-ਜੇਲ੍ਹ ਤੋਂ ਰਿਹਾਈ ’ਤੇ ਨਿੱਘਾ ਸਵਾਗਤ, ਐਲਾਨ – ਭਾਵੇਂ ਜੋ ਮਰਜ਼ੀ ਹੋ ਜਾਵੇ, ਪੰਜਾਬੀਆਂ ਲਈ ਆਵਾਜ਼ ਬੁਲੰਦ ਰੱਖਾਂਗੇ
-ਸੁਪਰੀਮ ਕੋਰਟ ਨੂੰ ਅਪੀਲ: ਯੂ.ਪੀ.ਐੱਸ.ਸੀ. ਨੂੰ ਹੁਕਮ ਦੇਣ ਕਿ ਐਡਹਾਕ ਡੀ.ਜੀ.ਪੀ. ਗੌਰਵ ਯਾਦਵ ਨੂੰ ਸੰਵਿਧਾਨਕ ਉਲੰਘਣਾ ਅਤੇ ਕੇਜਰੀਵਾਲ-ਮਾਨ ਦੀ ਕਠਪੁਤਲੀ ਵਾਂਗ ਕੰਮ ਕਰਨ ਕਰਕੇ ਹਟਾਇਆ ਜਾਵੇ
ਪਟਿਆਲਾ/ਨਾਭਾ, 3 ਫਰਵਰੀ
ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬੀਆਂ ਨੂੰ ਪੁਕਾਰ ਕਰਦਿਆਂ ਕਿਹਾ ਕਿ ਉਹ ਲੋਕ ਲਹਿਰ ਖੜ੍ਹੀ ਕਰਕੇ ਪੰਜਾਬ ਨੂੰ ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਕੇਂਦਰੀ ਆਗੂਆਂ ਦੇ ਚੰਗਲ ਤੋਂ ਮੁਕਤ ਕਰਵਾਉਣ ਤਾਂ ਜੋ ਸੂਬਾ ਆਪਣੇ ਰਾਜ ਦੀ ਭਲਾਈ ਲਈ ਆਪਣੇ ਫੈਸਲੇ ਖੁਦ ਲੈ ਸਕੇ।
ਨਾਭਾ ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਪੁਲਿਸ ਵੱਲੋਂ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਜੇਲ੍ਹ ਨੇੜੇ ਪਹੁੰਚਣ ਤੋਂ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਬਹੁਤ ਨਿੱਘਾ ਅਤੇ ਜਨੂੰਨੀ ਸਵਾਗਤ ਕੀਤਾ। ਰਿਹਾਈ ਤੋਂ ਬਾਅਦ ਉਨ੍ਹਾਂ ਨੇ ਸਪੱਸ਼ਟ ਐਲਾਨ ਕੀਤਾ ਕਿ ਉਹ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ, ਵਪਾਰੀਆਂ ਸਮੇਤ ਸਾਰੇ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਭਾਵੇਂ ਉਨ੍ਹਾਂ ਖਿਲਾਫ਼ ਕਿੰਨੇ ਵੀ ਕੇਸ ਦਰਜ ਕਰ ਲਏ ਜਾਣ ਜਾਂ ਕਾਨੂੰਨ ਵਿਵਸਥਾ ਸਮੇਤ ਹੋਰ ਮੁੱਦਿਆਂ ’ਤੇ ਚੁਪ ਨਹੀਂ ਰਹਿਣਗੇ।
ਉਨ੍ਹਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਯੂ.ਪੀ.ਐੱਸ.ਸੀ. ਨੂੰ ਹਦਾਇਤ ਕੀਤੀ ਜਾਵੇ ਕਿ ਐਡਹਾਕ ਡੀ.ਜੀ.ਪੀ. ਗੌਰਵ ਯਾਦਵ ਨੂੰ ਸੰਵਿਧਾਨ ਦੀ ਉਲੰਘਣਾ ਕਰਨ ਅਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਕਠਪੁਤਲੀ ਵਾਂਗ ਕੰਮ ਕਰਨ ਦੇ ਦੋਸ਼ਾਂ ਕਾਰਨ ਅਹੁਦੇ ਤੋਂ ਹਟਾਇਆ ਜਾਵੇ।
watch….Supreme Court’s Big Decision: Bikram Majithia Gets Bail in Punjab Vigilance Probe
ਰਿਹਾਈ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਆਪਣੀ ਪਤਨੀ ਗਨੀਵ ਕੌਰ ਮਜੀਠੀਆ ਨਾਲ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ।
ਇਸ ਮੌਕੇ ’ਤੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਉਨ੍ਹਾਂ ਨੇ ਆਪਣੇ ਆਗੂ ਦੀ ਵਾਪਸੀ ਨੂੰ ਪੰਜਾਬੀਆਂ ਦੀ ਜਿੱਤ ਵਜੋਂ ਦੇਖਿਆ।




