Homeਪੰਜਾਬੀਪੰਜਾਬਉੱਘੀ ਪੰਜਾਬੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ ਦਾ ਦੇਹਾਂਤ

ਉੱਘੀ ਪੰਜਾਬੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ ਦਾ ਦੇਹਾਂਤ

- Advertisement -spot_img

ਪਟਿਆਲਾ, 29 ਜੁਲਾਈ 2025

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਸੀਨੀਅਰ ਮੈਂਬਰ ਅਤੇ ਮੰਨੀ ਪੰਜਾਬੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ (73) ਦਾ ਬੀਤੀ ਰਾਤ ਪਟਿਆਲਾ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਸ਼ੋਕ ਦਾ ਇਜ਼ਹਾਰ ਕਰਦਿਆਂ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਇਹ ਪ੍ਰਤਿਭਾਸ਼ਾਲੀ ਕਵਿੱਤਰੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਸੀ, ਪਰ ਇਸ ਦੇ ਬਾਵਜੂਦ ਉਹ ਆਪਣੇ ਪਤੀ ਸ. ਅਮਰਜੀਤ ਸਿੰਘ ਵਾਲੀਆ ਸਮੇਤ ਹਰ ਮਹੀने ਭਾਸ਼ਾ ਵਿਭਾਗ ਪੰਜਾਬ ਵਿਖੇ ਸਭਾ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੀਆਂ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕਰਦੀਆਂ ਸਨ।

watch……Top-10, Short news in Hindi, 29 JUly

ਡਾ. ਆਸ਼ਟ ਨੇ ਦੱਸਿਆ ਕਿ ਭੁਪਿੰਦਰ ਕੌਰ ਵਾਲੀਆ ਦੀ ਰਚਨਾ ਸੰਸਾਰ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਗੁਰਮਤਿ ਵਰਗੇ ਵਿਸ਼ਿਆਂ ਦੇ ਆਲੇ-ਦੁਆਲੇ ਸੀ। ਉਨ੍ਹਾਂ ਦੀ ਪੁਸਤਕ ‘ਜਿੰਦਗੀ ਬਨਾਮ ਸੰਘਰਸ਼’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਦੂਜੀ ਪੁਸਤਕ ‘ਅਫਸਾਨਾ ਇ ਜ਼ਿੰਦਗੀ’ ਵੀ ਪ੍ਰਕਾਸ਼ਿਤ ਹੋਈ, ਅਤੇ ਉਨ੍ਹਾਂ ਦੀਆਂ ਕਵਿਤਾਵਾਂ ਪ੍ਰਸਿੱਧ ਅਖਬਾਰਾਂ ਅਤੇ ਰਸਾਲਿਆਂ ਵਿੱਚ ਵੀ ਛਪਦੀਆਂ ਰਹੀਆਂ।

ਉਨ੍ਹਾਂ ਦੇ ਸਸਕਾਰ ਦੀ ਰਸਮ ਉਨ੍ਹਾਂ ਦੇ ਵਿਦੇਸ਼ ਵਿੱਚ ਰਹਿੰਦੇ ਪੁੱਤਰ ਦੇ ਪਰਤਣ ‘ਤੇ ਪਟਿਆਲਾ ਵਿੱਚ ਕੀਤੀ ਜਾਵੇਗੀ। ਇਸ ਮੌਕੇ ਸਭਾ ਦੇ ਸੰਪਾਦਕ ਡਾ. ਗੁਰਬਚਨ ਸਿੰਘ ਰਾਹੀ, ਕਹਾਣੀਕਾਰ ਬਾਬੂ ਸਿੰਘ ਰਹਿਲ, ਸੁਖਦੇਵ ਸਿੰਘ ਸ਼ਾਂਤ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ, ਡਾ. ਹਰਪ੍ਰੀਤ ਸਿੰਘ ਰਾਣਾ, ਨਵਦੀਪ ਸਿੰਘ ਮੁੰਡੀ, ਜੱਗਾ ਰੰਗੂਵਾਲ ਅਤੇ ਕ੍ਰਿਸ਼ਨ ਧੀਮਾਨ ਨੇ ਵੀ ਭੁਪਿੰਦਰ ਕੌਰ ਵਾਲੀਆ ਦੇ ਦੇਹਾਂਤ ‘ਤੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here