Homeਪੰਜਾਬੀਪੰਜਾਬਈਈ ਮੇਨਜ਼ 2026 ਵਿੱਚ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ ਵਿੱਚੋਂ ਫਿਰ ਬਣਿਆ ਮੋਹਰੀ

ਈਈ ਮੇਨਜ਼ 2026 ਵਿੱਚ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ ਵਿੱਚੋਂ ਫਿਰ ਬਣਿਆ ਮੋਹਰੀ

- Advertisement -spot_img

ਪਟਿਆਲਾ, 12 ਮਈ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਲਗਾਤਾਰ ਨਿਗਰਾਨੀ ਅਤੇ ਦੂਰਦਰਸ਼ੀ ਯੋਜਨਾਵਾਂ ਦੇ ਨਤੀਜੇ ਵਜੋਂ ਜੇਈਈ ਮੇਨਜ਼ 2026 ਵਿੱਚ ਪਟਿਆਲਾ ਜ਼ਿਲ੍ਹਾ ਇੱਕ ਵਾਰ ਫਿਰ ਪੂਰੇ ਪੰਜਾਬ ਵਿੱਚੋਂ ਪਹਿਲੀ ਪੋਜ਼ੀਸ਼ਨ ਉੱਤੇ ਰਿਹਾ ਹੈ।

ਜੇਈਈ ਮੇਨਜ਼ 2026 ਦੀ ਪ੍ਰੀਖਿਆ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਤੋਂ ਕੁੱਲ 60 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।

ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਨੇ ਇਸ ਵਧੀਆ ਨਤੀਜੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੇ ਮਾਪਿਆਂ, ਮਿਹਨਤੀ ਅਧਿਆਪਕਾਂ ਅਤੇ ਸਾਥੀ ਟੀਮ ਨੂੰ ਜਾਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਸਾਲ ਇਹ ਗਿਣਤੀ 100 ਤੋਂ ਵੀ ਵੱਧ ਹੋਵੇਗੀ।

ਇਸ ਮੌਕੇ ਉਨ੍ਹਾਂ ਨੇ ਕੁਆਲੀਫਾਈ ਹੋਏ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ।

watch…..Historic Moment: Rural Students Beat Urban in Punjab Class 10th Exams; Jaito’s Harleen Bags Top Spot

ਸਾਥੀ ਟੀਮ ਵਿੱਚ ਸ਼ਾਮਲ ਵਿਦਵਾਨ ਅਧਿਆਪਕ:

  • ਪੀਡੀਐੱਮ ਸੰਦੀਪ ਕੁਮਾਰ
  • ਪ੍ਰਿੰਸੀਪਲ ਮਨਦੀਪ ਕੌਰ ਅੰਟਾਲ
  • ਸੁਧੀਰ ਕੁਮਾਰ (ਪ੍ਰਿੰਸੀਪਲ)
  • ਦੀਪਕ ਕੁਮਾਰ (ਲੈਕਚਰਾਰ ਮੈਥ)
  • ਦੌਲਤ ਰਾਮ (ਜ਼ਿਲਾ ਨੋਡਲ ਲੈਕਚਰਾਰ)

ਖਾਸ ਗੱਲਾਂ:

  • ਨਾਨ ਐੱਸਓਈ ਸਕੂਲਾਂ ਤੋਂ 27 ਵਿਦਿਆਰਥੀ
  • ਸਕੂਲ ਆਫ ਐਮੀਨੈਂਸ ਤੋਂ 8 ਵਿਦਿਆਰਥੀ
  • ਮੈਰੀਟੋਰੀਅਸ ਸਕੂਲਾਂ ਤੋਂ 25 ਵਿਦਿਆਰਥੀ

ਪਿਛਲੇ ਸਾਲ ਨਾਨ ਐੱਸਓਈ ਸਕੂਲਾਂ ਤੋਂ ਸਿਰਫ 9 ਵਿਦਿਆਰਥੀ ਕੁਆਲੀਫਾਈ ਹੋਏ ਸਨ, ਜੋ ਇਸ ਵਾਰ ਵਧ ਕੇ 27 ਹੋ ਗਏ ਹਨ — ਤਿੰਨ ਗੁਣਾ ਵਾਧਾ।

ਪੀਡੀਐੱਮ ਮਨਦੀਪ ਕੌਰ ਅੰਟਾਲ ਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਆਈਆਈਟੀ ਕਾਨਪੁਰ ਵੱਲੋਂ ਚਲਾਈ ਜਾਣ ਵਾਲੀ ਸਾਥੀ ਐਪ ਰਾਹੀਂ ਆਨਲਾਈਨ ਕਰਵਾਈ ਗਈ ਸੀ। ਵਿਦਿਆਰਥੀਆਂ ਨੇ ਮੌਕ ਟੈਸਟ, ਡੇਲੀ ਪ੍ਰੈਕਟਿਸ ਅਤੇ ਡਾਊਟ ਸੈਸ਼ਨਾਂ ਵਿੱਚ ਭਾਗ ਲੈ ਕੇ ਆਪਣੀ ਤਿਆਰੀ ਨੂੰ ਮਜ਼ਬੂਤ ਕੀਤਾ।

ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਰਵਿੰਦਰ ਪਾਲ ਸ਼ਰਮਾ, ਐੱਸਓਈ ਫੀਲਖਾਨਾ ਦੇ ਪ੍ਰਿੰਸੀਪਲ ਰਜਨੀਸ਼ ਗੁਪਤਾ, ਲੈਕਚਰਾਰ ਸ਼ਸ਼ੀਮਾਨ ਅਤੇ ਹੋਰ ਬਹੁਤ ਸਾਰੇ ਅਧਿਆਪਕ ਵੀ ਮੌਜੂਦ ਸਨ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here