਹੋਇਆ, ਜਦਕਿ 3,267 ’ਚ ਇਹ ਕੰਮ ਜਾਰੀ ਹੈ। ਵਿੱਤੀ ਸਾਲ 2025-26 ਦੇ ਪਹਿਲੇ ਪੜਾਅ ’ਚ 5,000 ਥਾਪਰ ਮਾਡਲ ਤਿਆਰ ਕੀਤੇ ਜਾ ਰਹੇ ਹਨ।
ਪ੍ਰੈਸ ਕਾਨਫਰੰਸ ’ਚ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੂਰਮਾਜਰਾ ਅਤੇ ਖੈਰਾਬਾਦ ਦੀਆਂ ਸਰਪੰਚ ਹਰਪ੍ਰੀਤ ਕੌਰ, ਹਰਦੀਪ ਕੌਰ, ਅਤੇ ਫਤਹਿਗੜ੍ਹ ਸਾਹਿਬ ਦੇ ਪਿੰਡ ਸਾਨੀਪੁਰ ਦੇ ਸਰਪੰਚ ਇੰਦਰਦੀਪ ਸਿੰਘ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ‘ਆਪ ਸਰਕਾਰ’ ਨੇ ਪਿੰਡਾਂ ਦੀ ਨੁਹਾਰ ਬਦਲਣ ਵਾਲੇ ਕੰਮ ਕੀਤੇ, ਜੋ ਕੋਈ ਹੋਰ ਸਰਕਾਰ ਨਹੀਂ ਕਰ ਸਕੀ।
watch…..ग्रामीण आबादी को 315 करोड़ की योजनाओं से मिलेगा पीने का साफ पानी
ਪਿੰਡਾਂ ਦੀਆਂ ਸਫਲ ਕਹਾਣੀਆਂ:
ਬੂਰਮਾਜਰਾ: ਪਿੰਡ ਦੇ 1.5 ਏਕੜ ਦੇ ਛੱਪੜ ਦੀ ਪਹਿਲੀ ਵਾਰ ਵੱਡੇ ਪੱਧਰ ’ਤੇ ਸਫਾਈ ਹੋ ਰਹੀ ਹੈ। ਪਾਣੀ ਕੱਢਣ ਦਾ ਕੰਮ ਪੂਰਾ ਹੋਇਆ, ਅਤੇ ਗਾਰ ਕੱਢਣ ਦਾ ਕੰਮ 80% ਮੁਕੰਮਲ ਹੈ। ਕੱਢੀ ਗਾਰ ਨੂੰ ਖੇਡ ਮੈਦਾਨ ਅਤੇ ਛੱਪੜ ਦੇ ਕੰਢਿਆਂ ਨੂੰ ਉੱਚਾ ਕਰਨ ਲਈ ਵਰਤਿਆ ਜਾ ਰਿਹਾ। ਅਗਲੇ 10 ਦਿਨਾਂ ’ਚ ਥਾਪਰ/ਸੀਚੇਵਾਲ ਮਾਡਲ ਨਾਲ ਪਾਣੀ ਨੂੰ ਸਾਫ ਕੀਤਾ ਜਾਵੇਗਾ। ਸਰਪੰਚ ਅਤੇ ਪੰਚ ਸਮਰਥਨ ਕਰ ਰਹੇ ਹਨ।
ਖੈਰਾਬਾਦ: 10 ਸਾਲਾਂ ਤੋਂ ਸਫਾਈ ਨਾ ਹੋਣ ਕਾਰਨ ਛੱਪੜ ਗੰਦੇ ਪਾਣੀ ਨਾਲ ਭਰਿਆ ਅਤੇ ਅਕਸਰ ਓਵਰਫਲੋ ਹੁੰਦਾ ਸੀ। 1 ਏਕੜ ਦਾ ਇਹ ਛੱਪੜ ਹੁਣ ਪੂਰੀ ਤਰ੍ਹਾਂ ਸਾਫ ਅਤੇ ਸੁੱਕਾ ਹੈ। ਕੱਢੀ ਮਿੱਟੀ ਨਾਲ ਕੰਢੇ ਮਜ਼ਬੂਤ ਕੀਤੇ ਗਏ, ਜਿਸ ਨਾਲ ਆਸਪਾਸ ਤੁਰਨਾ ਸੌਖਾ ਹੋਇਆ। 2,100 ਦੀ ਆਬਾਦੀ ਵਾਲੇ ਪਿੰਡ ਦੇ ਲੋਕ ਸਫਾਈ ਤੋਂ ਖੁਸ਼ ਹਨ ਅਤੇ ਛੱਪੜ ਨੂੰ ਸਾਫ ਰੱਖਣ ਦੀ ਸਹੁੰ ਖਾਧੀ।
ਸਾਨੀਪੁਰ: 3,000 ਦੀ ਆਬਾਦੀ ਵਾਲੇ ਪਿੰਡ ਦੇ 1 ਏਕੜ ਦੇ ਛੱਪੜ ਦੀ ਸਾਲਾਂ ਬਾਅਦ ਸਫਾਈ ਹੋਈ। ਪਹਿਲਾਂ ਕਦੇ ਪਾਣੀ ਜਾਂ ਗਾਰ ਨਹੀਂ ਕੱਢੀ ਗਈ। ਹੁਣ ਪਾਣੀ ਕੱਢਿਆ ਜਾ ਚੁੱਕਾ, ਅਤੇ 60% ਗਾਰ ਕੱਢਣ ਦਾ ਕੰਮ ਪੂਰਾ ਹੋਇਆ। ਬਾਕੀ ਕੰਮ ਇੱਕ ਹਫਤੇ ’ਚ ਮੁਕੰਮਲ ਹੋਵੇਗਾ। ਗਾਰ ਨੂੰ ਖੇਡ ਮੈਦਾਨ ਪੱਧਰੇ ਕਰਨ ਅਤੇ ਖੇਤਾਂ ’ਚ ਵਰਤਿਆ ਜਾ ਰਿਹਾ। ਜੂਨ ਦੇ ਪਹਿਲੇ ਹਫਤੇ ’ਚ ਥਾਪਰ/ਸੀਚੇਵਾਲ ਮਾਡਲ ਨਾਲ ਪਾਣੀ ਸ਼ੁੱਧ ਕੀਤਾ ਜਾਵੇਗਾ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇ ਪਿੰਡ ਵਾਸੀ ਹੁਣ ਸੱਚਮੁੱਚ ਤਰੱਕੀ ਅਤੇ ਬਦਲਾਅ ਦੇਖ ਰਹੇ ਹਨ। ਸਰਕਾਰ ਅਗਲੇ ਦਿਨਾਂ ’ਚ ਪੰਜਾਬ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਲਈ ਵਚਨਬੱਧ ਹੈ।




