ਸੰਘੋਲ, 2 ਸਤੰਬਰ (ਔਜਲਾ)
ਨਜ਼ਦੀਕੀ ਪਿੰਡ ਪਨੈਚਾਂ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇੱਕ ਬਜ਼ੁਰਗ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 7:15 ਵਜੇ ਵਾਪਰੀ। ਹਰਬੰਸ ਕੌਰ ਅਤੇ ਕੁਲਵਿੰਦਰ ਕੌਰ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਕੇ ਆਪਣੇ ਘਰ ਵਾਪਸ ਆ ਰਹੀਆਂ ਸਨ। ਜਦੋਂ ਉਹ ਘਰ ਤੋਂ ਕੁਝ ਦੂਰੀ ’ਤੇ ਪਹੁੰਚੀਆਂ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਨੇੜੇ ਆਏ।
watch…..ਇੱਕੋ ਪੋਰਟਲ ’ਤੇ 300+ ਸਰਕਾਰੀ ਸੇਵਾਵਾਂ, ਅਮਨ ਅਰੋੜਾ ਨੇ ਲਾਂਚ ਕੀਤਾ ‘Digi.Punjab’
ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਹਰਬੰਸ ਕੌਰ ਨੂੰ ਜੱਫਾ ਮਾਰ ਲਿਆ, ਜਦਕਿ ਦੂਜੇ ਨੇ ਉਸ ਦੇ ਕੰਨ ਵਿੱਚੋਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ। ਔਰਤਾਂ ਕੁਝ ਸਮਝ ਪਾਉਂਦੀਆਂ ਜਾਂ ਰੌਲਾ ਪਾਉਂਦੀਆਂ, ਇਸ ਤੋਂ ਪਹਿਲਾਂ ਹੀ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਪੋਹਲੋਮਾਜਰਾ ਵੱਲ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਪੀੜਤ ਵੱਲੋਂ ਸਬੰਧਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।





