Homeਪੰਜਾਬੀਦਿਲਜੀਤ ਦੋਸਾਂਝ ਦੀ ਗੂੰਜੇਗੀ ਲੈਟਿਨ ਗ੍ਰੈਮੀ ਐਵਾਰਡਜ਼ ਵਿੱਚ ਆਵਾਜ਼, ਪੰਜਾਬੀਆਂ ਲਈ ਮਾਣ...

ਦਿਲਜੀਤ ਦੋਸਾਂਝ ਦੀ ਗੂੰਜੇਗੀ ਲੈਟਿਨ ਗ੍ਰੈਮੀ ਐਵਾਰਡਜ਼ ਵਿੱਚ ਆਵਾਜ਼, ਪੰਜਾਬੀਆਂ ਲਈ ਮਾਣ !

- Advertisement -spot_img

ਪਟਿਆਲਾ, 8 ਨਵੰਬਰ (ਸ਼ਾਹੀ)

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕਰਨ ਜਾ ਰਹੇ ਹਨ। ਦਿਲਜੀਤ ਦੋਸਾਂਝ 2026 ਦੇ ਲੈਟਿਨ ਗ੍ਰੈਮੀ ਐਵਾਰਡਜ਼ ਸਮਾਰੋਹ ਵਿੱਚ ਆਪਣੀ ਗਾਇਕੀ ਦਾ ਜਲਵਾ ਦਿਖਾਉਣਗੇ। ਲੈਟਿਨ ਰਿਕਾਰਡਿੰਗ ਅਕੈਡਮੀ ਵੱਲੋਂ ਇਸ ਸਬੰਧੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ।

ਦਿਲਜੀਤ ਇਸ ਸਮਾਰੋਹ ਦੌਰਾਨ ਕੋਲੰਬੀਆ ਦੀ ਮਸ਼ਹੂਰ ਗਾਇਕਾ ਕਰੋਲ ਜੀ ਅਤੇ ਅਰਜਨਟੀਨਾ ਦੇ ਸੰਗੀਤ ਨਿਰਮਾਤਾ ਬਿਜ਼ਾਰਾਪ ਨਾਲ ਸਟੇਜ ਸਾਂਝੀ ਕਰਨਗੇ। 27ਵਾਂ ਲੈਟਿਨ ਗ੍ਰੈਮੀ ਐਵਾਰਡ ਸਮਾਰੋਹ 12 ਨਵੰਬਰ ਨੂੰ ਅਮਰੀਕਾ ਦੇ ਲਾਸ ਵੇਗਾਸ ਵਿੱਚ ਕਰਵਾਇਆ ਜਾਵੇਗਾ।

ਇਸ ਐਲਾਨ ਤੋਂ ਬਾਅਦ ਦਿਲਜੀਤ ਦੀ ਟੀਮ ਨੇ ਖੁਸ਼ੀ ਜ਼ਾਹਰ ਕਰਦਿਆਂ ਸੋਸ਼ਲ ਮੀਡੀਆ ’ਤੇ ਲਿਖਿਆ, “ਪੰਜਾਬੀ ਆ ਗਏ ਗ੍ਰੈਮੀ ਓਏ।” ਇਸ ਸੰਦੇਸ਼ ਨੇ ਪੰਜਾਬੀ ਪ੍ਰਸ਼ੰਸਕਾਂ ਵਿੱਚ ਖਾਸ ਉਤਸ਼ਾਹ ਪੈਦਾ ਕਰ ਦਿੱਤਾ ਹੈ।

ਇਸ ਸਮਾਰੋਹ ਵਿੱਚ ਲਾਤੀਨੀ ਸੰਗੀਤ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਵੀ ਆਪਣੀ ਪੇਸ਼ਕਾਰੀ ਦੇਣਗੀਆਂ। ਇਨ੍ਹਾਂ ਵਿੱਚ ਲਿਲ ਸੁਪਾ, ਲੁਈਸ ਐਨਰਿਕ, ਬੈਡ ਗਯਾਲ, ਡਿਵੀਨੋ, ਬੇਬੀ ਰੈਂਕਸ, ਮਿਗੁਏਲ ਕੋਲੋਨ, ਡੀਜੇ ਪ੍ਰੀਮੀਅਰ, ਜੇ ਵੀਲਰ, ਨੈਥੀ ਪੇਲੂਸੋ, ਗਰੂਪੋ ਨਿਚੇ ਅਤੇ ਐਂਜਲ ਕੁੱਕੋ ਪੇਨਾ ਦੇ ਨਾਂ ਸ਼ਾਮਲ ਹਨ।

watch…..AR Rahman Salutes India’s Bravehearts with Spectacular Attari Border Performance

