Homeਪੰਜਾਬੀਪੰਜਾਬਪਾਵਰਕਾਮ ਜੂਨੀਅਰ ਇੰਜੀਨੀਅਰਾਂ ਵੱਲੋਂ ਰੋਸ ਰੈਲੀਆਂ, ਮੁਲਾਜ਼ਮ ਤੇ ਪੈਨਸ਼ਨਰ ਫਰੰਟ ਦੇ ਸੰਘਰਸ਼...

ਪਾਵਰਕਾਮ ਜੂਨੀਅਰ ਇੰਜੀਨੀਅਰਾਂ ਵੱਲੋਂ ਰੋਸ ਰੈਲੀਆਂ, ਮੁਲਾਜ਼ਮ ਤੇ ਪੈਨਸ਼ਨਰ ਫਰੰਟ ਦੇ ਸੰਘਰਸ਼ ਦੀ ਹਮਾਇਤ

- Advertisement -spot_img

ਪਟਿਆਲਾ, 27 ਅਗਸਤ

ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ.ਐੱਸ.ਈ.ਬੀ. (ਰਜਿ.), ਜੋ ਪਾਵਰ ਜੂਨੀਅਰ ਇੰਜੀਨੀਅਰਾਂ ਅਤੇ ਪਦਉੱਨਤ ਇੰਜੀਨੀਅਰਾਂ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਹੈ, ਨੇ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ’ਤੇ ਜਾਣ ਦੇ ਫੈਸਲੇ ਦੀ ਹਮਾਇਤ ਕੀਤੀ। ਇਸ ਤਹਿਤ ਕੌਂਸਲ ਦੇ ਮੈਂਬਰਾਂ ਨੇ ਦੋ ਘੰਟਿਆਂ ਲਈ ਦਫ਼ਤਰੀ ਕੰਮਕਾਜ ਦਾ ਬਾਈਕਾਟ ਕਰਦਿਆਂ ਪਟਿਆਲਾ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਨਵਾਂਸ਼ਹਿਰ, ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਸਮੇਤ ਵੱਖ-ਵੱਖ ਥਾਵਾਂ ’ਤੇ ਪਾਵਰਕਾਮ ਦੇ ਮੰਡਲ ਦਫ਼ਤਰਾਂ ਅੱਗੇ ਰੋਸ ਰੈਲੀਆਂ ਕੀਤੀਆਂ। ਇਹ ਜਾਣਕਾਰੀ ਕੌਂਸਲ ਦੇ ਸੂਬਾ ਜਨਰਲ ਸਕੱਤਰ ਇੰਜ. ਅਮਨਦੀਪ ਜੇਹਲਵੀ ਨੇ ਪ੍ਰੈੱਸ ਨੂੰ ਦਿੱਤੀ।

ਕੌਂਸਲ ਦੇ ਮੁੱਖ ਸਰਪ੍ਰਸਤ ਇੰਜ. ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ. ਅਮਨਦੀਪ ਜੇਹਲਵੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਕਰਮਚਾਰੀਆਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਵਿੱਤੀ ਮਾਮਲਿਆਂ ਵਿੱਚ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀ।

ਉਨ੍ਹਾਂ ਕਿਹਾ ਕਿ 18 ਫੀਸਦੀ ਬਕਾਇਆ ਡੀ.ਏ., ਤਨਖਾਹ ਅਤੇ ਪੈਨਸ਼ਨ ਸਕੇਲਾਂ ਨਾਲ ਸਬੰਧਤ ਬਕਾਏ ਅਤੇ ਪ੍ਰੋਬੇਸ਼ਨ ਪੀਰੀਅਡ ਘਟਾਉਣ ਸਬੰਧੀ ਅਦਾਲਤੀ ਫੈਸਲੇ ਕਰਮਚਾਰੀਆਂ ਦੇ ਹੱਕ ਵਿੱਚ ਆ ਚੁੱਕੇ ਹਨ। ਇਸ ਦੇ ਬਾਵਜੂਦ ਜਾਇਜ਼ ਬਕਾਏ ਜਾਰੀ ਨਾ ਹੋਣ ਕਾਰਨ ਪਾਵਰਕਾਮ ਦੇ ਕਰਮਚਾਰੀਆਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਵਿੱਚ ਰੋਸ ਅਤੇ ਨਿਰਾਸ਼ਾ ਵਧ ਰਹੀ ਹੈ।

watch….ਵੱਧ ਜਾਂ ਗਲਤ ਬਿਜਲੀ ਬਿੱਲ ਆਇਆ? PSPCL ਦੀ ਸਮਰਪਿਤ 24 ਘੰਟੇ ਹੈਲਪਲਾਈਨ ’ਤੇ ਕਰੋ ਸ਼ਿਕਾਇਤ

