Homeਪੰਜਾਬੀਪੰਜਾਬਮਿਸ਼ਨ ਚੜ੍ਹਦੀ ਕਲਾ: ਤੀਜੇ ਪੜਾਅ ਵਿੱਚ 35 ਕਰੋੜ ਤੋਂ ਵੱਧ ਦੀ ਰਾਹਤ...

ਮਿਸ਼ਨ ਚੜ੍ਹਦੀ ਕਲਾ: ਤੀਜੇ ਪੜਾਅ ਵਿੱਚ 35 ਕਰੋੜ ਤੋਂ ਵੱਧ ਦੀ ਰਾਹਤ ਵੰਡੀ, 1143 ਪਿੰਡਾਂ ਤੱਕ ਪਹੁੰਚਿਆ ਮੁਆਵਜ਼ਾ

- Advertisement -spot_img

ਹੁਣ ਤੱਕ ਘਰ, ਪਸ਼ੂ ਤੇ ਫ਼ਸਲਾਂ ਦੇ ਨੁਕਸਾਨ ਲਈ ਪੂਰਾ ਮੁਆਵਜ਼ਾ – ਪੰਜਾਬ ਸਰਕਾਰ

ਚੰਡੀਗੜ੍ਹ, 13 ਨਵੰਬਰ

ਮੁੱਖ ਮੰਤਰੀ ਸ੍ਰੀ ਭਗਵੰਤ  ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਦੇ ਤੀਜੇ ਪੜਾਅ ਤਹਿਤ ਰਾਹਤ ਵੰਡ ਨੂੰ ਤੇਜ਼ ਕਰ ਦਿੱਤਾ ਹੈ। ਸਿਰਫ਼ ਦੋ ਦਿਨਾਂ ਵਿੱਚ 35 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ, ਜਦਕਿ ਹੁਣ ਤੱਕ ਕੁੱਲ 1143 ਪਿੰਡਾਂ ਵਿੱਚ ਘਰਾਂ, ਪਸ਼ੂਆਂ ਤੇ ਫ਼ਸਲਾਂ ਦੇ ਨੁਕਸਾਨ ਲਈ ਪੂਰਾ ਮੁਆਵਜ਼ਾ ਦਿੱਤਾ ਗਿਆ ਹੈ।

ਅੱਜ ਸੂਬੇ ਭਰ ਵਿੱਚ 70 ਥਾਵਾਂ ‘ਤੇ ਰਾਹਤ ਵੰਡ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਮਾਨਸਾ, ਸੰਗਰੂਰ ਤੇ ਐਸ.ਬੀ.ਐਸ. ਨਗਰ ਜ਼ਿਲ੍ਹੇ ਸ਼ਾਮਲ ਹਨ।

ਫਿਰੋਜ਼ਪੁਰ: ਵਿਧਾਇਕ ਰਣਬੀਰ ਸਿੰਘ ਭੁੱਲਰ, ਰਜਨੀਸ਼ ਦਹੀਆ, ਨਰੇਸ਼ ਕਟਾਰੀਆ ਤੇ ਫੌਜਾ ਸਿੰਘ ਸਰਾਰੀ ਨੇ 3,000 ਕਿਸਾਨਾਂ ਨੂੰ 16.68 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ।

ਡੇਰਾ ਬਾਬਾ ਨਾਨਕ: ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਸ਼ਾਹਪੁਰ ਗੋਰਾਇਆ, ਭਗਤਾਣਾ ਤੁਲੀਆਂ, ਅਗਵਾਨ, ਸ਼ਕਰੀ ਤੇ ਮਛਰਾਲਾ ਦੇ 935 ਪਰਿਵਾਰਾਂ ਨੂੰ 3.71 ਕਰੋੜ ਰੁਪਏ ਦਿੱਤੇ।