ਇਸ ਤੋਂ ਇਲਾਵਾ ਅਨਿੱਟਾ, ਕੈਮਿਲਾ ਫਰਨਾਂਡੇਜ਼, ਡੈਡੀ ਯੈਂਕੀ, ਫੀਡ, ਰੋਜ਼ਾਲੀਆ, ਰਵਾਇਨਾ, ਕ੍ਰਿਸਟਿਅਨ ਕਾਸਤਰੋ, ਕੈਨੀ ਗਾਰਸੀਆ ਅਤੇ ਹੋਰ ਕਈ ਪ੍ਰਸਿੱਧ ਕਲਾਕਾਰ ਵੀ ਸਮਾਰੋਹ ਵਿੱਚ ਪਰਫਾਰਮ ਕਰਨਗੇ। ਇਸ ਮੌਕੇ ਮੈਕਸੀਕੋ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਜੋਸੇ ਅਲਫਰੇਡੋ ਜਿਮੇਨੇਜ਼ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ। ਹਾਲਾਂਕਿ ਦਿਲਜੀਤ ਦੀ ਪੇਸ਼ਕਾਰੀ ਬਾਰੇ ਅਜੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦਿਲਜੀਤ ਦੋਸਾਂਝ ਦਾ ਵਿਸ਼ਵ ਪੱਧਰ ’ਤੇ ਵਧਦਾ ਸੰਗੀਤਕ ਸਫ਼ਰ

ਦਿਲਜੀਤ ਦੋਸਾਂਝ ਨੇ ਪਿਛਲੇ ਕੁਝ ਸਾਲਾਂ ਵਿੱਚ ਵਿਸ਼ਵ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸਾਲ 2023 ਵਿੱਚ ਉਹ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਸਨ। ਇਹ ਪ੍ਰਾਪਤੀ ਪੰਜਾਬੀ ਸੰਗੀਤ ਲਈ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਵੱਡਾ ਮੀਲ ਪੱਥਰ ਸਾਬਤ ਹੋਈ।

ਇਨ੍ਹੀਂ ਦਿਨੀਂ ਦਿਲਜੀਤ ਆਪਣੇ ‘ਔਰਾ ਟੂਰ’ ਤਹਿਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਾਈਵ ਸ਼ੋਅ ਕਰ ਰਹੇ ਹਨ। ਉਨ੍ਹਾਂ ਦਾ ਅਗਲਾ ਪ੍ਰੋਗਰਾਮ 15 ਨਵੰਬਰ ਨੂੰ ਇੰਦੌਰ ਅਤੇ ਇਸ ਤੋਂ ਬਾਅਦ 21 ਨਵੰਬਰ ਨੂੰ ਅਹਿਮਦਾਬਾਦ ਵਿੱਚ ਹੋਵੇਗਾ।

ਫਿਲਮ ‘ਰਾਮਾਇਣ’ ਵਿੱਚ ਹਨੂੰਮਾਨ ਚਾਲੀਸਾ ਨੂੰ ਦਿੱਤੀ ਆਵਾਜ਼

ਸੰਗੀਤਕ ਪ੍ਰਾਪਤੀਆਂ ਤੋਂ ਇਲਾਵਾ ਦਿਲਜੀਤ ਦੋਸਾਂਝ ਆਪਣੀ ਆਵਾਜ਼ ਰਾਹੀਂ ਫਿਲਮ ‘ਰਾਮਾਇਣ’ ਵਿੱਚ ਵੀ ਖਾਸ ਯੋਗਦਾਨ ਪਾ ਰਹੇ ਹਨ। ਰਣਬੀਰ ਕਪੂਰ, ਯਸ਼ ਅਤੇ ਸਾਈ ਪੱਲਵੀ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਦਿਲਜੀਤ ਨੇ ਹਨੂੰਮਾਨ ਚਾਲੀਸਾ ਨੂੰ ਆਪਣੀ ਆਵਾਜ਼ ਦਿੱਤੀ ਹੈ।

ਇਸ ਭਗਤੀਮਈ ਗੀਤ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਸੁਖਵਿੰਦਰ ਸਿੰਘ, ਮੋਹਿਤ ਚੌਹਾਨ, ਸ਼ੰਕਰ ਮਹਾਦੇਵਨ ਅਤੇ ਕੈਲਾਸ਼ ਖੇਰ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ ਫਿਲਮ ਦੇ ਪੋਸਟ-ਕ੍ਰੈਡਿਟ ਸੀਨ ਵਿੱਚ ਪੇਸ਼ ਕੀਤਾ ਗਿਆ ਹੈ।

ਇਸੇ ਗੀਤ ਰਾਹੀਂ ਅਦਾਕਾਰ ਸੰਨੀ ਦਿਓਲ ਦੀ ਭਗਵਾਨ ਹਨੂੰਮਾਨ ਦੇ ਰੂਪ ਵਿੱਚ ਝਲਕ ਵੀ ਦਿਖਾਈ ਗਈ ਹੈ। ਸੰਨੀ ਦਿਓਲ ਫਿਲਮ ‘ਰਾਮਾਇਣ’ ਦੇ ਦੂਜੇ ਭਾਗ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here