Homeਪੰਜਾਬੀਪੰਜਾਬਪਟਿਆਲਾ ਪੁਲਿਸ ਦੀ ਵੱਡੀ ਸਫਲਤਾ, ਅੰਤਰਰਾਜੀ ਹਥਿਆਰ ਤਸਕਰੀ ਗਿਰੋਹ ਦੇ 4 ਮੈਂਬਰ...

ਪਟਿਆਲਾ ਪੁਲਿਸ ਦੀ ਵੱਡੀ ਸਫਲਤਾ, ਅੰਤਰਰਾਜੀ ਹਥਿਆਰ ਤਸਕਰੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

- Advertisement -spot_img

ਪਟਿਆਲਾ, 13 ਜੁਲਾਈ:

ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਪਟਿਆਲਾ  ਵਰੁਣ ਸ਼ਰਮਾ (ਆਈ.ਪੀ.ਐਸ.) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ  ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੈਂਗਸਟਰਾਂ ਅਤੇ ਅਪਰਾਧਿਕ ਗਿਰੋਹਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਐਸ.ਪੀ. (ਹੈੱਡਕੁਆਰਟਰ)  ਵੈਭਵ ਚੌਧਰੀ, ਡੀ.ਐਸ.ਪੀ. (ਡੀਟੈਕਟਿਵ) ਸੁਖਅਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ. ਰਾਜਪੁਰਾ  ਮਨਜੀਤ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਸਦਰ ਰਾਜਪੁਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਦੀ ਅਗਵਾਈ ਹੇਠ ਸਾਂਝੇ ਆਪਰੇਸ਼ਨ ਦੌਰਾਨ ਮੱਧ ਪ੍ਰਦੇਸ਼ ਦੇ ਇੰਦੌਰ ਖੇਤਰ ਤੋਂ ਗੈਰ-ਕਾਨੂੰਨੀ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਪਿਸਤੌਲ (.32 ਬੋਰ) ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਨਵਾਂਸ਼ਹਿਰ ਦੇ ਗੈਂਗਸਟਰ ਸੋਨੂੰ ਖੱਤਰੀ ਦੇ ਗਿਰੋਹ ਤੱਕ ਪਹੁੰਚਾਏ ਜਾਣੇ ਸਨ। ਸੋਨੂੰ ਖੱਤਰੀ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਅਗਵਾ ਅਤੇ ਲੁੱਟ-ਖੋਹ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ:

  1. ਵਿਸਾਲ ਪੁੱਤਰ ਨੱਥੂ ਰਾਮ, ਵਾਸੀ ਹੰਸ ਨਗਰ, ਪਿੰਡ ਗੜਦੀਵਾਲ, ਜ਼ਿਲ੍ਹਾ ਹੁਸ਼ਿਆਰਪੁਰ (20 ਸਾਲ)
  2. ਸੁਭਾਸ ਪੁੱਤਰ ਖੁਸ਼ਹਾਲੀ ਰਾਮ, ਵਾਸੀ ਸੀਅਢੇਰੀ ਸੀਸਗੜ, ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) (20 ਸਾਲ)
  3. ਜਿੰਦਰ ਉਰਫ਼ ਸਾਗਰ ਉਰਫ਼ ਭੈਰੋ ਪੁੱਤਰ ਰਿੰਕੂ, ਵਾਸੀ ਪਿੰਡ ਟੱਲਾ, ਜ਼ਿਲ੍ਹਾ ਹੁਸ਼ਿਆਰਪੁਰ (21 ਸਾਲ)
  4. ਬਾਦਲ ਕੁਮਾਰ ਪੁੱਤਰ ਨੱਥੂ, ਵਾਸੀ ਭਾਰਗਵ ਕੈਂਪ, ਥਾਣਾ ਰਾਮਾ ਮੰਡੀ, ਜ਼ਿਲ੍ਹਾ ਜਲੰਧਰ (20 ਸਾਲ)

ਸਾਰੇ ਮੁਲਜ਼ਮਾਂ ਨੂੰ ਦਿੱਲੀ-ਜਲੰਧਰ ਜੀ.ਟੀ. ਰੋਡ ‘ਤੇ ਬਸੰਤਪੁਰਾ ਨੇੜਿਓਂ ਕਾਬੂ ਕੀਤਾ ਗਿਆ।

ਐਸ.ਐਸ.ਪੀ. ਨੇ ਦੱਸਿਆ ਕਿ 9 ਜੁਲਾਈ 2026 ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਸਦਰ ਰਾਜਪੁਰਾ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮੁਕੱਦਮਾ ਨੰਬਰ 47 ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਬੀ.ਐਨ.ਐਸ. ਦੀਆਂ ਧਾਰਾਵਾਂ 310(4), 310(5), 111 ਅਤੇ 3(5) ਵੀ ਸ਼ਾਮਲ ਕੀਤੀਆਂ ਗਈਆਂ ਹਨ।

watch…..Patwari Arrested While Taking ₹3,500 Bribe in Ludhiana Vigilance Trap

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਚਾਰੇ ਨੌਜਵਾਨ ਪਹਿਲਾਂ ਈ-ਕਾਮਰਸ ਕੰਪਨੀਆਂ ਦੀ ਡਿਲੀਵਰੀ ਸੇਵਾ ਨਾਲ ਜੁੜੇ ਹੋਏ ਸਨ। ਉਹ ਆਪਣੀ ਡਿਲੀਵਰੀ ਯੂਨੀਫਾਰਮ ਪਹਿਨ ਕੇ ਬੱਸਾਂ ਅਤੇ ਰੇਲਗੱਡੀਆਂ ਰਾਹੀਂ ਸਫ਼ਰ ਕਰਦੇ ਸਨ ਤਾਂ ਜੋ ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਾ ਹੋਵੇ। ਹਥਿਆਰਾਂ ਨੂੰ ਫਲਿਪਕਾਰਟ ਆਦਿ ਦੇ ਪੁਰਾਣੇ ਡੱਬਿਆਂ ਵਿੱਚ ਪੈਕ ਕਰਕੇ ਪੰਜਾਬ ਲਿਆਂਦਾ ਜਾਂਦਾ ਸੀ।

ਪੁਲਿਸ ਵੱਲੋਂ ਮੁਲਜ਼ਮਾਂ ਤੋਂ ਬਰਾਮਦ ਹਥਿਆਰਾਂ ਦੇ ਸਰੋਤ, ਗੈਂਗਸਟਰਾਂ ਨਾਲ ਉਨ੍ਹਾਂ ਦੇ ਸਬੰਧਾਂ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here