ਸ੍ਰੀ ਮੁਕਤਸਰ ਸਾਹਿਬ: ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਪਿੰਡ ਅਟਾਰੀ, ਡੋਹਕ, ਝਬੇਲਵਾਲੀ, ਖੋਖਰ, ਕੋਟਲੀ ਸੰਘਰ, ਲੁਬਾਣਿਆਂਵਾਲੀ, ਮਰਾੜ ਕਲਾਂ, ਮਾਨ ਸਿੰਘ ਵਾਲਾ, ਮੁਕੰਦ ਸਿੰਘ ਵਾਲਾ, ਥਾਂਦੇਵਾਲਾ, ਉਦੇਕਰਨ ਤੇ ਵੰਗਲ ਦੇ 270 ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ।

ਲੋਪੋਕੇ (ਅੰਮ੍ਰਿਤਸਰ): ਐਸ.ਡੀ.ਐਮ. ਸੰਜੀਵ ਸ਼ਰਮਾ ਨੇ ਪਿੰਡ ਤੂਤ, ਮੋਤਲਾ, ਜੈ ਰਾਮ ਕੋਟ ਤੇ ਭੱਗੂਪੁਰ ਬੇਟ ਦੇ ਪੀੜਤਾਂ ਨੂੰ 26 ਲੱਖ ਰੁਪਏ ਦੇ ਪੱਤਰ ਵੰਡੇ।

ਸੁਲਤਾਨਪੁਰ ਲੋਧੀ: ਪਿੰਡ ਆਲਮ ਖਾਨਵਾਲਾ, ਸ਼ੇਰਪੁਰ ਡੋਗਰਾ ਤੇ ਪੱਸਣ ਕਦੀਮ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਮਿਲਿਆ।

watch…..₹1,100-Cr Sports Stadiums for 3,100 Punjab Villages

ਦੇਸ਼ ਵਿੱਚ ਸਭ ਤੋਂ ਵੱਧ ਮੁਆਵਜ਼ਾ

  • ਘਰ ਦਾ ਨੁਕਸਾਨ: 40,000 ਰੁਪਏ ਪ੍ਰਤੀ ਘਰ (ਪਹਿਲਾਂ 6,500 ਸਨ)
  • ਫ਼ਸਲ ਖ਼ਰਾਬਾ: 20,000 ਰੁਪਏ ਪ੍ਰਤੀ ਏਕੜ (ਦੇਸ਼ ਵਿੱਚ ਸਭ ਤੋਂ ਵੱਧ)
  • ਦੁਧਾਰੂ ਪਸ਼ੂ: 37,500 ਰੁਪਏ
  • ਗ਼ੈਰ-ਦੁਧਾਰੂ ਪਸ਼ੂ: 32,000 ਰੁਪਏ
  • ਵੱਛਾ: 20,000 ਰੁਪਏ
  • ਪੋਲਟਰੀ ਪੰਛੀ: 100 ਰੁਪਏ ਪ੍ਰਤੀ

ਪਹਿਲੀ ਵਾਰ “ਜਿਸਦਾ ਖੇਤ, ਉਸਦੀ ਰੇਤ” ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦਾ ਪੂਰਾ ਅਧਿਕਾਰ ਦਿੱਤਾ ਗਿਆ, ਤਾਂ ਜੋ ਅਗਲੀ ਬਿਜਾਈ ਲਈ ਖੇਤ ਤਿਆਰ ਹੋ ਸਕਣ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ਪ੍ਰਭਾਵਿਤ ਪਰਿਵਾਰ ਤੱਕ 100% ਪਾਰਦਰਸ਼ੀ ਤੇ ਸਮੇਂ ਸਿਰ ਰਾਹਤ ਪਹੁੰਚਾਉਣੀ ਸਰਕਾਰ ਦੀ ਪਹਿਲ ਹੈ। ਮੁੱਖ ਮੰਤਰੀ  ਮਾਨ ਦੀ ਅਗਵਾਈ ਵਿੱਚ ਪੰਜਾਬ ਹੜ੍ਹ ਪੀੜਤਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦੇਣ ਵਾਲਾ ਪਹਿਲਾ ਸੂਬਾ ਬਣ ਚੁੱਕਾ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here