ਪਟਿਆਲਾ, 1 ਮਈ
ਜ਼ਿਲ੍ਹਾ ਪਟਿਆਲਾ ਵਿੱਚ ਦੇਸ਼ ਭਰ ਦੇ ਨਾਲ ਜਨਗਣਨਾ-2026 ਦੇ ਪਹਿਲੇ ਪੜਾਅ ਹਾਊਸ ਲਿਸਟਿੰਗ ਲਈ ‘ਸੈਲਫ ਇਨੁਮੀਰੇਸ਼ਨ’ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਭਾਗ ਲੈਣ।
ਡਾ. ਅਗਰਵਾਲ ਨੇ ਦੱਸਿਆ ਕਿ ਜਨਗਣਨਾ ਦਾ ਪਹਿਲਾ ਪੜਾਅ 15 ਮਈ 2026 ਤੋਂ 13 ਜੂਨ 2026 ਤੱਕ ਚੱਲੇਗਾ, ਜਿਸ ਦੌਰਾਨ ਇਨੁਮੀਰੇਟਰ ਘਰ-ਘਰ ਜਾ ਕੇ ਹਾਊਸ ਲਿਸਟਿੰਗ ਕਰਨਗੇ ਅਤੇ ਨਾਗਰਿਕਾਂ ਤੋਂ 33 ਸਵਾਲ ਪੁੱਛੇ ਜਾਣਗੇ।
ਇਸ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ Tejinder Mehta, ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.) Navreet Kaur Sekhon ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) Simarpreet Kaur ਨੇ ਵੀ ‘ਸੈਲਫ ਇਨੁਮੀਰੇਸ਼ਨ’ ਕਰਕੇ ਆਪਣਾ ਯੋਗਦਾਨ ਪਾਇਆ।
watch….ਆਪ ਸਰਕਾਰ ਦੇ 4 ਸਾਲ: ਗਾਰੰਟੀਆਂ ਪੂਰੀਆਂ, ਨਸ਼ੇ ਮੁਕਤ ਪੰਜਾਬ ਨੇੜੇ
ਉਨ੍ਹਾਂ ਦੱਸਿਆ ਕਿ ‘ਸੈਲਫ ਇਨੁਮੀਰੇਸ਼ਨ’ ਇੱਕ ਬਹੁਤ ਹੀ ਸੌਖਾ ਅਤੇ ਸੁਵਿਧਾਜਨਕ ਢੰਗ ਹੈ, ਜਿਸ ਰਾਹੀਂ ਲੋਕ ਘਰ ਬੈਠੇ ਹੀ ਇੰਟਰਨੈਟ ਦੀ ਮਦਦ ਨਾਲ https://se.census.gov.in/ ਵੈਬਸਾਈਟ ‘ਤੇ ਜਾ ਕੇ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ (ਆਰ.ਡੀ.)-ਕਮ-ਵਧੀਕ ਜ਼ਿਲ੍ਹਾ ਸੈਂਸਸ ਅਫ਼ਸਰ Damanjit Singh Mann ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਜਨਗਣਨਾ ਨੂੰ ਸਫਲ ਬਣਾਉਣ।
ਇਸ ਮੌਕੇ ਦਫ਼ਤਰ ਡਾਇਰੈਕਟਰ ਸੈਂਸਸ ਓਪਰੇਸ਼ਨ ਪੰਜਾਬ ਦੀ ਸਟੈਟਿਸਟੀਕਲ ਇਨਵੈਸਟੀਗੇਟਰ ਗ੍ਰੇਡ-II ਮਿਸ ਨਿਧੀ ਅਤੇ ਸੈਂਸਸ ਸੈੱਲ ਦੀ ਟੀਮ ਵੀ ਹਾਜ਼ਰ ਰਹੀ।