ਫੀਲਡ ਵਿੱਚ ਤਕਨੀਕੀ ਮੈਨਪਾਵਰ ਦੀ ਭਾਰੀ ਘਾਟ

ਕੌਂਸਲ ਆਗੂਆਂ ਨੇ ਕਿਹਾ ਕਿ ਫੀਲਡ ਵਿੱਚ ਤਕਨੀਕੀ ਮੈਨਪਾਵਰ ਦੀ ਭਾਰੀ ਕਮੀ ਹੈ, ਜਿਸ ਕਾਰਨ ਪਾਵਰ ਜੂਨੀਅਰ ਇੰਜੀਨੀਅਰਾਂ ਨੂੰ ਮੁਸ਼ਕਲ ਹਾਲਾਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਮੈਨਪਾਵਰ ਦੀ ਘਾਟ ਦੂਰ ਕਰਨ ਲਈ ਜਥੇਬੰਦੀ ਵੱਲੋਂ ਮੈਨੇਜਮੈਂਟ ਨੂੰ ਕਈ ਸੁਝਾਅ ਦਿੱਤੇ ਗਏ ਹਨ, ਪਰ ਇਨ੍ਹਾਂ ’ਤੇ ਅਜੇ ਤੱਕ ਕੋਈ ਗੰਭੀਰ ਕਾਰਵਾਈ ਨਹੀਂ ਹੋਈ।

ਉਨ੍ਹਾਂ ਦੱਸਿਆ ਕਿ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਕਈ ਅਹਿਮ ਮੰਗਾਂ ਵੀ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਇਨ੍ਹਾਂ ਵਿੱਚ ਨਵੇਂ ਭਰਤੀ ਜੇ.ਈਜ਼ ਲਈ ਛੇਵੇਂ ਪੇ ਕਮਿਸ਼ਨ ਦੇ ਆਧਾਰ ’ਤੇ ਪੰਜਾਬ ਸਰਕਾਰ ਦੇ ਜੇ.ਈਜ਼ ਨਾਲ ਤਨਖਾਹ ਡਿਫਰੈਂਸ਼ੀਅਲ ਦੇ ਸਿਧਾਂਤ ਅਨੁਸਾਰ ਪਾਵਰਕਾਮ ਦੇ ਸਹਾਇਕ ਇੰਜੀਨੀਅਰ ਦੀ ਤਰਜ਼ ’ਤੇ 47,900 ਰੁਪਏ ਦਾ ਸ਼ੁਰੂਆਤੀ ਤਨਖਾਹ ਸਕੇਲ ਦੇਣਾ ਪ੍ਰਮੁੱਖ ਹੈ।

ਇਸ ਤੋਂ ਇਲਾਵਾ ਵਿੱਤ ਸਰਕੂਲਰ ਨੰਬਰ 10/16 ਤਹਿਤ ਜੇ.ਈਜ਼ ਲਈ ਦਿੱਤੀ ਗਈ 9/16 ਸਾਲਾਂ ਦੀ ਸਮਾਂਬੱਧ ਤਰੱਕੀ ਬਹਾਲ ਕਰਨ, ਜੇ.ਈਜ਼/ਏ.ਏ.ਈਜ਼ ਦਾ ਸਪੈਸ਼ਲ ਅਲਾਊਂਸ ਮੁੜ ਲਾਗੂ ਕਰਨ, ਹਰ ਮਹੀਨੇ 30 ਲੀਟਰ ਪੈਟਰੋਲ ਦੀ ਰਕਮ ਦੁੱਗਣੀ ਕਰਨ, ਵਾਹਨ ਮੈਂਟੀਨੈਂਸ ਖਰਚਾ ਦੇਣ ਅਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਦੂਜਾ ਸਮਾਂਬੱਧ ਸਕੇਲ ਦੇਣ ਦੀ ਮੰਗ ਵੀ ਕੀਤੀ ਗਈ।

ਕੌਂਸਲ ਨੇ ਸਹਾਇਕ ਇੰਜੀਨੀਅਰ ਅਤੇ ਸਹਾਇਕ ਕਾਰਜਕਾਰੀ ਇੰਜੀਨੀਅਰ ਲਈ ਤਰੱਕੀ ਕੋਟਾ 75 ਫੀਸਦੀ ਕਰਨ ਦੀ ਮੰਗ ਵੀ ਰੱਖੀ। ਇਸ ਦੇ ਨਾਲ ਹੀ ਜੇ.ਈ. ਤੋਂ ਏ.ਏ.ਈ., ਜੇ.ਈ. ਤੋਂ ਏ.ਈ., ਏ.ਏ.ਈ. ਤੋਂ ਏ.ਈ. ਅਤੇ ਏ.ਈ. ਤੋਂ ਏ.ਈ.ਈ. ਸਮੇਤ ਵੱਖ-ਵੱਖ ਤਰੱਕੀਆਂ ਵਿੱਚ ਹੋ ਰਹੀ ਦੇਰੀ ’ਤੇ ਵੀ ਚਿੰਤਾ ਪ੍ਰਗਟ ਕੀਤੀ।

ਅੰਤ ਵਿੱਚ ਕੌਂਸਲ ਲੀਡਰਸ਼ਿਪ ਨੇ ਪਾਵਰਕਾਮ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਲੰਬਿਤ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਬਕਾਇਆ ਡੀ.ਏ., ਸੋਧੇ ਹੋਏ ਤਨਖਾਹ ਸਕੇਲਾਂ ਅਤੇ ਪੈਨਸ਼ਨਰਾਂ ਦੇ ਬਕਾਏ ਜਲਦ ਤੋਂ ਜਲਦ ਜਾਰੀ ਕੀਤੇ ਜਾਣ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img

LEAVE A REPLY

Please enter your comment!
Please enter your name here